- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ–ਸਹਰਸਾ ਸਪੈਸ਼ਲ (04656/04655): ਲੁਧਿਆਣਾ ਤੋਂ 6, 9 ਅਤੇ 11 ਨਵੰਬਰ ਨੂੰ ਸ਼ਾਮ 5.35 ਵਜੇ ਰਵਾਨਾ ਹੋ ਕੇ ਅਗਲੀ ਰਾਤ 11.50 ਵਜੇ ਸਹਰਸਾ ਪਹੁੰਚੇਗੀ। ਵਾਪਸੀ ’ਚ 8, 11 ਅਤੇ 13 ਨਵੰਬਰ ਨੂੰ ਸਵੇਰੇ 3.50 ਵਜੇ ਚੱਲ ਕੇ ਅਗਲੇ ਦਿਨ ਸਵੇਰੇ 8.35 ਵਜੇ ਲੁਧਿਆਣਾ ਪਹੁੰਚੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਉੱਤਰੀ ਰੇਲਵੇ ਨੇ ਲੁਧਿਆਣਾ ਤੋਂ ਸਹਰਸਾ, ਦਰਭੰਗਾ, ਗਿਆ ਅਤੇ ਕੋਲਕਾਤਾ ਲਈ ਚਾਰ ਰਿਜ਼ਰਵਡ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿੱਚ ਦੋਵੇਂ ਪਾਸੇ ਦੇ ਫੇਰੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਫਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਦਿੱਤੀ।
ਲੁਧਿਆਣਾ–ਸਹਰਸਾ ਸਪੈਸ਼ਲ (04656/04655): ਲੁਧਿਆਣਾ ਤੋਂ 6, 9 ਅਤੇ 11 ਨਵੰਬਰ ਨੂੰ ਸ਼ਾਮ 5.35 ਵਜੇ ਰਵਾਨਾ ਹੋ ਕੇ ਅਗਲੀ ਰਾਤ 11.50 ਵਜੇ ਸਹਰਸਾ ਪਹੁੰਚੇਗੀ। ਵਾਪਸੀ ’ਚ 8, 11 ਅਤੇ 13 ਨਵੰਬਰ ਨੂੰ ਸਵੇਰੇ 3.50 ਵਜੇ ਚੱਲ ਕੇ ਅਗਲੇ ਦਿਨ ਸਵੇਰੇ 8.35 ਵਜੇ ਲੁਧਿਆਣਾ ਪਹੁੰਚੇਗੀ। ਇਹ ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਗੋਰਖਪੁਰ, ਸੀਵਾਨ, ਛਪਰਾ, ਹਾਜੀਪੁਰ, ਬਰੌਨੀ ਅਤੇ ਖਗੜੀਆ ਸਮੇਤ ਹੋਰ ਸਟੇਸ਼ਨਾਂ ’ਤੇ ਰੁਕੇਗੀ।
ਲੁਧਿਆਣਾ–ਦਰਭੰਗਾ ਸਪੈਸ਼ਲ (04662/04661): ਲੁਧਿਆਣਾ ਤੋਂ 7, 10 ਅਤੇ 11 ਨਵੰਬਰ ਨੂੰ ਸਵੇਰੇ 6.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 10 ਵਜੇ ਦਰਭੰਗਾ ਪਹੁੰਚੇਗੀ। ਵਾਪਸੀ ’ਚ 8, 11 ਅਤੇ 12 ਨਵੰਬਰ ਨੂੰ ਦੁਪਹਿਰ 1 ਵਜੇ ਚੱਲ ਕੇ ਅਗਲੇ ਦਿਨ ਸ਼ਾਮ 5.10 ਵਜੇ ਲੁਧਿਆਣਾ ਪਹੁੰਚੇਗੀ। ਰਸਤੇ ਵਿੱਚ ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਗੋਰਖਪੁਰ, ਛਪਰਾ, ਮੁਜ਼ੱਫਰਪੁਰ ਅਤੇ ਸਮਸਤੀਪੁਰ ਸਮੇਤ ਹੋਰ ਸਟੇਸ਼ਨਾਂ ’ਤੇ ਠਹਿਰਾਅ ਹੋਵੇਗਾ।
ਲੁਧਿਆਣਾ–ਗਿਆ ਸਪੈਸ਼ਲ (04664/04663): ਲੁਧਿਆਣਾ ਤੋਂ 12 ਨਵੰਬਰ ਨੂੰ ਸਵੇਰੇ 6.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 8 ਵਜੇ ਗਿਆ ਪਹੁੰਚੇਗੀ। ਵਾਪਸੀ ’ਚ 13 ਨਵੰਬਰ ਨੂੰ ਸਵੇਰੇ 11 ਵਜੇ ਗਿਆ ਤੋਂ ਚੱਲ ਕੇ ਅਗਲੇ ਦਿਨ ਦੁਪਹਿਰ 12.50 ਵਜੇ ਲੁਧਿਆਣਾ ਪਹੁੰਚੇਗੀ। ਇਹ ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਰਾਏਬਰੇਲੀ, ਵਾਰਾਣਸੀ, ਸਾਸਾਰਾਮ ਅਤੇ ਡੇਹਰੀ ਆਨ ਸੋਨ ਸਮੇਤ ਹੋਰ ਸਟੇਸ਼ਨਾਂ ’ਤੇ ਰੁਕੇਗੀ।
ਲੁਧਿਆਣਾ–ਕੋਲਕਾਤਾ ਸਪੈਸ਼ਲ (04666/04665): ਲੁਧਿਆਣਾ ਤੋਂ 6 ਨਵੰਬਰ ਨੂੰ ਸਵੇਰੇ 6.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9.45 ਵਜੇ ਕੋਲਕਾਤਾ ਪਹੁੰਚੇਗੀ। ਵਾਪਸੀ ’ਚ 7 ਨਵੰਬਰ ਨੂੰ ਰਾਤ 11.50 ਵਜੇ ਕੋਲਕਾਤਾ ਤੋਂ ਚੱਲ ਕੇ ਅਗਲੇ ਦਿਨ ਦੁਪਹਿਰ 12.50 ਵਜੇ ਲੁਧਿਆਣਾ ਪਹੁੰਚੇਗੀ। ਇਹ ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਗੋਰਖਪੁਰ, ਛਪਰਾ, ਹਾਜੀਪੁਰ, ਸਮਸਤੀਪੁਰ, ਬਰੌਨੀ, ਜਸੀਡੀਹ, ਆਸਨਸੋਲ, ਦੁਰਗਾਪੁਰ ਅਤੇ ਬਰਧਮਾਨ ਸਮੇਤ ਹੋਰ ਸਟੇਸ਼ਨਾਂ ’ਤੇ ਰੁਕੇਗੀ।
ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸਫ਼ਰ ਤੋਂ ਪਹਿਲਾਂ ਟਿਕਟਾਂ ਦੀ ਰਿਜ਼ਰਵੇਸ਼ਨ ਅਤੇ ਰੇਲਗੱਡੀਆਂ ਦੇ ਸਮੇਂ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ।