- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹਾ ਕੁੱਝ ਹੀ ਜ਼ਿਲ੍ਹੇ ਦੇ ਕਸਬਾ ਗੁਰੂਹਰਸਹਾਏ ਵਿਖੇ ਨਜ਼ਰ ਆਇਆ ,ਜਿਥੇ ਕਬਰਸਤਾਨ ਅੰਦਰ ਬੈਠ ਕੇ ਹੈਰੋਇਨ ਦਾ ਸੇਵਨ ਕਰਨ ਅਤੇ ਵੇਚਣ ਦੀ ਤਿਆਰੀ ਕਰ ਰਹੇ 3 ਦੋਸ਼ੀਆਂ ਨੂੰ ਗੁਰੂਹਰਸਹਾਏ ਪੁਲਿਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਪੰਜਾਬੀ ਜਾਗਰਣ ਰਿਪੋਰਟਰ, ਗੁਰੂਹਰਸਹਾਏ(ਫਿਰੋਜ਼ਪੁਰ ): ਇਕ ਖਾਸ ਫਿਰਕੇ ਵੱਲੋਂ ਮਰਨ ਤੋਂ ਬਾਅਦ ਵਿੱਛੜੀ ਰੂਹ ਨੂੰ ‘ਰੈਸਟ ਇਨ ਪੀਸ’ ਆਖਿਆ ਜਾਂਦਾ ਹੈ ,ਪਰ ਨੌਜਵਾਨਾਂ ਵਿੱਚ ਚਿੱਟੇ ਦਾ ਚਲਣ ਇਸ ਹੱਦ ਤੱਕ ਵਧ ਗਿਆ ਹੈ ਕਿ ਇਹ ਹੁਣ ਮਰਿਆਂ ਹੋਇਆਂ ਨੂੰ ਵੀ ਚੈਣ ਨਾਲ ਸੌਣ ਨਹੀਂ ਦਿੰਦੇ । ਅਜਿਹਾ ਕੁੱਝ ਹੀ ਜ਼ਿਲ੍ਹੇ ਦੇ ਕਸਬਾ ਗੁਰੂਹਰਸਹਾਏ ਵਿਖੇ ਨਜ਼ਰ ਆਇਆ ,ਜਿਥੇ ਕਬਰਸਤਾਨ ਅੰਦਰ ਬੈਠ ਕੇ ਹੈਰੋਇਨ ਦਾ ਸੇਵਨ ਕਰਨ ਅਤੇ ਵੇਚਣ ਦੀ ਤਿਆਰੀ ਕਰ ਰਹੇ 3 ਦੋਸ਼ੀਆਂ ਨੂੰ ਗੁਰੂਹਰਸਹਾਏ ਪੁਲਿਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਹੈਰੋਇਨ ਅਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕਰਕੇ ਥਾਣਾ ਗੁਰੂਹਰਸਹਾਏ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸਆਈ ਬਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਟੀਮ ਨਾਲ ਇਲਾਕੇ ਵਿਚ ਗਸ਼ਤ ’ਤੇ ਤੈਨਾਤ ਸਨ। ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਅਕਸਰ ਹੈਰੋਇਨ ਪੀਣ ਅਤੇ ਵੇਚਣ ਦੇ ਆਦੀ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਕਬਰਸਤਾਨ ਗੁਰੂਹਰਸਹਾਏ ਦੇ ਅੰਦਰ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਹੇ ਸਨ ਅਤੇ ਅੱਗੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਸਨ। ਪੁਲਿਸ ਨੇ ਤੁਰੰਤ ਕਬਰਸਤਾਨ ’ਚ ਛਾਪੇਮਾਰੀ ਕਰਕੇ ਤਿੰਨਾਂ ਦੋਸ਼ੀਆਂ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੌਕੇ ਤੋਂ 1 ਗ੍ਰਾਮ ਹੈਰੋਇਨ, ਇਕ ਲਾਈਟਰ, ਸਿਲਵਰ ਪੰਨੀ ਜਿਸ ਨੂੰ ਸੜੀ ਹੋਈ ਹੈਰੋਇਨ ਲੱਗੀ ਹੋਈ ਸੀ ਅਤੇ 10 ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਵਿਕਰਮਜੀਤ ਸੇਠੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਕੁਟੀ ਮੋੜ ਮੁਕਤਸਰ ਰੋਡ, ਗੁਰੂਹਰਸਹਾਏ, ਭਾਗ ਸਿੰਘ ਪੁੱਤਰ ਢੋਲਾ ਸਿੰਘ ਵਾਸੀ ਗੋਬਿੰਦਗੜ੍ਹ ਅਤੇ ਸਤਪਾਲ ਪੁੱਤਰ ਝੰਡਾ ਰਾਮ, ਵਾਸੀ ਬਸਤੀ ਡੇਹਰਿਆਂ ਵਾਲੀ ਥਾਣਾ ਗੁਰੂਹਰਸਹਾਏ ਵਜੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀਆਂ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।