- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਸਟੇਸ਼ਨ ’ਤੇ ਰੇਲ ਲਾਈਨਾਂ ਦੇ ਦੋਹਰੀਕਰਨ ਸਬੰਧੀ ਨਾਨ-ਇੰਟਰਲੌਕਿੰਗ ਕੰਮ ਕਾਰਨ 20 ਨਵੰਬਰ 2026 ਤੋਂ 10 ਜਨਵਰੀ 2027 ਤੱਕ ਕਈ ਰੇਲਗੱਡੀਆਂ ਵੱਖ-ਵੱਖ ਮਿਤੀਆਂ ’ਤੇ ਰੱਦ, ਡਾਇਵਰਟ ਜਾਂ ਰੀ-ਸ਼ਡਿਊਲ ਰਹਿਣਗੀਆਂ। ਇਹ ਕੰਮ ਲੁਧਿਆਣਾ-ਫ਼ਿਰੋਜ਼ਪੁਰ ਕੈਂਟ ਅਤੇ ਲੁਧਿਆਣਾ-ਧੂਰੀ ਸੈਕਸ਼ਨਾਂ ’ਤੇ ਕੀਤਾ ਜਾਣਾ ਹੈ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਲੁਧਿਆਣਾ ਸਟੇਸ਼ਨ ’ਤੇ ਰੇਲ ਲਾਈਨਾਂ ਦੇ ਦੋਹਰੀਕਰਨ ਸਬੰਧੀ ਨਾਨ-ਇੰਟਰਲੌਕਿੰਗ ਕੰਮ ਕਾਰਨ 20 ਨਵੰਬਰ 2026 ਤੋਂ 10 ਜਨਵਰੀ 2027 ਤੱਕ ਕਈ ਰੇਲਗੱਡੀਆਂ ਵੱਖ-ਵੱਖ ਮਿਤੀਆਂ ’ਤੇ ਰੱਦ, ਡਾਇਵਰਟ ਜਾਂ ਰੀ-ਸ਼ਡਿਊਲ ਰਹਿਣਗੀਆਂ। ਇਹ ਕੰਮ ਲੁਧਿਆਣਾ-ਫ਼ਿਰੋਜ਼ਪੁਰ ਕੈਂਟ ਅਤੇ ਲੁਧਿਆਣਾ-ਧੂਰੀ ਸੈਕਸ਼ਨਾਂ ’ਤੇ ਕੀਤਾ ਜਾਣਾ ਹੈ।
ਰੱਦ ਰਹਿਣ ਵਾਲੀਆਂ ਰੇਲਗੱਡੀਆਂ
ਇਨ੍ਹਾਂ ਵਿੱਚ 54053/54054, 54051/54052, 54603/54604, 22479/22480, 22485/22486, 54605/54606, 54646, 54636/54635, 54634, 54631, 54632, 54633, 54645, 19027/19028, 22439/22440, 64521, 64551/64552, 64524, 12411/12412, 14506/14505, 14680/14679, 14681, 12054/12053 ਅਤੇ 14618/14617 ਸ਼ਾਮਲ ਹਨ। ਇਹ ਰੇਲਗੱਡੀਆਂ ਵੱਖ-ਵੱਖ ਮਿਤੀਆਂ ’ਤੇ ਰੱਦ ਰਹਿਣਗੀਆਂ।
ਰੂਟ ਤੇ ਸਮੇਂ ’ਚ ਤਬਦੀਲੀ
ਫ਼ਿਰੋਜ਼ਪੁਰ ਕੈਂਟ-ਲੁਧਿਆਣਾ (74962, 54572) ਮੁੱਲਾਂਪੁਰ, ਲੋਹੀਆਂ ਖਾਸ-ਲੁਧਿਆਣਾ (54576) ਲਾਡੋਵਾਲ ਅਤੇ (74966) ਫਿਲੌਰ ਤੱਕ ਚੱਲੇਗੀ। ਜੀਂਦ-ਲੁਧਿਆਣਾ (54053) ਜਾਖਲ ਵਿਖੇ ਸਮਾਪਤ ਹੋਵੇਗੀ। ਲੁਧਿਆਣਾ ਤੋਂ ਫ਼ਿਰੋਜ਼ਪੁਰ ਕੈਂਟ (74963), ਲੋਹੀਆਂ ਖਾਸ (74967) ਅਤੇ ਜੀਂਦ (54054) ਲਈ ਰੇਲਗੱਡੀਆਂ ਕ੍ਰਮਵਾਰ ਮੁੱਲਾਂਪੁਰ, ਫਿਲੌਰ ਤੇ ਜਾਖਲ ਤੋਂ ਸ਼ੁਰੂ ਹੋਣਗੀਆਂ।
ਅੰਮ੍ਰਿਤਸਰ-ਬੀਕਾਨੇਰ (14720), ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਅੰਮ੍ਰਿਤਸਰ (11057), ਅੰਮ੍ਰਿਤਸਰ-ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (11058), ਅਜਮੇਰ-ਅੰਮ੍ਰਿਤਸਰ (19611/19613), ਅੰਮ੍ਰਿਤਸਰ-ਅਜਮੇਰ (19612), ਜੰਮੂ ਤਵੀ-ਨਾਂਦੇੜ (12752), ਜੰਮੂ ਤਵੀ-ਬਾਂਦਰਾ (19028) ਅਤੇ ਇੰਦੌਰ-ਊਧਮਪੁਰ (22941) ਦੇ ਰੂਟ ਬਦਲੇ ਜਾਣਗੇ। ਰੇਲਗੱਡੀ 11058 ਅੰਮ੍ਰਿਤਸਰ ਤੋਂ ਸਵੇਰੇ 8.50 ਦੀ ਬਜਾਏ 10.20 ਵਜੇ ਚੱਲੇਗੀ। ਹੋਰ ਕਈ ਰੇਲਗੱਡੀਆਂ ਦੇ ਸਮੇਂ ਬਦਲਣਗੇ ਅਤੇ ਕੁਝ ਨੂੰ ਰਸਤੇ ’ਚ 10 ਤੋਂ 60 ਮਿੰਟ ਤੱਕ ਰੋਕਿਆ ਜਾਵੇਗਾ। ਯਾਤਰੀ ਐੱਨਟੀਈਐੱਸ ਐਪ/ਵੈੱਬਸਾਈਟ ਜਾਂ 139 ’ਤੇ ਤਾਜ਼ਾ ਜਾਣਕਾਰੀ ਲੈਣ।