- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਟਰੇਨ ਨੰਬਰ 14620 ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਵਿੱਚ 24 ਟਨ ਸਮਰੱਥਾ ਵਾਲੀ ਲੀਜ਼ ਵੀਪੀ, ਟਰੇਨ ਨੰਬਰ 15212 ਜਨਨਾਇਕ ਐਕਸਪ੍ਰੈੱਸ ਅਤੇ ਟਰੇਨ ਨੰਬਰ 12138 ਪੰਜਾਬ ਮੇਲ ਵਿੱਚ ਐੱਸਐੱਲਆਰ ਲੀਜ਼ਿੰਗ ਦੇ ਕੰਟਰੈਕਟ ਸਫਲਤਾਪੂਰਵਕ ਅਲਾਟ ਕੀਤੇ ਗਏ ਹਨ। ਇਨ੍ਹਾਂ ਸੇਵਾਵਾਂ ਨਾਲ ਵਪਾਰੀਆਂ ਨੂੰ ਸਾਮਾਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਣ ਲਈ ਰੇਲਵੇ ਦੀ ਸਹੂਲਤ ਮਿਲੇਗੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵੱਲੋਂ ਰੇਲਗੱਡੀਆਂ ਵਿੱਚ ਉਪਲਬਧ ਥਾਂ ਦੀ ਬਿਹਤਰ ਵਰਤੋਂ ਅਤੇ ਆਮਦਨ ਵਧਾਉਣ ਲਈ ਈ-ਨਿਵਿਦਾ ਰਾਹੀਂ ਐੱਸਐੱਲਆਰ ਲੀਜ਼ਿੰਗ ਦੇ ਕੰਟਰੈਕਟ ਅਲਾਟ ਕੀਤੇ ਗਏ ਹਨ। ਇਸ ਤਹਿਤ ਤਿੰਨ ਰੇਲਗੱਡੀਆਂ ਵਿੱਚ ਲੀਜ਼ਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਅਗਲੇ ਤਿੰਨ ਸਾਲਾਂ ਦੌਰਾਨ ਰੇਲਵੇ ਨੂੰ ਕਰੀਬ 8.78 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਉਮੀਦ ਹੈ।
ਜਾਣਕਾਰੀ ਅਨੁਸਾਰ ਟਰੇਨ ਨੰਬਰ 14620 ਤ੍ਰਿਪੁਰਾ ਸੁੰਦਰੀ ਐਕਸਪ੍ਰੈੱਸ ਵਿੱਚ 24 ਟਨ ਸਮਰੱਥਾ ਵਾਲੀ ਲੀਜ਼ ਵੀਪੀ, ਟਰੇਨ ਨੰਬਰ 15212 ਜਨਨਾਇਕ ਐਕਸਪ੍ਰੈੱਸ ਅਤੇ ਟਰੇਨ ਨੰਬਰ 12138 ਪੰਜਾਬ ਮੇਲ ਵਿੱਚ ਐੱਸਐੱਲਆਰ ਲੀਜ਼ਿੰਗ ਦੇ ਕੰਟਰੈਕਟ ਸਫਲਤਾਪੂਰਵਕ ਅਲਾਟ ਕੀਤੇ ਗਏ ਹਨ। ਇਨ੍ਹਾਂ ਸੇਵਾਵਾਂ ਨਾਲ ਵਪਾਰੀਆਂ ਨੂੰ ਸਾਮਾਨ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਣ ਲਈ ਰੇਲਵੇ ਦੀ ਸਹੂਲਤ ਮਿਲੇਗੀ।
ਪੰਜਾਬ ਮੇਲ ਵਿੱਚ ਐੱਸਐੱਲਆਰ ਲੀਜ਼ਿੰਗ ਰਾਹੀਂ ਮੰਡਲ ਨੂੰ ਪਿਛਲੀ ਸਾਲਾਨਾ ਲਾਇਸੈਂਸ ਫੀਸ ਦੇ ਮੁਕਾਬਲੇ ਕਰੀਬ 17 ਫ਼ੀਸਦੀ ਵੱਧ ਲਾਇਸੈਂਸ ਫੀਸ ਮਿਲੇਗੀ। ਰੇਲਵੇ ਅਨੁਸਾਰ ਐੱਸਐੱਲਆਰ ਲੀਜ਼ਿੰਗ ਨਾਲ ਉਪਲਬਧ ਥਾਂ ਦੀ ਪ੍ਰਭਾਵਸ਼ਾਲੀ ਵਰਤੋਂ ਹੋਣ ਦੇ ਨਾਲ ਵਾਧੂ ਮਾਲੀਆ ਵੀ ਪੈਦਾ ਹੁੰਦਾ ਹੈ। ਇਸ ਨਾਲ ਵਪਾਰੀਆਂ ਨੂੰ ਸਾਮਾਨ ਦੀ ਤੇਜ਼ ਅਤੇ ਸੁਰੱਖਿਅਤ ਢੋਆ-ਢੁਆਈ ਦੀ ਸਹੂਲਤ ਮਿਲੇਗੀ ਅਤੇ ਸਮੇਂ ਤੇ ਲਾਗਤ ਦੀ ਬਚਤ ਹੋਵੇਗੀ।
ਰੇਲਵੇ ਵੱਲੋਂ ਈ-ਨਿਵਿਦਾ ਰਾਹੀਂ ਕੰਟਰੈਕਟ ਅਲਾਟ ਕਰਕੇ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ।