ਫ਼ਾਜ਼ਿਲਕਾ 'ਚ ED ਦੀ ਰੇਡ, ਕਾਲੋਨਾਈਜ਼ਰ ਲਵਲੀ ਕੁੱਕੜ ਦੇ ਰਿਸ਼ਤੇਦਾਰਾਂ ਦੇ ਘਰ ਪਹੁੰਚੀ ਟੀਮ; ਇਲਾਕੇ 'ਚ ਛਿੜੀ ਚਰਚਾ
ED ਦੀ ਟੀਮ ਵੱਲੋਂ ਕਿਸ ਮਾਮਲੇ ਦੀ ਜਾਂਚ ਦੇ ਸਬੰਧ 'ਚ ਇਹ ਕਾਰਵਾਈ ਕੀਤੀ ਗਈ ਹੈ, ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸੇ ਤਰ੍ਹਾਂ ਰੇਡ ਦੌਰਾਨ ਕਿਸੇ ਦਸਤਾਵੇਜ਼, ਨਕਦੀ ਜਾਂ ਹੋਰ ਸਮੱਗਰੀ ਦੀ ਬਰਾਮਦਗੀ ਹੋਣ ਬਾਰੇ ਵੀ ਕੋਈ ਪੁਸ਼ਟੀਸ਼ੁਦਾ ਵੇਰਵਾ ਉਪਲਬਧ ਨਹੀਂ ਹੈ।
Publish Date: Fri, 23 Oct 2026 08:36 AM (IST)
Updated Date: Fri, 23 Oct 2026 09:18 AM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫ਼ਾਜ਼ਿਲਕਾ: ਫ਼ਾਜ਼ਿਲਕਾ ਸ਼ਹਿਰ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਕਾਰਵਾਈ ਦੀ ਸੂਚਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੀ ਡੈੱਡ ਰੋਡ ’ਤੇ ਸਥਿਤ ਇਕ ਰਿਹਾਇਸ਼ ’ਤੇ ਈਡੀ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਵੀਰਾਂ ਗਰੁੱਪ ਦੇ ਕਾਲੋਨਾਈਜ਼ਰ ਲਵਲੀ ਕੁੱਕੜ ਦੇ ਸਹੁਰਾ ਪਰਿਵਾਰ ਦਾ ਹੈ।
ਇਸ ਕਾਰਵਾਈ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ 'ਚ ਚਰਚਾ ਦਾ ਮਾਹੌਲ ਬਣ ਗਿਆ। ਹਾਲਾਂਕਿ, ਈਡੀ ਦੀ ਟੀਮ ਵੱਲੋਂ ਕਿਸ ਮਾਮਲੇ ਦੀ ਜਾਂਚ ਦੇ ਸਬੰਧ 'ਚ ਇਹ ਕਾਰਵਾਈ ਕੀਤੀ ਗਈ ਹੈ, ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸੇ ਤਰ੍ਹਾਂ ਰੇਡ ਦੌਰਾਨ ਕਿਸੇ ਦਸਤਾਵੇਜ਼, ਨਕਦੀ ਜਾਂ ਹੋਰ ਸਮੱਗਰੀ ਦੀ ਬਰਾਮਦਗੀ ਹੋਣ ਬਾਰੇ ਵੀ ਕੋਈ ਪੁਸ਼ਟੀਸ਼ੁਦਾ ਵੇਰਵਾ ਉਪਲਬਧ ਨਹੀਂ ਹੈ।
ਈਡੀ ਵੱਲੋਂ ਕੀਤੀ ਗਈ ਕਾਰਵਾਈ ਦੇ ਪਿੱਛੇ ਕੀ ਕਾਰਨ ਹਨ ਅਤੇ ਜਾਂਚ ਦਾ ਦਾਇਰਾ ਕੀ ਹੈ, ਇਸ ਬਾਰੇ ਅਧਿਕਾਰਤ ਬਿਆਨ ਜਾਂ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਸਪੱਸ਼ਟ ਤਸਵੀਰ ਜਾਂਚ ਏਜੰਸੀ ਵੱਲੋਂ ਜਾਣਕਾਰੀ ਜਾਰੀ ਕੀਤੇ ਜਾਣ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।