- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਹੱਦ ’ਤੇ ਹੋਣ ਵਾਲੀ ਇਸ ਰੋਜ਼ਾਨਾ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਸਮੇਂ ਵਿੱਚ ਬਦਲਾਅ ਤੋਂ ਬਾਅਦ ਹੁਣ ਦਰਸ਼ਕ ਸ਼ਾਮ 6 ਵਜੇ ਸਾਦਕੀ ਸਰਹੱਦ ’ਤੇ ਇਸ ਦੇਸ਼ਭਗਤੀ ਭਰੇ ਸਮਾਗਮ ਦਾ ਹਿੱਸਾ ਬਣ ਸਕਣਗੇ।

ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ,ਫਾਜ਼ਿਲਕਾ: ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਾਦਕੀ ਸਰਹੱਦ ’ਤੇ ਰੋਜ਼ਾਨਾ ਹੋਣ ਵਾਲੀ ਭਾਰਤ-ਪਾਕਿ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਰਿਟਰੀਟ ਸੈਰੇਮਨੀ ਸ਼ਾਮ 6 ਵਜੇ ਸ਼ੁਰੂ ਹੋਵੇਗੀ।
ਸਰਹੱਦ ’ਤੇ ਹੋਣ ਵਾਲੀ ਇਸ ਰੋਜ਼ਾਨਾ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਸਮੇਂ ਵਿੱਚ ਬਦਲਾਅ ਤੋਂ ਬਾਅਦ ਹੁਣ ਦਰਸ਼ਕ ਸ਼ਾਮ 6 ਵਜੇ ਸਾਦਕੀ ਸਰਹੱਦ ’ਤੇ ਇਸ ਦੇਸ਼ਭਗਤੀ ਭਰੇ ਸਮਾਗਮ ਦਾ ਹਿੱਸਾ ਬਣ ਸਕਣਗੇ।
ਰਿਟਰੀਟ ਸੈਰੇਮਨੀ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਬਲਾਂ ਵੱਲੋਂ ਰਵਾਇਤੀ ਪਰੇਡ ਅਤੇ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਹ ਸਮਾਗਮ ਸਰਹੱਦ ’ਤੇ ਦੇਸ਼ਭਗਤੀ ਅਤੇ ਰਾਸ਼ਟਰੀ ਜਜ਼ਬੇ ਦਾ ਵਿਲੱਖਣ ਮਾਹੌਲ ਪੈਦਾ ਕਰਦਾ ਹੈ।