ਬੀਕੇਯੂ ਕ੍ਰਾਂਤੀਕਾਰੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਐਕਸੀਅਨ ਦਫਤਰ ਘੇਰਿਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਬਿਜਲੀ ਕੱਟਾਂ ਨੂੰ ਲੈ ਕੇ ਐਕਸੀਅਨ ਦਫਤਰ ਅੱਗੇ ਰੋਸ ਧਰਨਾ ਲਾਇਆ
Publish Date: Tue, 30 Jun 2026 04:32 PM (IST)
Updated Date: Tue, 30 Jun 2026 04:34 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਅੱਜ ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਅਣ ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਐਕਸੀਅਨ ਦਫਤਰ ਜ਼ੀਰਾ ਅੱਗੇ ਰੋਸ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਧਰਨੇ ਨੂੰ ਸਮਰਥਨ ਦਿੱਤਾ।ਧਰਨੇ ਨੂੰ ਸੰਬੋਧਨ ਕਰਦਿਆਂ ਗੁਰਭਾਗ ਸਿੰਘ ਮਰੂੜ ਜ਼ਿਲ੍ਹਾ ਸਕੱਤਰ, ਜੁਗਰਾਜ ਸਿੰਘ ਫੇਰੋਕੇ ਜ਼ਿਲ੍ਹਾ ਮੀਤ ਪ੍ਰਧਾਨ, ਗੁਲਜਾਰ ਸਿੰਘ ਗੋਗੋਆਣੀ ਬਲਾਕ ਪ੍ਰਧਾਨ, ਗਿਆਨ ਸਿੰਘ ਸ਼ਾਹਵਾਲਾ ਬਲਾਕ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਆਦਿ ਨੇ ਕਿਹਾ ਕਿ ਖੇਤੀਬਾੜੀ ਅਤੇ ਆਮ ਖਪਤਕਾਰਾਂ ਨੂੰ ਬਿਹਤਰ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਰੋਜ਼ਾਨਾ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਸਾਰੇ ਘਰੇਲੂ ਖਪਤਕਾਰਾਂ ਨੂੰ 24 ਘੰਟੇ ਲਗਾਤਾਰ ਬਿਜਲੀ ਮੁਹੱਈਆ ਕਰਵਾਈ ਜਾਵੇ, ਖਰਾਬ ਜਾਂ ਡੈਮੇਜ ਟਰਾਂਸਫਾਰਮਰ 24 ਘੰਟਿਆਂ ਦੇ ਅੰਦਰ ਬਦਲੇ ਜਾਣ ਅਤੇ ਉਨ੍ਹਾਂ ਦੀ ਢੋਆ-ਢੁਆਈ ਸਰਕਾਰੀ ਪ੍ਰਬੰਧ ਹੇਠ ਹੋਵੇ। ਟਰਾਂਸਫਾਰਮਰ ਚੋਰੀ ਹੋਣ ਦੀ ਸੂਰਤ ਵਿੱਚ ਐੱਫਆਈਆਰ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਬਿਜਲੀ ਵਿਭਾਗ ਵੱਲੋਂ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਮਰਜ਼ੀ ਤੋਂ ਬਿਨਾਂ ਸਮਾਰਟ ਮੀਟਰ ਨਾ ਲਗਾਏ ਜਾਣ,ਜਿਨ੍ਹਾਂ ਲੋਕਾਂ ਨੇ ਸਮਾਰਟ ਮੀਟਰ ਉਤਾਰ ਕੇ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਜੁਰਮਾਨੇ ਵਾਲੇ ਬਿੱਲ ਭੇਜਣੇ ਬੰਦ ਕੀਤੇ ਜਾਣ । ਆਗੂਆਂ ਨੇ ਕਿਹਾ ਕਿ ਪਾਵਰਕੌਮ ਦੇ ਸਟੋਰਾਂ ਵਿੱਚ ਲੋੜੀਂਦਾ ਬਿਜਲੀ ਸਾਮਾਨ ਹਰ ਸਮੇਂ ਉਪਲਬਧ ਕਰਵਾਇਆ ਜਾਵੇ। ਪਾਵਰਕੌਮ ਵਿੱਚ ਖਾਲੀ ਅਸਾਮੀਆਂ ਤੇ ਤੁਰੰਤ ਭਰਤੀ ਕਰਨ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਪਾਵਰ ਪਰਚੇਜ਼ ਐਗਰੀਮੈਂਟ (ਪੀ.ਪੀ.ਏ.) ਰੱਦ ਕੀਤੇ ਜਾਣ।ਆਗੂਆਂ ਨੇ ਇਹ ਵੀ ਕਿਹਾ ਕਿ ਪਾਵਰਕੌਮ ਵਿੱਚ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਘਟੀਆ ਅਤੇ ਨਿਯਮਾਂ ਦੇ ਉਲਟ ਕੰਮਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਗੁਰਭਾਗ ਸਿੰਘ ਮਰੂੜ ਜ਼ਿਲ੍ਹਾ ਸਕੱਤਰ, ਜੁਗਰਾਜ ਸਿੰਘ ਫੇਰੋਕੇ ਜ਼ਿਲ੍ਹਾ ਮੀਤ ਪ੍ਰਧਾਨ, ਗੁਲਜਾਰ ਸਿੰਘ ਗੋਗੋਆਣੀ ਬਲਾਕ ਪ੍ਰਧਾਨ,ਚਰਨਜੀਤ ਸਿੰਘ ਬਲਾਕ ਪ੍ਰਧਾਨ, ਸੁਖਪਾਲ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ ਤਲਵੰਡੀ ਜੱਲੇ ਖਾਂ,ਗੁਰਜੰਟ ਸਿੰਘ ਲਹਿਰਾ ਬਲਾਕ ਸਕੱਤਰ, ਬੂਟਾ ਸਿੰਘ ਲਹਿਰਾ ਸੀਨੀਅਰ ਬਲਾਕ ਮੀਤ ਪ੍ਰਧਾਨ, ਲਖਬੀਰ ਸਿੰਘ ਫੌਜੀ ਜ਼ਿਲ੍ਹਾ ਖਜਾਨਚੀ, ਗੁਰਨਾਮ ਸਿੰਘ ਬਲਾਕ ਖਜਾਨਚੀ, ਗਿਆਨ ਸਿੰਘ ਸ਼ਾਹ ਵਾਲਾ,ਬਲਾਕ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ, ਸੰਦੀਪ ਸਿੰਘ ਪੰਡੋਰੀ, ਰੇਸ਼ਮ ਸਿੰਘ ਰਟੌਲ ਬਲਾਕ ਸਕੱਤਰ,ਸਤਬੀਰ ਕੌਰ ਝਤਰਾ ਜ਼ਿਲ੍ਹਾ ਆਗੂ ਨਵਜੋਤ ਨੀਲੇਵਾਲਾ ਜ਼ਿਲ੍ਹਾ ਮੀਡੀਆ ਇੰਚਾਰਜ਼, ਸੰਦੀਪ ਕੌਰ ਮੁਦਕੀ ਆਦਿ ਹਾਜਰ ਸਨ। ਧਰਨੇ ਦੌਰਾਨ ਪਹੁੰਚੇ ਐਕਸੀਅਨ ਜ਼ੀਰਾ ਦੇ ਸੁਪਰਡੈਂਟ ਨਿਤਿਨ ਵਧਵਾ ਨੂੰ ਜੱਥੇਬੰਦੀ ਦੇ ਆਗੂਆਂ ਵੱਲੋਂ ਮੰਗ ਪੱਤਰ ਸੌਂਪਿਆ ਗਿਆ ,ਇਸ ਉਪਰੰਤ ਜੱਥੇਬੰਦੀ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।