- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਦਿੱਲੀ ਤੋਂ ਟਰੇਨ ਦੁਪਹਿਰ 2 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 3 ਵਜੇ ਕਟੜਾ ਪਹੁੰਚੇਗੀ। ਵਾਪਸੀ ’ਚ ਕਟੜਾ ਤੋਂ ਸਵੇਰੇ 10 ਵਜੇ ਚੱਲ ਕੇ ਅਗਲੇ ਦਿਨ ਰਾਤ 11.30 ਵਜੇ ਨਵੀਂ ਦਿੱਲੀ ਪਹੁੰਚੇਗੀ। ਟਰੇਨ ’ਚ ਏਸੀ ਤੇ ਸਲੀਪਰ ਸ਼੍ਰੇਣੀ ਦੇ ਕੋਚ ਹੋਣਗੇ। ਰਸਤੇ ’ਚ ਟਰੇਨ ਸੋਨੀਪਤ, ਪਾਣੀਪਤ ਜੰਕਸ਼ਨ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਢੰਡਾਰੀ ਕਲਾਂ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ ਅਤੇ ਜੰਮੂ ਤਵੀ ਸਟੇਸ਼ਨਾਂ ’ਤੇ ਰੁਕੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਤਿਉਹਾਰੀ ਸੀਜ਼ਨ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਦੇ ਮੱਦੇਨਜ਼ਰ ਰੇਲਵੇ ਨੇ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਰਿਜ਼ਰਵਡ ਫੈਸਟੀਵਲ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਹੈ। ਟਰੇਨ ਨੰਬਰ 04083/04084 ਦੋਵੇਂ ਦਿਸ਼ਾਵਾਂ ’ਚ ਦੋ-ਦੋ ਫੇਰੇ ਲਗਾਏਗੀ। ਨਵੀਂ ਦਿੱਲੀ ਤੋਂ 9 ਤੇ 16 ਅਕਤੂਬਰ ਅਤੇ ਕਟੜਾ ਤੋਂ 10 ਤੇ 17 ਅਕਤੂਬਰ ਨੂੰ ਟਰੇਨ ਚੱਲੇਗੀ।
ਨਵੀਂ ਦਿੱਲੀ ਤੋਂ ਟਰੇਨ ਦੁਪਹਿਰ 2 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 3 ਵਜੇ ਕਟੜਾ ਪਹੁੰਚੇਗੀ। ਵਾਪਸੀ ’ਚ ਕਟੜਾ ਤੋਂ ਸਵੇਰੇ 10 ਵਜੇ ਚੱਲ ਕੇ ਅਗਲੇ ਦਿਨ ਰਾਤ 11.30 ਵਜੇ ਨਵੀਂ ਦਿੱਲੀ ਪਹੁੰਚੇਗੀ। ਟਰੇਨ ’ਚ ਏਸੀ ਤੇ ਸਲੀਪਰ ਸ਼੍ਰੇਣੀ ਦੇ ਕੋਚ ਹੋਣਗੇ।
ਰਸਤੇ ’ਚ ਟਰੇਨ ਸੋਨੀਪਤ, ਪਾਣੀਪਤ ਜੰਕਸ਼ਨ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਢੰਡਾਰੀ ਕਲਾਂ, ਜਲੰਧਰ ਕੈਂਟ, ਪਠਾਨਕੋਟ ਕੈਂਟ, ਕਠੂਆ ਅਤੇ ਜੰਮੂ ਤਵੀ ਸਟੇਸ਼ਨਾਂ ’ਤੇ ਰੁਕੇਗੀ।