- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਤੇਜ਼ ਅਤੇ ਸੁਰੱਖਿਅਤ ਸਰਬੱਤ ਢੋਆ-ਢੁਆਈ ਨੂੰ ਯਕੀਨੀ ਬਣਾਇਆ ਜਾ ਰਹਾ ਹੈ। ਇਸੇ ਲੜੀ ਤਹਿਤ 18 ਤੋਂ 22 ਜੁਲਾਈ 2026 ਦਰਮਿਆਨ ਗੱਡੀ ਨੰਬਰ 13006 (ਹਾਵੜਾ ਮੇਲ) ਰਾਹੀਂ ਲੁਧਿਆਣਾ ਤੋਂ ਹਾਵੜਾ ਲਈ ਅੰਬਾਂ ਦੇ 293 ਬਾਕਸ (ਕੁੱਲ 8.73 ਟਨ) ਰਵਾਨਾ ਕੀਤੇ ਗਏ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫ਼ਿਰੋਜ਼ਪੁਰ ਮੰਡਲ ਨੇ ਜਲਦ ਖ਼ਰਾਬ ਹੋਣ ਵਾਲੇ ਫਲਾਂ ਦੀ ਸੁਚੱਜੀ ਢੋਆ-ਢੁਆਈ ਵਿਚ ਇਕ ਹੋਰ ਅਹਿਮ ਪ੍ਰਾਪਤੀ ਦਰਜ ਕੀਤੀ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਾਵੜਾ ਲਈ 8.73 ਟਨ ਅੰਬ ਦੀ ਖੇਪ ਭੇਜੀ ਗਈ ਹੈ। ਰੇਲਵੇ ਦੀ ਇਸ ਪਹਿਲਕਦਮੀ ਨਾਲ ਸਥਾਨਕ ਕਿਸਾਨਾਂ ਅਤੇ ਵਪਾਰੀਆਂ ਨੂੰ ਦੇਸ਼ ਦੇ ਵੱਡੇ ਬਾਜ਼ਾਰਾਂ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲਿਆ ਹੈ।
ਫ਼ਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਖਰਾਬ ਹੋਣ ਵਾਲੀਆਂ ਵਸਤੂਆਂ ਦੀ ਤੇਜ਼ ਅਤੇ ਸੁਰੱਖਿਅਤ ਸਰਬੱਤ ਢੋਆ-ਢੁਆਈ ਨੂੰ ਯਕੀਨੀ ਬਣਾਇਆ ਜਾ ਰਹਾ ਹੈ। ਇਸੇ ਲੜੀ ਤਹਿਤ 18 ਤੋਂ 22 ਜੁਲਾਈ 2026 ਦਰਮਿਆਨ ਗੱਡੀ ਨੰਬਰ 13006 (ਹਾਵੜਾ ਮੇਲ) ਰਾਹੀਂ ਲੁਧਿਆਣਾ ਤੋਂ ਹਾਵੜਾ ਲਈ ਅੰਬਾਂ ਦੇ 293 ਬਾਕਸ (ਕੁੱਲ 8.73 ਟਨ) ਰਵਾਨਾ ਕੀਤੇ ਗਏ। ਰੇਲ ਮਾਰਗ ਰਾਹੀਂ ਅੰਬਾਂ ਦੀ ਤੇਜ਼, ਸੁਰੱਖਿਅਤ ਅਤੇ ਸਸਤੀ ਪਹੁੰਚ ਕਾਰਨ ਫਲਾਂ ਦੀ ਤਾਜ਼ਗੀ ਤੇ ਗੁਣਵੱਤਾ ਬਰਕਰਾਰ ਰਹਿੰਦੀ ਹੈ। ਇਸ ਨਾਲ ਕਿਸਾਨਾਂ ਅਤੇ ਵਪਾਰੀਆਂ ਦੋਵਾਂ ਨੂੰ ਭਾਰੀ ਵਿੱਤੀ ਲਾਭ ਹੋ ਰਿਹਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਛੋਟੇ ਵਪਾਰੀ ਵੀ ਵੱਡੇ ਵਪਾਰੀਆਂ ਨਾਲ ਮਿਲ ਕੇ ਰੇਲਵੇ ਰਾਹੀਂ ਆਪਣੀ ਫਸਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਵਾਜਾਈ ਲਾਗਤ (ਟ੍ਰਾਂਸਪੋਰਟੇਸ਼ਨ ਖਰਚਾ) ਵਿਚ ਵੱਡੀ ਕਟੌਤੀ ਆਈ ਹੈ।
ਸੀਨੀਅਰ ਮੰਡਲ ਕਮਰਸ਼ੀਅਲ ਮੈਨੇਜਰ/ਫ਼੍ਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਆਪਣੇ ਗਾਹਕਾਂ ਨੂੰ ਭਰੋਸੇਯੋਗ, ਬਿਹਤਰ ਅਤੇ ਸਮੇਂ ਸਿਰ ਮਾਲ ਪਹੁੰਚਾਉਣ ਦੀਆਂ ਸੇਵਾਵਾਂ ਦੇਣ ਲਈ ਲਗਾਤਾਰ ਵਚਨਬੱਧ ਹੈ। ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਕੀਤੇ ਜਾ ਰਹੇ ਲਗਾਤਾਰ ਯਤਨਾਂ ਅਤੇ ਵਪਾਰੀਆਂ ਨਾਲ ਬਣਾਏ ਸੁਚੱਜੇ ਤਾਲਮੇਲ ਦੇ ਨਤੀਜੇ ਵਜੋਂ ਹੀ ਰੇਲਵੇ ਦੀ ਮਾਲ ਢੋਆ-ਢੁਆਈ ਵਿੱਚ ਇਹ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।