- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਸ਼ੀਲ ਢੀਂਗਾਵਾਲੀ ਦਾ ਦੋੋਸ਼ ਹੈ ਕਿ ਬਾਗ਼ਬਾਨੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਨ੍ਹਾਂ ਨੂੰ ਬਾਗ਼ਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦੋੋਸ਼ ਲਗਾਇਆ ਕਿ ਕਿਸੇ ਅਫ਼ਸਰ ਜਾਂ ਕਰਮਚਾਰੀ ਨੇ ਬਾਗ਼ਾਂ ਵਿੱਚ ਜਾ ਕੇ ਨਿਰੀਖਣ ਨਹੀਂ ਕੀਤਾ ਅਤੇ ਨਾ ਹੀ ਅੱਜ ਤੱਕ ਬਾਗ਼ਬਾਨੀ ਵਿਭਾਗ ਨੇ ਕੋਈ ਬੁਲੇਟਿਨ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ ਬਾਗ਼ਬਾਨਾਂ ਦਾ ਮਾਰਗਦਰਸ਼ਨ ਕੀਤਾ ਹੈ ਕਿ ਇਸ ਬਿਮਾਰੀ ਲਈ ਕਿਹੜੀ ਫੰਗੀਸਾਈਡ ਜਾਂ ਇਨਸੈਕਟੀਸਾਈਡ ਨਾਲ ਉਪਚਾਰ ਕੀਤਾ ਜਾਵੇ ਅਤੇ ਨਾ ਹੀ ਕਿਸਾਨਾਂ ਨੂੰ ਸਬਸਿਡੀ 'ਤੇ ਕੋਈ ਸਪਰੇਅ ਉਪਲਬਧ ਕਰਵਾ ਰਿਹਾ ਹੈ।

ਜਾਗਰਣ ਸੰਵਾਦਦਾਤਾ, ਅਬੋਹਰ : ਅਬੋਹਰ-ਬਲੂਆਣਾ ਖੇਤਰ ਦੇ ਅੰਦਰ ਵੱਡੇ ਪੱਧਰ 'ਤੇ ਸੁੱਕ ਰਹੇ ਕਿੰਨੂ ਦੇ ਬੂਟਿਆਂ ਨੂੰ ਲੈ ਕੇ ਬਾਗ਼ਵਾਨਾਂ ਵਿੱਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਬਾਗ਼ਵਾਨਾਂ ਨੇ ਕਿਹਾ ਕਿ ਪੌਦਿਆਂ 'ਤੇ ਅਣਪਛਾਤੀ ਬਿਮਾਰੀ ਦਾ ਹਮਲਾ ਹੋ ਰਿਹਾ ਹੈ ਜਿਸ ਨਾਲ ਬੂਟੇ ਸੁੱਕ ਰਹੇ ਹਨ। ਪਿੰਡ ਅਮਰਪੁਰਾ ਦੇ ਬਾਗ਼ਵਾਨ ਗੁਲਾਬ ਰਾਏ ਕਾਂਟੀਵਾਲ ਅਤੇ ਓਮ ਪ੍ਰਕਾਸ਼ ਕਾਂਟੀਵਾਲ ਦਾ ਵੀ ਕਹਿਣਾ ਹੈ ਕਿ ਬਾਗ਼ਾਂ ਵਿੱਚ ਇਸ ਵਾਰ ਕਰੀਬ 25 ਫੀਸਦੀ ਬੂਟੇ ਸੁੱਕ ਰਹੇ ਹਨ, ਜੋ ਕਿਸੇ ਅਣਪਛਾਤੀ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ਼ ਅਜਿਹਾ 5 ਫੀਸਦੀ ਪੌਦਿਆਂ 'ਤੇ ਹੀ ਹੁੰਦਾ ਸੀ ਪਰ ਇਸ ਵਾਰ ਇਹ ਅੰਕੜਾ 25 ਫੀਸਦੀ ਬੂਟਿਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਵਿੱਚ ਕਰੀਬ 100 ਤੋਂ 110 ਬੂਟੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਰੀਬ 25 ਬੂਟੇ ਸੁੱਕ ਰਹੇ ਹਨ, ਹਾਲਾਂਕਿ ਇਹ ਬੂਟੇ ਹਰੇ-ਭਰੇ ਖੜ੍ਹੇ ਸਨ ਅਤੇ ਇਨ੍ਹਾਂ 'ਤੇ ਫਲ ਵੀ ਵਧੀਆ ਸੀ ਪਰ ਹੁਣ ਅਚਾਨਕ ਇਹ ਸੁੱਕਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਬਾਗ਼ਵਾਨ ਨਾ ਸਿਰਫ਼ ਚਿੰਤਾ ਵਿੱਚ ਹਨ ਸਗੋਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤ ਵਿੱਚ ਨਾ ਤਾਂ ਕੋਈ ਸੇਮ ਦੀ ਸਮੱਸਿਆ ਹੈ ਅਤੇ ਨਾ ਹੀ ਪਾਣੀ ਦਾ ਪੱਧਰ ਉੱਪਰ ਹੈ। ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਦੇ ਅੰਦਰ 45000 ਤੋਂ 48000 ਹਜ਼ਾਰ ਹੈਕਟੇਅਰ ਕਿੰਨੂ ਦੇ ਬਾਗ਼ ਹਨ ਜਿਸ ਵਿੱਚੋਂ ਅਬੋਹਰ-ਬੱਲੂਆਣਾ ਖੇਤਰ ਵਿੱਚ ਲਗਭਗ 35 ਹਜ਼ਾਰ ਹੈਕਟੇਅਰ ਬਾਗ਼ ਹਨ। ਜਿਸ ਦੇ ਚਲਦਿਆਂ ਹੀ ਅਬੋਹਰ ਖੇਤਰ ਨੂੰ ਕੈਲੀਫੋਰਨੀਆ ਹੋਣ ਦਾ ਮਾਣ ਪ੍ਰਾਪਤ ਸੀ। ਉਨ੍ਹਾਂ ਦੱਸਿਆ ਕਿ ਕਿੰਨੂ ਦੇ ਬਾਗ਼ਾਂ ਨੂੰ ਅਣਪਛਾਤੀ ਬਿਮਾਰੀ ਨੇ ਘੇਰ ਲਿਆ ਹੈ ਜਿਸ ਨਾਲ ਕੁਝ ਹੀ ਦਿਨਾਂ ਦੇ ਅੰਦਰ ਪੌਦਾ ਮੁਰਝਾ ਕੇ ਖ਼ਤਮ ਹੋ ਰਿਹਾ ਹੈ।
ਬਾਗ਼ਬਾਨੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ : ਸੁਸ਼ੀਲ ਸਿਆਗ
ਸੁਸ਼ੀਲ ਢੀਂਗਾਵਾਲੀ ਦਾ ਦੋੋਸ਼ ਹੈ ਕਿ ਬਾਗ਼ਬਾਨੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ, ਉਨ੍ਹਾਂ ਨੂੰ ਬਾਗ਼ਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦੋੋਸ਼ ਲਗਾਇਆ ਕਿ ਕਿਸੇ ਅਫ਼ਸਰ ਜਾਂ ਕਰਮਚਾਰੀ ਨੇ ਬਾਗ਼ਾਂ ਵਿੱਚ ਜਾ ਕੇ ਨਿਰੀਖਣ ਨਹੀਂ ਕੀਤਾ ਅਤੇ ਨਾ ਹੀ ਅੱਜ ਤੱਕ ਬਾਗ਼ਬਾਨੀ ਵਿਭਾਗ ਨੇ ਕੋਈ ਬੁਲੇਟਿਨ ਪ੍ਰਿੰਟ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਜਾਰੀ ਕਰਕੇ ਬਾਗ਼ਬਾਨਾਂ ਦਾ ਮਾਰਗਦਰਸ਼ਨ ਕੀਤਾ ਹੈ ਕਿ ਇਸ ਬਿਮਾਰੀ ਲਈ ਕਿਹੜੀ ਫੰਗੀਸਾਈਡ ਜਾਂ ਇਨਸੈਕਟੀਸਾਈਡ ਨਾਲ ਉਪਚਾਰ ਕੀਤਾ ਜਾਵੇ ਅਤੇ ਨਾ ਹੀ ਕਿਸਾਨਾਂ ਨੂੰ ਸਬਸਿਡੀ 'ਤੇ ਕੋਈ ਸਪਰੇਅ ਉਪਲਬਧ ਕਰਵਾ ਰਿਹਾ ਹੈ।
ਇਸ ਦੀ ਜਾਂਚ ਕਰਵਾਵਾਂਗੇ : ਬਾਗ਼ਬਾਨੀ ਅਧਿਕਾਰੀ
ਉੱਧਰ, ਇਸ ਬਾਬਤ ਬਾਗ਼ਬਾਨੀ ਅਧਿਕਾਰੀ ਸ਼ਯੋਪਤ ਰਾਏ ਸਹਾਰਨ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੇਮ ਦੀ ਕੋਈ ਸਮੱਸਿਆ ਹੈ ਜਾਂ ਪਾਣੀ ਦਾ ਪੱਧਰ ਉੱਪਰ ਹੈ ਤਾਂ ਉੱਥੇ ਤਾਂ ਪੌਦਾ ਨਹੀਂ ਟਿਕ ਸਕਦਾ, ਉਹ ਖ਼ਰਾਬ ਹੋਵੇਗਾ ਹੀ। ਇਸ ਤੋਂ ਇਲਾਵਾ ਜੇਕਰ ਬੂਟੇ ਦੀ ਉਮਰ ਪੂਰੀ ਹੋ ਚੁੱਕੀ ਹੈ ਤਾਂ ਉਹ ਵੀ ਖ਼ਰਾਬ ਹੋਵੇਗਾ ਹੀ। ਉਨ੍ਹਾਂ ਕਿਹਾ ਕਿ ਉਹ ਬਾਗ਼ਾਂ ਦਾ ਨਿਰੰਤਰ ਨਿਰੀਖਣ ਕਰਦੇ ਹਨ ਅਤੇ ਇਸ ਬਾਬਤ ਬਾਗ਼ਬਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਇਸ ਦਾ ਪਤਾ ਵੀ ਲਗਾਇਆ ਜਾਵੇਗਾ ਕਿ ਬੂਟੇ ਸੁੱਕਣ ਦਾ ਕਾਰਨ ਕੀ ਹੈ ਅਤੇ ਉਸ ਦਾ ਹੱਲ ਵੀ ਕੀਤਾ ਜਾਵੇਗਾ।