- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ਅਖਬਾਰ 'ਚ ਖਬਰ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਸਕੂਲ ਨਾਲ ਸੰਬੰਧਿਤ ਲੰਬਿਤ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਅਗਲੇ ਹਫ਼ਤੇ ਤੋਂ ਸ਼ੁਰੂ ਕਰਵਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਰਿਤਿਸ਼ ਕੁੱਕੜ, ਪੰਜਾਬੀ ਜਾਗਰਣ ਫਾਜ਼ਿਲਕਾ : ਫਾਜ਼ਿਲਕਾ ’ਚ ਬਿਨਾਂ ਛੱਤ ਦੇ ਕਮਰਿਆਂ ’ਚ ਪੜ੍ਹਨ ਲਈ ਮਜਬੂਰ ਬੱਚਿਆਂ ਬਾਰੇ ਖਬਰ ਪੰਜਾਬੀ ਜਾਗਰਣ ਅਖਬਾਰ ’ਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਸਕੂਲ ਨਾਲ ਸੰਬੰਧਿਤ ਲੰਬਿਤ ਕੰਮ ਨੂੰ ਤਰਜੀਹ ਦੇ ਆਧਾਰ ’ਤੇ ਅਗਲੇ ਹਫ਼ਤੇ ਤੋਂ ਸ਼ੁਰੂ ਕਰਵਾਇਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਫਾਜ਼ਿਲਕਾ ਇਲਾਕੇ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਗੱਲ ਕਰੀਏ ਤਾਂ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਸਕੂਲ ਦੇ ਕਮਰਿਆਂ ਦੀ ਹਾਲਤ ਖਸਤਾ ਹੈ, ਬੱਚੇ ਖੁੱਲ੍ਹੇ ਅਸਮਾਨ ਹੇਠ ਬੈਠ ਕੇ ਪੜ੍ਹਾਈ ਕਰਦੇ ਨਜ਼ਰ ਆ ਰਹੇ ਹਨ। ਸਕੂਲ ਦੇ ਕਈ ਕਮਰੇ ਮਾੜੀ ਹਾਲਤ ਵਿਚ ਹਨ ਤੇ ਕੁਝ ਕਮਰੇ ਵਰਤੋਂਯੋਗ ਨਹੀਂ ਰਹੇ। ਇਸ ਕਾਰਨ ਸਕੂਲ ਪ੍ਰਬੰਧਕਾਂ ਨੂੰ ਮਜਬੂਰੀਵੱਸ ਬੱਚਿਆਂ ਨੂੰ ਬਿਨਾਂ ਛੱਤ ਦੇ ਖੁੱਲ੍ਹੇ ਅਸਮਾਨ ਹੇਠ ਬਿਠਾ ਕੇ ਪੜ੍ਹਾਈ ਕਰਵਾਉਣੀ ਪੈ ਰਹੀ ਹੈ। ਸਕੂਲ ਅੰਦਰ ਟੀਚਰ ਰੈਗੂਲਰ ਅਤੇ ਦੋ ਕੱਚੇ ਮੁਲਾਜ਼ਮ ਹਨ ਤੇ ਦੋ ਆਂਗਨਵਾੜੀ ਵਰਕਰ ਹਨ। ਤਿੰਨ ਮਿਡ ਡੇ ਮਿਲ ਦੇ ਵਰਕਰ ਹਨ, ਉਹ ਵੀ ਇਸ ਸਕੂਲ ਅੰਦਰ ਬੈਠਦੇ ਹਨ।
ਛੋਟੇ ਬੱਚਿਆਂ ਲਈ ਇਸ ਤਰ੍ਹਾਂ ਦੇ ਮਾਹੌਲ ਵਿਚ ਲੰਮਾ ਸਮਾਂ ਬੈਠ ਕੇ ਪੜ੍ਹਾਈ ਕਰਨਾ ਬਹੁਤ ਔਖਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਪੜ੍ਹਾਈ ਦੋਵਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਕਮਰਿਆਂ ਦੀ ਮੁਰੰਮਤ ਬਿਨਾਂ ਹਾਲਾਤ ਸੁਧਾਰਨੇ ਮੁਸ਼ਕਲ ਹਨ। ਬਸਤੀ ਹਜ਼ੂਰ ਸਿੰਘ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ 1972 ਵਿਚ ਸਥਾਪਤ ਕੀਤਾ ਗਿਆ ਸੀ। ਇਹ ਸਕੂਲ ਪੰਜਵੀਂ ਕਲਾਸ ਤੱਕ ਬਣਿਆ ਹੋਇਾਆ ਹੈ ਤੇ ਇਸ ਵੇਲੇ ਇਸ ਵਿਚ ਲਗਪਗ 120 ਬੱਚੇ ਪੜ੍ਹ ਰਹੇ ਹਨ। ਅੱਜ ਵੀ ਚਾਰ ਤੋਂ ਪੰਜ ਕਲਾਸਰੂਮ ਹਨ ਜੋ ਜ਼ਮੀਨ ਦੇ ਬਹੁਤ ਹੇਠਾਂ ਬਣੀਆਂ ਹਨ। ਨਤੀਜੇ ਵਜੋਂ ਜਦੋਂ ਵੀ ਮੀਂਹ ਪੈਂਦਾ ਹੈ, ਕਮਰਿਆਂ ਦੇ ਬਾਹਰ ਵਰਾਂਡੇ ਵਿਚ ਪਾਣੀ ਭਰ ਜਾਂਦਾ ਹੈ। ਸਕੂਲ ਪ੍ਰਬੰਧਕਾਂ ਨੇ ਇਸ ਸਮੱਸਿਆ ਬਾਰੇ ਵਿਭਾਗੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ, ਵਿਭਾਗ ਨੂੰ ਗ੍ਰਾਂਟ ਲਈ ਭੇਜਿਆ ਗਿਆ ਹੈ ਪਰ ਹੁਣ ਤੱਕ ਗ੍ਰਾਂਟ ਜਾਰੀ ਨਹੀਂ ਹੋਈ।