- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ 9 ਮੋਬਾਇਲ ਫੋਨ ਅਤੇ ਨਸ਼ੀਲਾ ਪਦਾਰਥ ਬਰਾਮਦ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚੋਂ ਮੋਬਾਈਲ ਫੋਨ ਤੇ ਹੋਰ ਵਰਜਿਤ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਬਾਹਰੋਂ ਸਾਮਾਨ ਸੁੱਟਣ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਵੱਖ-ਵੱਖ ਸਰਕਾਰੀ ਪੱਤਰਾਂ ਰਾਹੀਂ ਜੇਲ੍ਹ ਅੰਦਰ ਚੱਲ ਰਹੀਆਂ ਨਾਜਾਇਜ਼ ਗਤੀਵਿਧੀਆਂ ਬਾਰੇ ਲਿਖਤੀ ਸੂਚਨਾ ਦਿੱਤੀ ਗਈ ਸੀ। ਜੇਲ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਬੀਤੇ ਦਿਨਾਂ ਦੌਰਾਨ ਵੱਖ-ਵੱਖ ਤਰੀਕਾਂ ਨੂੰ ਕੀਤੀ ਗਈ ਚੈਕਿੰਗ ਦੌਰਾਨ ਸਫਲਤਾ ਹਾਸਲ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 8 ਜੂਨ 2026 ਨੂੰ ਜੇਲ੍ਹ ਦੀ ਕੰਧ ਉੱਪਰੋਂ ਸੁੱਟੇ ਗਏ ਪੈਕਟਾਂ ਵਿੱਚੋਂ 14 ਪੂੜੀਆਂ ਜਰਦਾ (ਤੰਬਾਕੂ) ਅਤੇ 1 ਕੀ-ਪੈਡ ਮੋਬਾਈਲ ਫੋਨ ਮਿਲਿਆ ਸੀ। ਇਸ ਤੋਂ ਬਾਅਦ 14 ਜੂਨ ਨੂੰ ਸਰਚ ਮੁਹਿੰਮ ਦੌਰਾਨ 1 ਮੋਬਾਇਲ ਫੋਨ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਇਆ। ਮਿਤੀ 16 ਜੂਨ ਨੂੰ ਫਿਰ ਬਾਹਰੋਂ ਸੁੱਟੀਆਂ ਗਈਆਂ 20 ਪੂੜੀਆਂ ਜਰਦਾ ਬਰਾਮਦ ਕੀਤੀਆਂ ਗਈਆਂ। 17 ਜੂਨ ਨੂੰ ਚੈਕਿੰਗ ਦੌਰਾਨ ਬੈਟਰੀ ਸਮੇਤ 2 ਲਾਵਾਰਿਸ ਮੋਬਾਇਲ ਫੋਨ ਮਿਲੇ ਅਤੇ 18 ਜੂਨ ਨੂੰ ਬਾਹਰੋਂ ਸੁੱਟੇ ਗਏ ਪੈਕਟਾਂ ਵਿੱਚੋਂ 35 ਪੂੜੀਆਂ ਜਰਦਾ ਅਤੇ 2 ਡਾਟਾ ਕੇਬਲ ਜ਼ਬਤ ਕੀਤੀਆਂ ਗਈਆਂ। ਜੇਲ੍ਹ ਪ੍ਰਸ਼ਾਸਨ ਨੇ ਦੱਸਿਆ ਕਿ 20 ਜੂਨ ਨੂੰ ਫਿਰ ਵੱਡੀ ਬਰਾਮਦਗੀ ਹੋਈ, ਜਿਸ ਵਿਚ ਬੈਟਰੀ ਸਮੇਤ 3 ਲਾਵਾਰਿਸ ਮੋਬਾਇਲ ਫੋਨ ਅਤੇ ਇੱਕ ਲਿਫ਼ਾਫ਼ੇ ਵਿਚ ਲਪੇਟਿਆ 18 ਗ੍ਰਾਮ ਚਿੱਟੇ ਰੰਗ ਦਾ ਸ਼ੱਕੀ ਨਸ਼ੀਲਾ ਪਦਾਰਥ ਮਿਲਿਆ। ਇਸੇ ਤਰ੍ਹਾਂ 21 ਜੂਨ ਨੂੰ 1 ਮੋਬਾਇਲ ਫੋਨ, 22 ਜੂਨ ਨੂੰ ਬਿਨ੍ਹਾ ਸਿੰਮ ਕਾਰਡ ਅਤੇ ਬੈਟਰੀ ਸਮੇਤ 1 ਮੋਬਾਇਲ ਫੋਨ, 23 ਜੂਨ ਨੂੰ 24 ਪੂੜੀਆਂ ਤੰਬਾਕੂ ਅਤੇ 25 ਜੂਨ ਨੂੰ 18 ਪੂੜੀਆਂ ਜਰਦਾ ਲਾਵਾਰਿਸ ਹਾਲਤ ਵਿਚ ਬਰਾਮਦ ਕੀਤਾ ਗਿਆ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਾਰਾ ਸਾਮਾਨ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਬਾਹਰੋਂ ਥਰੋਅ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।