- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਵਿਭਾਗ ਵੱਲੋਂ ਇਨ੍ਹਾਂ ਸਟੇਸ਼ਨਾਂ ’ਤੇ ਹੱਥ-ਖੱਡੀ, ਫੁਲਕਾਰੀ, ਖਾਦੀ, ਹੋਜ਼ਰੀ, ਖੇਡਾਂ ਦਾ ਸਮਾਨ, ਸਥਾਨਕ ਕਲਾਕ੍ਰਿਤੀਆਂ ਅਤੇ ਖੇਤੀਬਾੜੀ ਵਸਤੂਆਂ ਨੂੰ ਵੇਚਣ ਲਈ ਸਟਾਲ ਜਾਂ ਟ੍ਰਾਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤ ਸਰਕਾਰ ਦੀ ‘ਆਤਮਨਿਰਭਰ ਭਾਰਤ’ ਤੇ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਰਤੀ ਰੇਲਵੇ ਵੱਲੋਂ ‘ਇਕ ਸਟੇਸ਼ਨ ਇਕ ਉਤਪਾਦ’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਯੋਜਨਾ ਤਹਿਤ ਫਿਰੋਜ਼ਪੁਰ ਮੰਡਲ ਦੇ 7 ਪ੍ਰਮੁੱਖ ਰੇਲਵੇ ਸਟੇਸ਼ਨਾਂ ਜਲੰਧਰ ਕੈਂਟ, ਗੰਗਸਰ ਜੈਤੋ, ਫਗਵਾੜਾ, ਕਪੂਰਥਲਾ, ਲੋਹੀਆਂ ਖਾਸ, ਮੱਖੂ ਤੇ ਸੁਲਤਾਨਪੁਰ ਲੋਧੀ ਵਿਖੇ ਸਟਾਲ ਲਗਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਰੇਲਵੇ ਵਿਭਾਗ ਵੱਲੋਂ ਇਨ੍ਹਾਂ ਸਟੇਸ਼ਨਾਂ ’ਤੇ ਹੱਥ-ਖੱਡੀ, ਫੁਲਕਾਰੀ, ਖਾਦੀ, ਹੋਜ਼ਰੀ, ਖੇਡਾਂ ਦਾ ਸਮਾਨ, ਸਥਾਨਕ ਕਲਾਕ੍ਰਿਤੀਆਂ ਅਤੇ ਖੇਤੀਬਾੜੀ ਵਸਤੂਆਂ ਨੂੰ ਵੇਚਣ ਲਈ ਸਟਾਲ ਜਾਂ ਟ੍ਰਾਲੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਕੀਮ ’ਚ ਵਿਕਾਸ ਕਮਿਸ਼ਨਰ (ਹਸਤਸ਼ਿਲਪ/ਹੱਥ-ਖੱਡੀ), ਟ੍ਰਾਈਫੈਡ, ਐੱਨ.ਐੱਚ.ਡੀ.ਸੀ., ਕੇ.ਵੀ.ਆਈ.ਸੀ. ’ਚ ਦਰਜ ਕਾਰੀਗਰਾਂ, ਪੀਐੱਮਈਜੀਪੀ ਵਾਈ ਦੇ ਸਵੈ-ਸਹਾਇਤਾ ਸਮੂਹਾਂ ਤੇ ਸਮਾਜ ਦੇ ਪੱਛੜੇ ਵਰਗਾਂ ਨੂੰ ਪਹਿਲ ਦਿੱਤੀ ਜਾਵੇਗੀ। ਇੱਛੁਕ ਵਿਅਕਤੀ ਜਾਂ ਸੰਸਥਾਵਾਂ ਆਪਣੀਆਂ ਅਰਜ਼ੀਆਂ ਲੋੜੀਂਦੇ ਦਸਤਾਵੇਜ਼ਾਂ ਤੇ ਮੋਬਾਈਲ ਨੰਬਰ ਸਮੇਤ ਸਬੰਧਤ ਰੇਲਵੇ ਸਟੇਸ਼ਨ ’ਤੇ ਜਮ੍ਹਾਂ ਕਰਵਾ ਸਕਦੇ ਹਨ।