ਜ਼ੀਰਾ 'ਚ ਰੂਹ ਕੰਬਾਊ ਵਾਰਦਾਤ: ਸ਼ੱਕ ਬਣਿਆ ਕਾਲ, ਸ਼ੱਕੀ ਪਤੀ ਨੇ ਪਤਨੀ 'ਤੇ ਪੈਟਰੋਲ ਪਾ ਕੇ ਲਾਈ ਅੱਗ; ਔਰਤ ਗੰਭੀਰ ਰੂਪ 'ਚ ਝੁਲਸੀ
ਥਾਣਾ ਜ਼ੀਰਾ ਸਦਰ ਦੇ ਏ.ਐੱਸ.ਆਈ. ਅਨਵਰ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਪਰਮਜੀਤ ਕੌਰ ਦੇ ਬਿਆਨਾਂ 'ਤੇ ਪਾਲਾ ਸਿੰਘ ਪੁੱਤਰ ਵੀਰ ਸਿੰਘ ਵਿਰੁੱਧ ਜਾਨਲੇਵਾ ਹਮਲੇ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਵਿਰੁੱਧ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Publish Date: Fri, 03 Apr 2026 04:12 PM (IST)
Updated Date: Fri, 03 Apr 2026 04:17 PM (IST)
ਪੱਤਰ ਪ੍ਰੇਰਕਾ ਪੰਜਾਬੀ ਜਾਗਰਣ, ਜ਼ੀਰਾ: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਪਤੀ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਮਹਿਲਾ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਪਾਲਾ ਸਿੰਘ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਅਕਸਰ ਗਲਤ ਇਲਜ਼ਾਮ ਲਗਾਉਂਦਾ ਸੀ 30 ਮਾਰਚ 2026 ਦੀ ਰਾਤ ਕਰੀਬ 11 ਵਜੇ ਪਾਲਾ ਸਿੰਘ ਨੇ ਪਤਨੀ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਮੁਲਜ਼ਮ ਆਪਣੀ ਪਤਨੀ ਨੂੰ ਘਰੋਂ ਬਾਹਰ ਘਸੀਟਦਾ ਹੋਇਆ ਪਿੰਡ ਵਿੱਚ ਬਣੀ ਇੱਕ ਧਾਰਮਿਕ ਜਗ੍ਹਾ (ਬਾਬੇ ਦੀ ਜਗ੍ਹਾ) 'ਤੇ ਲੈ ਗਿਆ। ਉੱਥੇ ਉਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪਰਮਜੀਤ ਕੌਰ 'ਤੇ ਪੈਟਰੋਲ ਪਾਇਆ ਅਤੇ ਅੱਗ ਲਗਾ ਦਿੱਤੀ।
ਹਸਪਤਾਲ 'ਚ ਜ਼ੇਰੇ ਇਲਾਜ
ਅੱਗ ਲੱਗਣ ਕਾਰਨ ਪਰਮਜੀਤ ਕੌਰ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਕਾਰਵਾਈ