- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਿੰਨ ਸਾਲਾ ਠੇਕੇ ਤੋਂ ਰੇਲਵੇ ਨੂੰ 21.72 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਰੇਲਵੇ ਅਧਿਕਾਰੀਆਂ ਅਨੁਸਾਰ ਐੱਸਐੱਲਆਰ ਲੀਜ਼ਿੰਗ ਪ੍ਰਣਾਲੀ ਰਾਹੀਂ ਰੇਲਗੱਡੀਆਂ ਵਿੱਚ ਉਪਲਬਧ ਸਾਮਾਨ ਢੋਣ ਵਾਲੀ ਥਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਆਮਦਨ ਵਧਾਉਣ ਤੇ ਰੇਲਗੱਡੀਆਂ ਵਿੱਚ ਉਪਲਬੱਧ ਥਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਮੰਡਲ ਵੱਲੋਂ ਗੱਡੀ ਨੰਬਰ 12422, ਅੰਮ੍ਰਿਤਸਰ-ਨਾਂਦੇੜ ਸੁਪਰਫਾਸਟ ਐਕਸਪ੍ਰੈੱਸ ’ਚ ਐੱਸਐੱਲਆਰ ਲੀਜ਼ਿੰਗ ਦਾ ਠੇਕਾ ਈ-ਟੈਂਡਰ ਰਾਹੀਂ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਇਸ ਤਿੰਨ ਸਾਲਾ ਠੇਕੇ ਤੋਂ ਰੇਲਵੇ ਨੂੰ 21.72 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਰੇਲਵੇ ਅਧਿਕਾਰੀਆਂ ਅਨੁਸਾਰ ਐੱਸਐੱਲਆਰ ਲੀਜ਼ਿੰਗ ਪ੍ਰਣਾਲੀ ਰਾਹੀਂ ਰੇਲਗੱਡੀਆਂ ਵਿੱਚ ਉਪਲਬਧ ਸਾਮਾਨ ਢੋਣ ਵਾਲੀ ਥਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਰੇਲਵੇ ਨੂੰ ਵਾਧੂ ਆਮਦਨ ਹਾਸਲ ਹੁੰਦੀ ਹੈ ਤੇ ਵਪਾਰੀਆਂ ਨੂੰ ਆਪਣਾ ਸਾਮਾਨ ਇੱਕ ਥਾਂ ਤੋਂ ਦੂਜੀ ਥਾਂ ਤੱਕ ਤੇਜ਼ੀ ਅਤੇ ਸੁਰੱਖਿਆ ਨਾਲ ਪਹੁੰਚਾਉਣ ਦਾ ਸੁਵਿਧਾਜਨਕ ਸਾਧਨ ਮਿਲਦਾ ਹੈ। ਇਸ ਪ੍ਰਬੰਧ ਨਾਲ ਵਪਾਰੀਆਂ ਨੂੰ ਸਾਮਾਨ ਦੀ ਢੋਆ-ਢੁਆਈ ’ਚ ਸਮੇਂ ਅਤੇ ਖਰਚੇ ਦੀ ਬੱਚਤ ਕਰਨ ਵਿੱਚ ਵੀ ਮਦਦ ਮਿਲਦੀ ਹੈ। ਦੂਜੇ ਪਾਸੇ, ਰੇਲਵੇ ਵੱਲੋਂ ਈ-ਟੈਂਡਰ ਰਾਹੀਂ ਠੇਕੇ ਅਲਾਟ ਕਰਨ ਨਾਲ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣੀ ਰਹਿੰਦੀ ਹੈ ਅਤੇ ਮਾਲੀਆ ਵਧਾਉਣ ਦੇ ਮੌਕੇ ਪੈਦਾ ਹੁੰਦੇ ਹਨ। ਫਿਰੋਜ਼ਪੁਰ ਮੰਡਲ ਦੀ ਇਹ ਪਹਿਲ ਰੇਲਵੇ ਦੀ ਵਪਾਰਕ ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਮਾਲ ਢੋਆ-ਢੁਆਈ ਦੀਆਂ ਸਹੂਲਤਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।