- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਦੀ ਟੀਮ ਨੇ ਮੰਗਲਵਾਰ ਸਵੇਰੇ ਰੈਗੂਲਰ ਜਾਂਚ ਮੁਹਿੰਮ ਦੌਰਾਨ ਸ਼ੱਕੀ ਖਾਧ ਸਮੱਗਰੀ ਨਾਲ ਭਰੀ ਇਕ ਗੱਡੀ ਨੂੰ ਕਬਜ਼ੇ ’ਚ ਲੈ ਕੇ 30 ਕਿੱਲੋ ਪਨੀਰ ਤੇ ਦੋ ਕਿੱਲੋ ਦੇਸੀ ਘਿਓ ਬਰਾਮਦ ਕੀਤਾ। ਮੁੱਢਲੀ ਜਾਂਚ ’ਚ ਦੇਸੀ ਘੀ ਦੇ ਡੱਬੇ 'ਤੇ ਨਿਰਮਾਣ ਤੇ ਮਿਆਦ ਸਮਾਪਤੀ ਦੀ ਤਰੀਕ ਦਰਜ ਨਹੀਂ ਮਿਲੀ, ਜਦਕਿ ਪਨੀਰ ਵੀ ਆਮ ਬਾਜ਼ਾਰ ਭਾਅ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਸੀ।

ਸੰਵਾਦ ਸਹਿਯੋਗੀ, ਜਾਗਰਣ, ਫਿਰੋਜ਼ਪੁਰ : ਸਿਹਤ ਵਿਭਾਗ ਦੀ ਟੀਮ ਨੇ ਮੰਗਲਵਾਰ ਸਵੇਰੇ ਰੈਗੂਲਰ ਜਾਂਚ ਮੁਹਿੰਮ ਦੌਰਾਨ ਸ਼ੱਕੀ ਖਾਧ ਸਮੱਗਰੀ ਨਾਲ ਭਰੀ ਇਕ ਗੱਡੀ ਨੂੰ ਕਬਜ਼ੇ ’ਚ ਲੈ ਕੇ 30 ਕਿੱਲੋ ਪਨੀਰ ਤੇ ਦੋ ਕਿੱਲੋ ਦੇਸੀ ਘਿਓ ਬਰਾਮਦ ਕੀਤਾ। ਮੁੱਢਲੀ ਜਾਂਚ ’ਚ ਦੇਸੀ ਘੀ ਦੇ ਡੱਬੇ 'ਤੇ ਨਿਰਮਾਣ ਤੇ ਮਿਆਦ ਸਮਾਪਤੀ ਦੀ ਤਰੀਕ ਦਰਜ ਨਹੀਂ ਮਿਲੀ, ਜਦਕਿ ਪਨੀਰ ਵੀ ਆਮ ਬਾਜ਼ਾਰ ਭਾਅ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਵੇਚਿਆ ਜਾ ਰਿਹਾ ਸੀ। ਵਿਭਾਗ ਨੇ ਦੋਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਿਹਤ ਵਿਭਾਗ ਦੇ ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਨੇ ਦੱਸਿਆ ਕਿ ਜਾਂਚ ਦੌਰਾਨ ਕਾਬੂ ਕੀਤੀ ਗਈ ਗੱਡੀ ’ਚ 30 ਕਿੱਲੋ ਪਨੀਰ ਤੇ ਦੋ ਕਿੱਲੋ ਦੇਸੀ ਘਿਓ ਮਿਲਿਆ। ਪੁੱਛਗਿੱਛ ਦੌਰਾਨ ਚਾਲਕ ਨੇ ਦੱਸਿਆ ਕਿ ਉਹ ਇਹ ਸਾਮਾਨ ਹਰਿਆਣਾ ਦੇ ਡੱਬਵਾਲੀ, ਜ਼ਿਲ੍ਹਾ ਸਿਰਸਾ ਤੋਂ ਲੈ ਕੇ ਆਇਆ ਸੀ ਤੇ ਇਸ ਦੀ ਡਲਿਵਰੀ ਜ਼ੀਰਾ ਵਿਚ ਹੋਣੀ ਸੀ। ਟੀਮ ਨੇ ਮੌਕੇ 'ਤੇ ਹੀ ਗੱਡੀ ਨੂੰ ਕਬਜ਼ੇ ’ਚ ਲੈ ਕੇ ਸਿਹਤ ਵਿਭਾਗ ਦੇ ਦਫ਼ਤਰ ਪਹੁੰਚਾਇਆ, ਜਿੱਥੇ ਸੈਂਪਲ ਭਰਨ ਦੀ ਕਾਰਵਾਈ ਕੀਤੀ ਗਈ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਬਾਜ਼ਾਰ ਵਿੱਚ ਆਮ ਤੌਰ 'ਤੇ ਪਨੀਰ ਦੀ ਕੀਮਤ 400 ਤੋਂ 500 ਰੁਪਏ ਪ੍ਰਤੀ ਕਿਲੋ ਹੁੰਦੀ ਹੈ, ਜਦਕਿ ਬਰਾਮਦ ਕੀਤਾ ਗਿਆ ਪਨੀਰ ਸਿਰਫ਼ 200 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਸੀ। ਅਜਿਹੇ ’ਚ ਪਨੀਰ ਦੇ ਸਿੰਥੈਟਿਕ ਜਾਂ ਮਿਲਾਵਟੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੀ ਪੁਸ਼ਟੀ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਮਿਲਾਵਟੀ ਜਾਂ ਸਿੰਥੈਟਿਕ ਖਾਦ ਪਦਾਰਥਾਂ ਦਾ ਸੇਵਨ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਮਿਲਾਵਟੀ ਖਾਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ।