ਸਫਾਈ ਸੇਵਕ ਯੂਨੀਅਨ ਪੰਜਾਬ ਕਾਮਿਆਂ ਦੀ ਹੜਤਾਲ ਅੱਠਵੇਂ ਦਿਨ ’ਚ ਸ਼ਾਮਲ
ਸਫਾਈ ਸੇਵਕ ਯੂਨੀਅਨ ਪੰਜਾਬ ਕਾਮਿਆਂ ਦੀ ਹੜਤਾਲ ਅੱਠਵੇਂ ਦਿਨ ’ਚ ਸ਼ਾਮਲ
Publish Date: Wed, 13 May 2026 05:52 PM (IST)
Updated Date: Wed, 13 May 2026 05:54 PM (IST)

ਬੰਪਲ ਭਠੇਜਾ, ਪੰਜਾਬੀ ਜਾਗਰਣ ਜਲਾਲਾਬਾਦ : ਜਲਾਲਾਬਾਦ ਨਗਰ ਕੌਂਸਲ ਦੇ ਦਫਤਰ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਅੱਜ ਅੱਠਵੇਂ ਦਿਨ ਵੀ ਕੰਮ ਛੋੜ ਹੜਤਾਲ ਦੇ ਵਿੱਚ ਸ਼ਾਮਿਲ ਹੋ ਕੇ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੋਲਦਿਆਂ ਸਫਾਈ ਸੇਵਕ ਯੂਨੀਅਨ ਜਲਾਲਾਬਾਦ ਪ੍ਰਧਾਨ ਅਜੇ ਕੁਮਾਰ ਵਾਈਸ ਪ੍ਰਧਾਨ ਰਵੀ ਕੁਮਾਰ ਕੈਸ਼ੀਅਰ ਰੇਸ਼ਮ ਸਿੰਘ ਕਾਠਗੜ੍ਹ,ਸਲਾਹਕਾਰ ਗੁਰਬਖ਼ਸ ਲਾਲ,ਅਤੇ ਕੱਚੇ ਮੁਲਾਜਮ ਪ੍ਰਧਾਨ ਸੰਨੀ ਕੁਮਾਰ,ਵਾਇਸ ਪ੍ਰਧਾਨ ਵਿਕਾਸ ਕੁਮਾਰ,ਸੈਕਟਰੀ ਸੂਰਜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਫਾਈ ਕਾਮਿਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ ਨਿਗੁਣੀਆਂ ਤਨਖਾਹਾਂ ਤੇ ਅਣਮਨੁੱਖੀ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਸਫਾਈ ਸੇਵਕ ਕਾਮਿਆਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਸਫਾਈ ਸੇਵਕ ਕਾਮਿਆਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਸਫਾਈ ਸੇਵਕ ਕੰਮ ਛੱਡ ਕੇ ਹੜਤਾਲ ਤੇ ਬੈਠੇ ਹਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਾਲੇ ਗੱਲਬਾਤ ਨਾ ਪਹੁੰਚਣ ਕਾਰਨ ਕਾਮਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ਾਂ ਸੇਕ ਝੱਲਣ ਲਈ ਤਿਆਰ ਰਹੇ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਹੜਤਾਲ ਤੇ ਬੈਠਿਆਂ ਅੱਜ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ,ਸਫਾਈ ਕਾਮਿਆਂ ਦੀ ਘੱਟ ਤੋਂ ਘੱਟ 40000 ਪ੍ਰਤੀ ਮਹੀਨਾ ਤਨਖਾਹ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ,ਸਫਾਈ ਸੇਵਕ ਕਾਮਿਆਂ ਬਿਜਲੀ,ਸੀਵਰਮੈਨ ਨੂੰ ਸੇਫਟੀ ਕਿੱਟਾਂ ਮੁਹਈਆ ਕਰਵਾਈਆਂ ਜਾਣ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਜਿਲਾ ਸਕੱਤਰ ਮਨਦੀਪ ਸਿੰਘ ਨੇ ਵੱਲੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਸੀਵਰਮੈਂਨ ਯੂਨੀਅਨ ਪ੍ਰਧਾਨ ਵਿਨੋਦ ਕੁਮਾਰ ਜਵਾਲਾ,ਵਿਕਾਸ ਕੁਮਾਰ,ਚਰਨਦਾਸ,ਜਸਵੰਤ ਸਿੰਘ, ਡਰਾਈਵਰ ਯੂਨੀਅਨ ਪ੍ਰਧਾਨ ਲਖਵੀਰ ਚੰਦ, ਬੂਟਾ ਸਿੰਘ,ਸੁਖਚੈਨ ਸਿੰਘ ਸਮੇਤ ਸੈਂਕੜੇ ਕਰਮਚਾਰੀ ਆਦਿ ਹਾਜ਼ਰ ਸਨ।