- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਰੇਲਗੱਡੀ ਸਵੇਰੇ 8.35 ਵਜੇ ਛੇਹਰਟਾ ਤੋਂ ਰਵਾਨਾ ਹੋਵੇਗੀ ਤੇ ਸਵੇਰੇ 9 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਤੋਂ ਬਾਅਦ ਬਿਆਸ, ਜਲੰਧਰ ਸਿਟੀ, ਫਗਵਾੜਾ ਤੇ ਲੁਧਿਆਣਾ ਸਮੇਤ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਦਿੱਲੀ, ਮਥੁਰਾ, ਕੋਟਾ, ਰਤਲਾਮ, ਵਡੋਦਰਾ ਤੇ ਸੂਰਤ ਰਾਹੀਂ ਅਗਲੇ ਦਿਨ ਦੁਪਹਿਰ 3.15 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦੇ ਹੋਏ ਉੱਤਰ ਰੇਲਵੇ ਵੱਲੋਂ ਛੇਹਰਟਾ ਤੇ ਬਾਂਦਰਾ ਟਰਮੀਨਸ ਵਿਚਕਾਰ ਇਕ ਰਿਜ਼ਰਵਡ ਸੁਪਰਫਾਸਟ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਰੇਲਗੱਡੀ ਦੇ ਚੱਲਣ ਨਾਲ ਪੰਜਾਬ ਸਣੇ ਵੱਖ-ਵੱਖ ਸੂਬਿਆਂ ਦੇ ਯਾਤਰੀਆਂ ਨੂੰ ਸਫ਼ਰ ਕਰਨ ’ਚ ਸਹੂਲਤ ਮਿਲੇਗੀ। ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 04674 ਛੇਹਰਟਾ-ਬਾਂਦਰਾ ਟਰਮੀਨਸ 15 ਨਵੰਬਰ 2026 ਨੂੰ ਛੇਹਰਟਾ ਤੋਂ ਇਕ ਦਿਨ ਲਈ ਚੱਲੇਗੀ। ਇਹ ਰੇਲਗੱਡੀ ਸਵੇਰੇ 8.35 ਵਜੇ ਛੇਹਰਟਾ ਤੋਂ ਰਵਾਨਾ ਹੋਵੇਗੀ ਤੇ ਸਵੇਰੇ 9 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਤੋਂ ਬਾਅਦ ਬਿਆਸ, ਜਲੰਧਰ ਸਿਟੀ, ਫਗਵਾੜਾ ਤੇ ਲੁਧਿਆਣਾ ਸਮੇਤ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੀ ਹੋਈ ਦਿੱਲੀ, ਮਥੁਰਾ, ਕੋਟਾ, ਰਤਲਾਮ, ਵਡੋਦਰਾ ਤੇ ਸੂਰਤ ਰਾਹੀਂ ਅਗਲੇ ਦਿਨ ਦੁਪਹਿਰ 3.15 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਲਈ ਰੇਲਗੱਡੀ ਨੰਬਰ 04673 ਬਾਂਦਰਾ ਟਰਮੀਨਸ-ਛੇਹਰਟਾ 16 ਨਵੰਬਰ ਨੂੰ ਸ਼ਾਮ 4.30 ਵਜੇ ਬਾਂਦਰਾ ਤੋਂ ਰਵਾਨਾ ਹੋਵੇਗੀ ਤੇ 17 ਨਵੰਬਰ ਨੂੰ ਰਾਤ 11.55 ਵਜੇ ਛੇਹਰਟਾ ਪੁੱਜੇਗੀ। ਰੇਲਗੱਡੀ ’ਚ ਏਸੀ ਤੇ ਸਲੀਪਰ ਸ਼੍ਰੇਣੀ ਦੇ ਡੱਬੇ ਹੋਣਗੇ।