- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਹਿਤ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ ਸਟੇਸ਼ਨਾਂ ’ਤੇ ਡਿਜੀਟਲ ਭੁਗਤਾਨ ਲਈ ਵਿਸ਼ੇਸ਼ ਬੁਕਿੰਗ ਖਿੜਕੀਆਂ ਸਥਾਪਤ ਕੀਤੀਆਂ ਗਈਆਂ ਹਨ। ਅਪ੍ਰੈਲ ਤੋਂ ਅਕਤੂਬਰ 2026 ਦੌਰਾਨ ਇਨ੍ਹਾਂ ਸਟੇਸ਼ਨਾਂ ’ਤੇ ਅਨਾਰਿਜ਼ਰਵਡ ਟਿਕਟਿੰਗ ਸਿਸਟਮ (ਯੂਟੀਐੱਸ) ਰਾਹੀਂ ਰੋਜ਼ਾਨਾ ਔਸਤ 15 ਫ਼ੀਸਦੀ ਤੋਂ ਵੱਧ ਅਤੇ ਪੈਸੰਜਰ ਰਿਜ਼ਰਵੇਸ਼ਨ ਸਿਸਟਮ (ਪੀਆਰਐੱਸ) ਰਾਹੀਂ 30 ਫ਼ੀਸਦੀ ਤੋਂ ਵੱਧ ਲੈਣ-ਦੇਣ ਡਿਜੀਟਲ ਮਾਧਿਅਮਾਂ ਰਾਹੀਂ ਹੋਇਆ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਿਤ ਕਰਨ ਵਾਸਤੇ ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ’ਤੇ ਯੂਪੀਆਈ ਸਮੇਤ ਡਿਜੀਟਲ ਸਾਧਨਾਂ ਰਾਹੀਂ ਟਿਕਟਾਂ ਬੁੱਕ ਕਰਵਾਉਣ ਵਾਲੇ ਯਾਤਰੀਆਂ ਦੀ ਗਿਣਤੀ ਵਧੀ ਹੈ।
ਇਸੇ ਤਹਿਤ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ ਸਟੇਸ਼ਨਾਂ ’ਤੇ ਡਿਜੀਟਲ ਭੁਗਤਾਨ ਲਈ ਵਿਸ਼ੇਸ਼ ਬੁਕਿੰਗ ਖਿੜਕੀਆਂ ਸਥਾਪਤ ਕੀਤੀਆਂ ਗਈਆਂ ਹਨ। ਅਪ੍ਰੈਲ ਤੋਂ ਅਕਤੂਬਰ 2026 ਦੌਰਾਨ ਇਨ੍ਹਾਂ ਸਟੇਸ਼ਨਾਂ ’ਤੇ ਅਨਾਰਿਜ਼ਰਵਡ ਟਿਕਟਿੰਗ ਸਿਸਟਮ (ਯੂਟੀਐੱਸ) ਰਾਹੀਂ ਰੋਜ਼ਾਨਾ ਔਸਤ 15 ਫ਼ੀਸਦੀ ਤੋਂ ਵੱਧ ਅਤੇ ਪੈਸੰਜਰ ਰਿਜ਼ਰਵੇਸ਼ਨ ਸਿਸਟਮ (ਪੀਆਰਐੱਸ) ਰਾਹੀਂ 30 ਫ਼ੀਸਦੀ ਤੋਂ ਵੱਧ ਲੈਣ-ਦੇਣ ਡਿਜੀਟਲ ਮਾਧਿਅਮਾਂ ਰਾਹੀਂ ਹੋਇਆ।
ਰੇਲਵੇ ਵੱਲੋਂ ‘ਰੇਲਵਨ’ ਐਪ ਦੀ ਵਰਤੋਂ ਬਾਰੇ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਸੀਨੀਅਰ ਮੰਡਲ ਵਣਜ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਟਿਕਟਾਂ ਦੀ ਬੁਕਿੰਗ ਅਤੇ ਭੁਗਤਾਨ ਲਈ ਡਿਜੀਟਲ ਸਾਧਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਟਿਕਟਿੰਗ ਪ੍ਰਣਾਲੀ ਤੇਜ਼, ਸੁਰੱਖਿਅਤ ਅਤੇ ਸੁਚਾਰੂ ਬਣੇਗੀ।