- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਗਠਨ ਹਰੀਸ਼ ਵੈਜੀਟੇਰੀਅਨ ਵਿਖੇ ਬਹੁਤ ਹੀ ਉਤਸ਼ਾਹ ਅਤੇ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਅਰੋੜਾ ਪਰਿਵਾਰ ਦੇ ਵੱਡੀ ਗਿਣਤੀ ਵਿਚ ਮੈਂਬਰ ਅਤੇ ਸਮਾਜ ਦੇ ਸੱਜਣ ਹਾਜ਼ਰ ਰਹੇ। ਸਮਾਗਮ ਦੌਰਾਨ ਸਰਬਸੰਮਤੀ ਨਾਲ ਰਜਨੀ ਜੱਗਾ ਗੋਕਲਾਨੀ ਨੂੰ ਅਰੋੜਾ ਮਹਾਂਸਭਾ ਇਸਤਰੀ ਵਿੰਗ, ਫ਼ਿਰੋਜ਼ਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸਤਰੀ ਵਿੰਗ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਬੋਲਦਿਆਂ ਹਾਜ਼ਰ ਆਗੂਆਂ ਨੇ ਕਿਹਾ ਕਿ ਰਜਨੀ ਜੱਗਾ ਗੋਕਲਾਨੀ ਕਿਸੇ ਵੀ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੰਬੇ ਸਮੇਂ ਤੋਂ ਸਿੱਖਿਆ, ਸਮਾਜ ਸੇਵਾ ਅਤੇ ਸਮਾਜਿਕ ਸਰਗਰਮੀਆਂ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੀ ਨਿਸ਼ਠਾ, ਸੇਵਾ ਭਾਵਨਾ ਅਤੇ ਲੀਡਰਸ਼ਿਪ ਨੂੰ ਦੇਖਦੇ ਹੋਏ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਆਪਣੇ ਸੰਬੋਧਨ ਵਿਚ ਰਜਨੀ ਜੱਗਾ ਗੋਕਲਾਨੀ ਨੇ ਅਰੋੜਾ ਮਹਾਂਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਭਰੋਸੇ ’ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ, ਮਹਿਲਾਵਾਂ ਨੂੰ ਸਮਾਜ ਸੇਵਾ ਨਾਲ ਜੋੜਨ ਅਤੇ ਅਰੋੜਾ ਪਰਿਵਾਰ ਨੂੰ ਹਰ ਸਮਾਜਿਕ, ਸੱਭਿਆਚਾਰਕ ਅਤੇ ਸੇਵਾ ਕਾਰਜ ਵਿਚ ਅੱਗੇ ਲੈ ਕੇ ਜਾਣ ਲਈ ਪੂਰੀ ਟੀਮ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਸਤੀਸ਼ ਅਰੋੜਾ ਵਾਈਸ ਪ੍ਰਧਾਨ, ਅਸ਼ਵਨੀ ਕੁਮਾਰ ਢੀਂਗਰਾ ਐਡਵੋਕੇਟ ਜਨਰਲ ਸਕੱਤਰ ਅਰੋੜਾ ਮਹਾਸਭਾ ਪੰਜਾਬ ਅਰੋੜਾ ਮਹਾਸਭਾ ਪੰਜਾਬ ਪ੍ਰਧਾਨ, ਤਿਲਕ ਰਾਜ ਅਰੋੜਾ ਪ੍ਰਧਾਨ ਅਰੋੜਾ ਮਹਾ ਸਭਾ ਫ਼ਿਰੋਜ਼ਪੁਰ ਸਿਟੀ, ਅਸ਼ੋਕ ਪਸਰੀਚਾ ਚੇਅਰਮੈਨ, ਅਰੋੜਾ ਮਹਾਂਸਭਾ ਜ਼ਿਲ੍ਹਾ ਫ਼ਿਰੋਜ਼ਪੁਰ, ਐਡਵੋਕੇਟ ਗਗਨ ਗੋਕਲਾਨੀ, ਸ਼ਿਵਾਨੀ ਗੋਕਲਾਨੀ, ਗਿਆਨ ਗੋਕਲਾਨੀ, ਮੀਨਾ ਕੁਮਾਰੀ, ਸੋਨੂੰ ਨੀਲਮ, ਸਵੀਟ ਬਾਲਾ, ਪਾਇਲ, ਵੀਰਮ ਬਾਲਾ ਬੈਂਕ ਮੈਨੇਜਰ, ਅਦਿਤੀ, ਬੱਬਰ, ਐਡਵੋਕੇਟ ਰਾਜ ਗਗਨ ਗੋਕਲਾਨੀ ਤੇ ਨੀਵ ਗਗਨ ਗੋਕਲਾਨੀ ਅਰੋੜਾ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸਾਰਿਆਂ ਨੇ ਰਜਨੀ ਜੱਗਾ ਗੋਕਲਾਨੀ ਨੂੰ ਪ੍ਰਧਾਨ ਬਣਨ ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਤਰੱਕੀ ਕਰਨ ਦੀਆਂ ਦੁਆਵਾਂ ਦਿੱਤੀਆਂ।