
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹੋਰ ਸਟੇਸ਼ਨਾਂ ਦੇ ਸਮੇਂ ਪਹਿਲਾਂ ਵਾਂਗ ਰਹਿਣਗੇ। ਇਸੇ ਤਰ੍ਹਾਂ 13042 ਹਿਮਗਿਰੀ ਐਕਸਪ੍ਰੈਸ 23 ਅਗਸਤ ਤੋਂ ਭੋਗਪੁਰ ਸਿਰਵਾਲ ਤੋਂ ਰਾਤ 2 ਵਜੇ ਅਤੇ ਸਾਹਨੇਵਾਲ ਤੋਂ ਸਵੇਰੇ 4.02 ਵਜੇ ਰਵਾਨਾ ਹੋਵੇਗੀ। 15098 ਅਮਰਨਾਥ ਐਕਸਪ੍ਰੈਸ 25 ਅਗਸਤ, 15652 ਲੋਹਿਤ ਐਕਸਪ੍ਰੈਸ 26 ਅਗਸਤ, 15654 ਅਮਰਨਾਥ ਐਕਸਪ੍ਰੈਸ 28 ਅਗਸਤ ਅਤੇ 12588 ਗੋਰਖਪੁਰ ਐਕਸਪ੍ਰੈਸ 29 ਅਗਸਤ ਤੋਂ ਇਨ੍ਹਾਂ ਹੀ ਸਮਿਆਂ ਅਨੁਸਾਰ ਚੱਲਣਗੀਆਂ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਸ਼ਾਲੀਮਾਰ ਮਲਾਨੀ ਐਕਸਪ੍ਰੈਸ, ਜੇਹਲਮ ਐਕਸਪ੍ਰੈਸ ਅਤੇ ਉੱਤਰ ਸੰਪਰਕ ਕ੍ਰਾਂਤੀ ਸਮੇਤ ਕਈ ਪ੍ਰਮੁੱਖ ਟ੍ਰੇਨਾਂ ਦੀ ਸਮਾਂ-ਸਾਰਣੀ ਵਿੱਚ ਬਦਲਾਅ ਕੀਤਾ ਹੈ। ਸਾਂਬਾ ਅਤੇ ਮਾਨਵਾਲ ਸਟੇਸ਼ਨਾਂ ’ਤੇ ਨਵੇਂ ਠਹਿਰਾਅ ਦਿੱਤੇ ਜਾਣ ਕਾਰਨ ਇਹ ਤਬਦੀਲੀਆਂ ਵੱਖ-ਵੱਖ ਤਰੀਕਾਂ ਤੋਂ ਲਾਗੂ ਹੋਣਗੀਆਂ।
ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਸੂਚਨਾ ਅਨੁਸਾਰ 14662 ਸ਼ਾਲੀਮਾਰ ਮਲਾਨੀ ਐਕਸਪ੍ਰੈਸ ਅਤੇ 11078 ਜੇਹਲਮ ਐਕਸਪ੍ਰੈਸ ਨੂੰ ਸਾਂਬਾ ਸਟੇਸ਼ਨ ’ਤੇ ਨਵਾਂ ਠਹਿਰਾਅ ਦਿੱਤਾ ਗਿਆ ਹੈ, ਜਦਕਿ 12446 ਉੱਤਰ ਸੰਪਰਕ ਕ੍ਰਾਂਤੀ ਦਾ ਮਾਨਵਾਲ ਸਟੇਸ਼ਨ ’ਤੇ ਨਵਾਂ ਠਹਿਰਾਅ ਹੋਵੇਗਾ।
11078 ਜੰਮੂਤਵੀ-ਪੁਣੇ ਜੇਹਲਮ ਐਕਸਪ੍ਰੈਸ 23 ਅਗਸਤ ਤੋਂ ਹੀਰਾ ਨਗਰ ਰਾਤ 12.23 ਵਜੇ ਪਹੁੰਚ ਕੇ 12.25 ਵਜੇ ਰਵਾਨਾ ਹੋਵੇਗੀ। ਕਠੂਆ 12.50 ਵਜੇ ਪਹੁੰਚ ਕੇ 12.52 ਵਜੇ, ਪਠਾਨਕੋਟ ਕੈਂਟ 1.32 ਵਜੇ ਪਹੁੰਚ ਕੇ 1.37 ਵਜੇ ਅਤੇ ਮੁਕੇਰੀਆਂ 2.07 ਵਜੇ ਪਹੁੰਚ ਕੇ 2.09 ਵਜੇ ਚੱਲੇਗੀ। ਦਸੂਹਾ 2.22 ਵਜੇ ਪਹੁੰਚ ਕੇ 2.24 ਵਜੇ ਰਵਾਨਾ ਹੋਵੇਗੀ। ਜਲੰਧਰ ਕੈਂਟ, ਲੁਧਿਆਣਾ, ਸਰਹਿੰਦ ਅਤੇ ਰਾਜਪੁਰਾ ਦੇ ਸਮੇਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
14662 ਜੰਮੂਤਵੀ-ਬਾੜਮੇਰ ਸ਼ਾਲੀਮਾਰ ਮਲਾਨੀ ਐਕਸਪ੍ਰੈਸ 23 ਅਗਸਤ ਤੋਂ ਕਠੂਆ ਰਾਤ 11.28 ਵਜੇ, ਪਠਾਨਕੋਟ ਕੈਂਟ 12.02 ਵਜੇ, ਮੁਕੇਰੀਆਂ 12.40 ਵਜੇ ਅਤੇ ਦਸੂਹਾ 12.57 ਵਜੇ ਪਹੁੰਚੇਗੀ। ਹੋਰ ਸਟੇਸ਼ਨਾਂ ਦੇ ਸਮੇਂ ਪਹਿਲਾਂ ਵਾਂਗ ਰਹਿਣਗੇ।
ਇਸੇ ਤਰ੍ਹਾਂ 13042 ਹਿਮਗਿਰੀ ਐਕਸਪ੍ਰੈਸ 23 ਅਗਸਤ ਤੋਂ ਭੋਗਪੁਰ ਸਿਰਵਾਲ ਤੋਂ ਰਾਤ 2 ਵਜੇ ਅਤੇ ਸਾਹਨੇਵਾਲ ਤੋਂ ਸਵੇਰੇ 4.02 ਵਜੇ ਰਵਾਨਾ ਹੋਵੇਗੀ। 15098 ਅਮਰਨਾਥ ਐਕਸਪ੍ਰੈਸ 25 ਅਗਸਤ, 15652 ਲੋਹਿਤ ਐਕਸਪ੍ਰੈਸ 26 ਅਗਸਤ, 15654 ਅਮਰਨਾਥ ਐਕਸਪ੍ਰੈਸ 28 ਅਗਸਤ ਅਤੇ 12588 ਗੋਰਖਪੁਰ ਐਕਸਪ੍ਰੈਸ 29 ਅਗਸਤ ਤੋਂ ਇਨ੍ਹਾਂ ਹੀ ਸਮਿਆਂ ਅਨੁਸਾਰ ਚੱਲਣਗੀਆਂ।
12446 ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਉੱਤਰ ਸੰਪਰਕ ਕ੍ਰਾਂਤੀ 23 ਅਗਸਤ ਤੋਂ ਜੰਮੂਤਵੀ ਰਾਤ 9.40 ਵਜੇ ਪਹੁੰਚੇਗੀ ਅਤੇ ਨਿਰਧਾਰਤ ਸਮੇਂ 9.45 ਵਜੇ ਰਵਾਨਾ ਹੋਵੇਗੀ।
ਯਾਤਰਾ ਤੋਂ ਪਹਿਲਾਂ ਸਮਾਂ ਜ਼ਰੂਰ ਜਾਂਚੋ
ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਬਦਲੇ ਹੋਏ ਸਮੇਂ ਅਤੇ ਠਹਿਰਾਅ ਸਬੰਧੀ ਜਾਣਕਾਰੀ ਲਈ ਯਾਤਰਾ ਤੋਂ ਪਹਿਲਾਂ ਐੱਨਟੀਈਐੱਸ ਪੋਰਟਲ ’ਤੇ ਜਾਣਕਾਰੀ ਹਾਸਲ ਕਰਨ ਜਾਂ 139 ਹੈਲਪਲਾਈਨ ’ਤੇ ਸੰਪਰਕ ਕਰਨ।