- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਇਹ ਇਲਾਕਾ ਬੀਓਪੀ ਮੁਰਾਦ ਦੇ ਅਧੀਨ ਆਉਂਦਾ ਹੈ। ਸਾਂਝੀ ਟੀਮ ਨੇ ਦੋ ਵਿਅਕਤੀਆਂ ਨੂੰ ਦੋ ਪਲਾਸਟਿਕ ਦੇ ਬੋਰੇ ਸਮੇਤ ਕਾਬੂ ਕੀਤਾ। ਬੋਰਿਆਂ ਦੀ ਤਲਾਸ਼ੀ ਦੌਰਾਨ ਕੁੱਲ 53 ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ ਪੈਕਿੰਗ ਸਮੇਤ ਕਰੀਬ 30.2 ਕਿਲੋ ਦੱਸਿਆ ਗਿਆ ਹੈ।

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ,ਫਾਜ਼ਿਲਕਾ: ਸਰਹੱਦੀ ਖੇਤਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਬੀਐੱਸਐੱਫ ਅਤੇ ਸੀ.ਆਈ. ਫਾਜ਼ਿਲਕਾ ਦੀ ਸਾਂਝੀ ਟੀਮ ਨੇ ਦੋ ਕਥਿਤ ਤਸਕਰਾਂ ਨੂੰ 30.2 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਹ ਕਾਰਵਾਈ 7 ਅਗਸਤ ਦੀ ਰਾਤ ਕਰੀਬ 11 ਵਜੇ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ਫਾਜ਼ਿਲਕਾ-ਹਿੰਦੂਮਲਕੋਟ ਰੋਡ ’ਤੇ ਪਿੰਡ ਸ਼ਤੀਰਵਾਲਾ ਨੇੜੇ ਕੀਤੀ ਗਈ।
ਜਾਣਕਾਰੀ ਅਨੁਸਾਰ ਇਹ ਇਲਾਕਾ ਬੀਓਪੀ ਮੁਰਾਦ ਦੇ ਅਧੀਨ ਆਉਂਦਾ ਹੈ। ਸਾਂਝੀ ਟੀਮ ਨੇ ਦੋ ਵਿਅਕਤੀਆਂ ਨੂੰ ਦੋ ਪਲਾਸਟਿਕ ਦੇ ਬੋਰੇ ਸਮੇਤ ਕਾਬੂ ਕੀਤਾ। ਬੋਰਿਆਂ ਦੀ ਤਲਾਸ਼ੀ ਦੌਰਾਨ ਕੁੱਲ 53 ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ ਪੈਕਿੰਗ ਸਮੇਤ ਕਰੀਬ 30.2 ਕਿਲੋ ਦੱਸਿਆ ਗਿਆ ਹੈ।
ਜਾਣਕਾਰੀ ਦਿੰਦੇ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਫਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਦੱਸੇ ਗਏ ਹਨ। ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥ ਤੋਂ ਇਲਾਵਾ ਇੱਕ ਕਾਲੇ ਰੰਗ ਦੀ ਹੀਰੋ ਡਿਲਕਸ ਮੋਟਰਸਾਈਕਲ ਵੀ ਬਰਾਮਦ ਕੀਤੀ ਗਈ ਹੈ।
ਬੀਐੱਸਐੱਫ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਕਾਬੂ ਕੀਤੇ ਵਿਅਕਤੀਆਂ ਸਮੇਤ ਸੀ.ਆਈ. ਫਾਜ਼ਿਲਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਮਲੇ ਸਬੰਧੀ ਅਗਲੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।