- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਹਰਸਹਾਏ ਸਰਕਲ ਦੇ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੋਮਵਾਰ ਨੂੰ ਪੁਲਿਸ ਪਾਰਟੀ ਅਤੇ ਠੇਕੇਦਾਰ ਦੇ ਨਿੱਜੀ ਮੁਲਾਜ਼ਮਾਂ ਨਾਲ ਪਿੰਡ ਬਾਵੇ ਵਾਲਾ ਤੋਂ ਅੱਗੇ ਸੇਮ ਨਾਲੇ ’ਤੇ ਜਾਂਚ ਕਰਨ ਲਈ ਜਾ ਰਹੇ ਸਨ।

ਸੰਵਾਦ ਸਹਿਯੋਗੀ, ਜਾਗਰਣ, ਫ਼ਿਰੋਜ਼ਪੁਰ : ਗੁਰੂਹਰਸਹਾਏ ਇਲਾਕੇ ਵਿੱਚ ਜਾਂਚ ਲਈ ਜਾ ਰਹੀ ਆਬਕਾਰੀ ਵਿਭਾਗ ਦੀ ਟੀਮ ’ਤੇ ਹਮਲਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਿੰਡ ਬਾਵੇ ਵਾਲਾ ਨੇੜੇ 11 ਵਿਅਕਤੀਆਂ ਨੇ ਟੀਮ ਨੂੰ ਰਸਤੇ ਵਿੱਚ ਰੋਕ ਕੇ ਹਮਲਾ ਕੀਤਾ ਅਤੇ ਸਰਕਾਰੀ ਗੱਡੀ ਦੀ ਭੰਨਤੋੜ ਕੀਤੀ। ਇਸ ਦੌਰਾਨ ਗੱਡੀ ਦਾ ਸ਼ੀਸ਼ਾ ਟੁੱਟ ਗਿਆ। ਹਮਲਾਵਰਾਂ ਤੋਂ ਬਚਣ ਲਈ ਆਬਕਾਰੀ ਇੰਸਪੈਕਟਰ ਨੂੰ ਗੱਡੀ ਉੱਥੋਂ ਭਜਾਉਣੀ ਪਈ।
ਗੁਰੂਹਰਸਹਾਏ ਸਰਕਲ ਦੇ ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੋਮਵਾਰ ਨੂੰ ਪੁਲਿਸ ਪਾਰਟੀ ਅਤੇ ਠੇਕੇਦਾਰ ਦੇ ਨਿੱਜੀ ਮੁਲਾਜ਼ਮਾਂ ਨਾਲ ਪਿੰਡ ਬਾਵੇ ਵਾਲਾ ਤੋਂ ਅੱਗੇ ਸੇਮ ਨਾਲੇ ’ਤੇ ਜਾਂਚ ਕਰਨ ਲਈ ਜਾ ਰਹੇ ਸਨ। ਰਸਤੇ ਵਿੱਚ ਜਗਦੀਸ਼, ਪਵਨ ਕੁਮਾਰ, ਬੋਬੀ, ਗੁਰਨਾਮ ਸਿੰਘ, ਸੁਬਾ ਸਿੰਘ ਅਤੇ ਅਜੈ ਕੁਮਾਰ ਨੇ ਕਰੀਬ ਪੰਜ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਭੰਨਤੋੜ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੇ ਛੇ ਨਾਮਜ਼ਦ ਅਤੇ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।