- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵਾਂ ਪਾਸਿਆਂ ਤੋਂ ਇਹ ਟਰੇਨ ਕੁੱਲ 8-8 ਫੇਰੇ ਲਗਾਏਗੀ। ਬੜਨੀ ਤੋਂ ਦੁਪਹਿਰ 15.10 ਵਜੇ ਚੱਲ ਕੇ ਇਹ ਟਰੇਨ ਅਗਲੇ ਦਿਨ ਸਵੇਰੇ 8.30 ਵਜੇ ਜਲੰਧਰ ਸਿਟੀ ਪਹੁੰਚੇਗੀ। ਵਾਪਸੀ ’ਤੇ ਜਲੰਧਰ ਸਿਟੀ ਤੋਂ ਸਵੇਰੇ 10.50 ਵਜੇ ਚੱਲ ਕੇ ਅਗਲੇ ਦਿਨ ਤੜਕੇ 4.45 ਵਜੇ ਬੜਨੀ ਪਹੁੰਚੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਅਤੇ ਉਨ੍ਹਾਂ ਦੀ ਸੁਖਾਲੀ ਯਾਤਰਾ ਨੂੰ ਯਕੀਨੀ ਬਣਾਉਣ ਲਈ ਉੱਤਰ ਰੇਲਵੇ ਵੱਲੋਂ ਪੂਜਾ ਫੈਸਟੀਵਲ ਸਪੈਸ਼ਲ ਐਕਸਪ੍ਰੈੱਸ ਟਰੇਨਾਂ ਚਲਾਉਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਜਨਸੰਪਰਕ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਇਹ ਟਰੇਨਾਂ ਖਾਸ ਤੌਰ ’ਤੇ ਜਲੰਧਰ ਸਿਟੀ ਅਤੇ ਸ਼ਕੂਰ ਬਸਤੀ (ਦਿੱਲੀ) ਦੇ ਰੂਟਾਂ ’ਤੇ ਚਲਾਈਆਂ ਜਾਣਗੀਆਂ। ਪਹਿਲੀ ਸਪੈਸ਼ਲ ਟਰੇਨ ਗੱਡੀ ਨੰਬਰ 05005/05006 ‘ਬੜਨੀ - ਜਲੰਧਰ ਸਿਟੀ - ਬੜਨੀ’ ਵਿਚਕਾਰ ਅਨਰਿਜ਼ਰਵਡ ਸਪੈਸ਼ਲ ਵਜੋਂ ਚਲਾਈ ਜਾਵੇਗੀ। ਇਹ ਟਰੇਨ ਬੜਨੀ ਤੋਂ 7 ਅਕਤੂਬਰ 2026 ਤੋਂ 25 ਨਵੰਬਰ 2026 ਤੱਕ ਹਰੇਕ ਬੁੱਧਵਾਰ ਨੂੰ ਚੱਲੇਗੀ, ਜਦਕਿ ਜਲੰਧਰ ਸਿਟੀ ਤੋਂ ਇਹ 8 ਅਕਤੂਬਰ 2026 ਤੋਂ 26 ਨਵੰਬਰ 2026 ਤੱਕ ਹਰੇਕ ਵੀਰਵਾਰ ਨੂੰ ਚਲਾਈ ਜਾਵੇਗੀ।
ਦੋਵਾਂ ਪਾਸਿਆਂ ਤੋਂ ਇਹ ਟਰੇਨ ਕੁੱਲ 8-8 ਫੇਰੇ ਲਗਾਏਗੀ। ਬੜਨੀ ਤੋਂ ਦੁਪਹਿਰ 15.10 ਵਜੇ ਚੱਲ ਕੇ ਇਹ ਟਰੇਨ ਅਗਲੇ ਦਿਨ ਸਵੇਰੇ 8.30 ਵਜੇ ਜਲੰਧਰ ਸਿਟੀ ਪਹੁੰਚੇਗੀ। ਵਾਪਸੀ ’ਤੇ ਜਲੰਧਰ ਸਿਟੀ ਤੋਂ ਸਵੇਰੇ 10.50 ਵਜੇ ਚੱਲ ਕੇ ਅਗਲੇ ਦਿਨ ਤੜਕੇ 4.45 ਵਜੇ ਬੜਨੀ ਪਹੁੰਚੇਗੀ। ਇਸ ਵਿਚ ਸਲੀਪਰ ਅਤੇ ਜਨਰਲ ਕੋਚ ਹੋਣਗੇ, ਜੋ ਗੋਂਡਾ, ਸੀਤਾਪੁਰ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਅੰਬਾਲਾ ਕੈਂਟ ਅਤੇ ਢੰਡਾਰੀ ਕਲਾਂ (ਲੁਧਿਆਣਾ) ਵਰਗੇ ਪ੍ਰਮੁੱਖ ਸਟੇਸ਼ਨਾਂ ’ਤੇ ਰੁਕੇਗੀ। ਦੂਜੀ ਟਰੇਨ ਗੱਡੀ ਨੰਬਰ 05101/05102 ‘ਗੋਰਖਪੁਰ-ਸ਼ਕੂਰ ਬਸਤੀ-ਗੋਰਖਪੁਰ’ ਸਪੈਸ਼ਲ ਹੋਵੇਗੀ, ਜਿਸ ਵਿਚ ਏਸੀ, ਸਲੀਪਰ ਅਤੇ ਜਨਰਲ ਕੋਚ ਸ਼ਾਮਲ ਹੋਣਗੇ। ਗੋਰਖਪੁਰ ਤੋਂ ਇਹ ਟਰੇਨ 11 ਅਕਤੂਬਰ ਤੋਂ 29 ਨਵੰਬਰ 2026 ਤੱਕ ਹਰੇਕ ਐਤਵਾਰ ਨੂੰ ਅਤੇ ਸ਼ਕੂਰ ਬਸਤੀ ਤੋਂ 12 ਅਕਤੂਬਰ ਤੋਂ 30 ਨਵੰਬਰ 2026 ਤੱਕ ਹਰੇਕ ਸੋਮਵਾਰ ਨੂੰ ਕੁੱਲ 8-8 ਫੇਰੇ ਚੱਲੇਗੀ। ਗੋਰਖਪੁਰ ਤੋਂ ਸ਼ਾਮ 16.00 ਵਜੇ ਚੱਲ ਕੇ ਇਹ ਅਗਲੇ ਦਿਨ 11.05 ਵਜੇ ਸ਼ਕੂਰ ਬਸਤੀ ਪਹੁੰਚੇਗੀ, ਜਦਕਿ ਵਾਪਸੀ ’ਤੇ ਸ਼ਕੂਰ ਬਸਤੀ ਤੋਂ ਦੁਪਹਿਰ 13.15 ਵਜੇ ਚੱਲ ਕੇ ਅਗਲੇ ਦਿਨ ਸਵੇਰੇ 08.30 ਵਜੇ ਗੋਰਖਪੁਰ ਪਹੁੰਚੇਗੀ।