- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਲਾੜੀ ਨਵਜੋਤ ਕੌਰ ਗਿੱਲ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਅਸੀਂ ਆਪਣੀ ਮਾਂ-ਬੋਲੀ ਅਤੇ ਸਾਹਿਤ ਨਾਲ ਜਿੰਨਾ ਜ਼ਿਆਦਾ ਜੁੜਦੇ ਹਾਂ, ਸਾਡੀ ਪਛਾਣ ਓਨੀ ਹੀ ਮਜ਼ਬੂਤ ਹੁੰਦੀ ਜਾਂਦੀ ਹੈ। ਵਿਆਹ ਵਰਗੇ ਮੌਕੇ ਕਿਤਾਬ ਪ੍ਰਦਰਸ਼ਨੀ ਦਾ ਆਯੋਜਨ ਕਰਨਾ ਸਾਡੇ ਲਈ ਸਾਰਥਕ ਫੈਸਲਾ ਸੀ

ਕਪਿਲ ਸੇਠੀ, ਜਾਗਰਣ, ਫਿਰੋਜ਼ਪੁਰ : ਆਮ ਤੌਰ ’ਤੇ ਵਿਆਹਾਂ ਵਿਚ ਜਿੱਥੇ ਸਜਾਵਟ, ਸਵਾਦੀ ਖਾਣੇ ਅਤੇ ਸੰਗੀਤ ਦੀ ਧੁੰਨ ਮਹਿਮਾਨਾਂ ਦਾ ਸਵਾਗਤ ਕਰਦੀ ਹੈ, ਉਥੇ ਸ਼ਹਿਰ ਦੇ ਇਕ ਪੈਲੇਸ ਵਿਚ ਸ਼ਨਿਚਰਵਾਰ ਨੂੰ ਵਿਆਹ ਸਮਾਗਮ ਵਿਚ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾ ਕੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਬੜ੍ਹਾਵਾ ਦੇਣ ਦਾ ਸੰਦੇਸ਼ ਦਿੱਤਾ ਗਿਆ। ਫਿਰੋਜ਼ਪੁਰ ਵਿਚ ਇਹ ਪਹਿਲ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ।
ਇਸ ਮੌਕੇ ਲਾੜੇ ਨਵਸੰਗੀਤ ਸਿੰਘ ਬਰਾੜ ਨੇ ਕਿਹਾ ਕਿ ਵਿਆਹ ਵਰਗੇ ਪਵਿੱਤਰ ਅਤੇ ਖੁਸ਼ਹਾਲ ਮੌਕੇ ਗਿਆਨ ਅਤੇ ਸੱਭਿਆਚਾਰ ਨਾਲ ਸਬੰਧਤ ਪਹਿਲ ਕਰਨਾ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ, ‘ਅਸੀਂ ਚਾਹੁੰਦੇ ਸੀ ਕਿ ਸਾਡਾ ਵਿਆਹ ਸਿਰਫ਼ ਪਰਿਵਾਰਕ ਮਾਮਲਾ ਹੀ ਨਾ ਹੋਵੇ, ਸਗੋਂ ਸਮਾਜ ਨੂੰ ਸਕਾਰਾਤਮਕ ਸੁਨੇਹਾ ਵੀ ਦੇਵੇ। ਜੇਕਰ ਇਹ ਪਹਿਲ ਕੁਝ ਨੌਜਵਾਨਾਂ ਵਿੱਚ ਪੜ੍ਹਨ ਵਿੱਚ ਦਿਲਚਸਪੀ ਪੈਦਾ ਕਰਦੀ ਹੈ, ਤਾਂ ਇਹ ਸਾਡੇ ਲਈ ਬਹੁਤ ਵੱਡਾ ਅਖੀਰਵਾਦ ਹੋਵੇਗਾ।’
ਇਸ ਮੌਕੇ ਲਾੜੀ ਨਵਜੋਤ ਕੌਰ ਗਿੱਲ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ, ‘ਅਸੀਂ ਆਪਣੀ ਮਾਂ-ਬੋਲੀ ਅਤੇ ਸਾਹਿਤ ਨਾਲ ਜਿੰਨਾ ਜ਼ਿਆਦਾ ਜੁੜਦੇ ਹਾਂ, ਸਾਡੀ ਪਛਾਣ ਓਨੀ ਹੀ ਮਜ਼ਬੂਤ ਹੁੰਦੀ ਜਾਂਦੀ ਹੈ। ਵਿਆਹ ਵਰਗੇ ਮੌਕੇ ਕਿਤਾਬ ਪ੍ਰਦਰਸ਼ਨੀ ਦਾ ਆਯੋਜਨ ਕਰਨਾ ਸਾਡੇ ਲਈ ਸਾਰਥਕ ਫੈਸਲਾ ਸੀ।’ ਸਮਾਗਮ ਵਿੱਚ ਆਏ ਮਹਿਮਾਨਾਂ ਨੇ ਵੀ ਡੂੰਘੀ ਦਿਲਚਸਪੀ ਦਿਖਾਈ। ਕਈਆਂ ਨੇ ਵੱਖ-ਵੱਖ ਵਿਸ਼ਿਆਂ ’ਤੇ ਕਿਤਾਬਾਂ ਦੇਖਣ ਅਤੇ ਪੜ੍ਹਨ ਲਈ ਪੁਸਤਕ ਸਟਾਲਾਂ ਦਾ ਦੌਰਾ ਕੀਤਾ। ਬੱਚਿਆਂ ਅਤੇ ਨੌਜਵਾਨਾਂ ਨੇ ਖਾਸ ਉਤਸ਼ਾਹ ਦਿਖਾਇਆ।
ਭਵਿੱਖ ’ਚ ਵੀ ਲਗਾਈਆਂ ਜਾਣਗੀਆਂ ਅਜਿਹੀਆਂ ਪ੍ਰਦਰਸ਼ਨੀਆਂ
ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਵਿਭਾਗ ਦਾ ਉਦੇਸ਼ ਸਮਾਜ ਦੇ ਹਰ ਵਰਗ ਤੱਕ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਮਹੱਤਤਾ ਫੈਲਾਉਣਾ ਹੈ। ਅੱਜ ਦੇ ਸਮੇਂ ਵਿੱਚ ਨੌਜਵਾਨ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਮੋਬਾਈਲ ਫੋਨਾਂ ਅਤੇ ਡਿਜੀਟਲ ਮੀਡੀਆ ਦੇ ਵਧਦੇ ਪ੍ਰਭਾਵ ਨਾਲ ਪੜ੍ਹਨ ਦੀ ਆਦਤ ਘੱਟਦੀ ਜਾ ਰਹੀ ਹੈ। ਇਸ ਲਈ ਸਮਾਜਿਕ ਇਕੱਠਾਂ ਵਿੱਚ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੁਸਤਕ ਨੂੰ ਸਿੱਧੇ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਕਿਸੇ ਵਿਆਹ ਵਿੱਚ ਅਜਿਹੀ ਪ੍ਰਦਰਸ਼ਨੀ ਲਗਾਈ ਗਈ ਹੈ। ਵਿਭਾਗ ਦਾ ਉਦੇਸ਼ ਭਵਿੱਖ ਵਿੱਚ ਇਸ ਪਹਿਲਕਦਮੀ ਨੂੰ ਜਾਰੀ ਰੱਖਣਾ ਹੈ।