- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੇਜ਼ਲ ਦੀ ਅੰਤਰਰਾਸ਼ਟਰੀ ਮਾਮਲਿਆਂ ’ਚ ਦਿਲਚਸਪੀ ਤੇ ਪਕੜ ਨੂੰ ਦੇਖਦਿਆਂ ਉਸ ਦੀ ਚੋਣ ਹੋਈ। ਯੂਸੀ ਸੈਨ ਡਿਆਗੋ ਦੇ 21ਵੀਂ ਸਦੀ ਇੰਡੀਆ ਸੈਂਟਰ ਵੱਲੋਂ ਉਸ ਨੂੰ ਪੂਰੀ ਤਰ੍ਹਾਂ ਫੰਡਿਡ ਸਕਾਲਰਸ਼ਿਪ ਵੀ ਦਿੱਤੀ ਗਈ। ਯੂਨੀਵਰਸਿਟੀ ਦੀ ਸਕੂਲ ਆਫ ਗਲੋਬਲ ਪਾਲਿਸੀ ਐਂਡ ਸਟ੍ਰੈਟਜੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ਨੀਤੀ-ਨਿਰਮਾਣ, ਗੱਲਬਾਤ ਤੇ ਅਗਵਾਈ ਦੇ ਹੁਨਰਾਂ ਨਾਲ ਲੈਸ ਕਰਨਾ ਸੀ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ 16 ਸਾਲਾ ਹੇਜ਼ਲ ਨੇ ਅਮਰੀਕਾ ’ਚ ਹੋਏ ਵੱਕਾਰੀ ਅੰਤਰਰਾਸ਼ਟਰੀ ਪ੍ਰੋਗਰਾਮ ’ਚ ਭਾਰਤ ਦੀ ਨੁਮਾਇੰਦਗੀ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਆਫ ਕੈਲੀਫੋਰਨੀਆ, ਸੈਨ ਡਿਆਗੋ (ਯੂਸੀ ਸੈਨ ਡਿਆਗੋ) ਦੇ ਤਿੰਨ ਹਫ਼ਤਿਆਂ ਦੇ ‘ਫਿਊਚਰ ਲੀਡਰਜ਼ ਸਮਰ ਪ੍ਰੋਗਰਾਮ’ ’ਚ ਦੁਨੀਆ ਦੇ 42 ਦੇਸ਼ਾਂ ਤੋਂ ਚੁਣੇ ਵਿਦਿਆਰਥੀਆਂ ’ਚ ਹੇਜ਼ਲ ਭਾਰਤ ਦੀ ਇਕਲੌਤੀ ਪ੍ਰਤੀਨਿਧ ਸੀ।
ਹੇਜ਼ਲ ਦੀ ਅੰਤਰਰਾਸ਼ਟਰੀ ਮਾਮਲਿਆਂ ’ਚ ਦਿਲਚਸਪੀ ਤੇ ਪਕੜ ਨੂੰ ਦੇਖਦਿਆਂ ਉਸ ਦੀ ਚੋਣ ਹੋਈ। ਯੂਸੀ ਸੈਨ ਡਿਆਗੋ ਦੇ 21ਵੀਂ ਸਦੀ ਇੰਡੀਆ ਸੈਂਟਰ ਵੱਲੋਂ ਉਸ ਨੂੰ ਪੂਰੀ ਤਰ੍ਹਾਂ ਫੰਡਿਡ ਸਕਾਲਰਸ਼ਿਪ ਵੀ ਦਿੱਤੀ ਗਈ। ਯੂਨੀਵਰਸਿਟੀ ਦੀ ਸਕੂਲ ਆਫ ਗਲੋਬਲ ਪਾਲਿਸੀ ਐਂਡ ਸਟ੍ਰੈਟਜੀ ਵੱਲੋਂ ਕਰਵਾਏ ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਨੂੰ ਨੀਤੀ-ਨਿਰਮਾਣ, ਗੱਲਬਾਤ ਤੇ ਅਗਵਾਈ ਦੇ ਹੁਨਰਾਂ ਨਾਲ ਲੈਸ ਕਰਨਾ ਸੀ।
ਹਿਊਸਟਨ ਦੇ ਜਲਵਾਯੂ ਸੰਕਟ ’ਤੇ ਕੀਤੀ ਅਗਵਾਈ
ਪ੍ਰੋਗਰਾਮ ਦੌਰਾਨ ਹੇਜ਼ਲ ਦੀ ਟੀਮ ਨੇ ਅਮਰੀਕਾ ਦੇ ਹਿਊਸਟਨ ਸ਼ਹਿਰ ਦੀਆਂ ਵਾਤਾਵਰਣ ਤੇ ਜਲਵਾਯੂ ਸਬੰਧੀ ਚੁਣੌਤੀਆਂ ’ਤੇ ਪ੍ਰੋਜੈਕਟ ਤਿਆਰ ਕੀਤਾ। ਹੇਜ਼ਲ ਨੇ ‘ਚੀਫ਼ ਸਸਟੇਨੇਬਿਲਟੀ ਅਫ਼ਸਰ’ ਦੀ ਭੂਮਿਕਾ ਨਿਭਾਉਂਦਿਆਂ ਟੀਮ ਦੀ ਅਗਵਾਈ ਕੀਤੀ। ਟੀਮ ਨੇ ਸ਼ਹਿਰ ਦੀ ਤੇਲ ਤੇ ਊਰਜਾ ਖੇਤਰ ’ਤੇ ਨਿਰਭਰਤਾ, ਨਿੱਜੀ ਵਾਹਨਾਂ ਦੀ ਵੱਧ ਵਰਤੋਂ ਅਤੇ ਸੀਮਤ ਜਨਤਕ ਆਵਾਜਾਈ ਦਾ ਅਧਿਐਨ ਕੀਤਾ।
ਟੀਮ ਨੇ ਜਨਤਕ ਆਵਾਜਾਈ ਨੂੰ ਮਜ਼ਬੂਤ ਕਰਨ, ਨਿੱਜੀ ਵਾਹਨਾਂ ’ਤੇ ਨਿਰਭਰਤਾ ਘਟਾਉਣ, ਸਾਫ਼ ਤਕਨੀਕ ਅਪਣਾਉਣ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਦੂਸ਼ਣ ਘਟਾਉਣ ਲਈ ਕਦਮ ਚੁੱਕਣ ਦੀਆਂ ਸਿਫ਼ਾਰਸ਼ਾਂ ਕੀਤੀਆਂ। ਹੇਜ਼ਲ ਨੇ ਕਿਹਾ ਕਿ ਸਿਰਫ਼ ਸਮੱਸਿਆਵਾਂ ਦੀ ਪਛਾਣ ਕਰਨਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੇ ਵਿਹਾਰਕ ਹੱਲ ਲੱਭਣਾ ਜ਼ਰੂਰੀ ਹੈ।
ਕੈਨੇਡਾ ’ਚ ਵੀ ਚੁੱਕੀ ਸਰਹੱਦੀ ਕਿਸਾਨਾਂ ਦੀ ਆਵਾਜ਼
ਹੇਜ਼ਲ ਕੁਝ ਮਹੀਨੇ ਪਹਿਲਾਂ ਕੈਨੇਡਾ ’ਚ ਹੋਏ ਅੰਤਰਰਾਸ਼ਟਰੀ ਮੰਚ ’ਤੇ ਪੰਜਾਬ ਦੇ ਸਰਹੱਦੀ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਅਤੇ ਉਨ੍ਹਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਵੀ ਉਜਾਗਰ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਦੁਨੀਆ ਭਰ ਦੇ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕਰਨ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੈ। ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਸ਼ਵ ਚੁਣੌਤੀਆਂ ਨੂੰ ਕਿਵੇਂ ਵੱਖਰੇ ਨਜ਼ਰੀਏ ਨਾਲ ਵੇਖਦੇ ਹਨ, ਇਸ ਤੋਂ ਵੀ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਹੇਜ਼ਲ ਮੁਤਾਬਕ ਬਿਹਤਰ ਤੇ ਟਿਕਾਊ ਭਵਿੱਖ ਦੀ ਉਸਾਰੀ ’ਚ ਨੌਜਵਾਨਾਂ ਦੀ ਭੂਮਿਕਾ ਬੇਹੱਦ ਅਹਿਮ ਹੈ।