- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਕੇਂਦਰ ਵਿੱਚ ਪਹੁੰਚਣ ਮਗਰੋਂ ਟੀਮ ਨੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਰਿਕਾਰਡ ਖੰਗਾਲਿਆ। ਜਾਂਚ ਦੌਰਾਨ ਮੌਜੂਦ ਪੱਤਰਕਾਰਾਂ ਨਾਲ ਸੀਬੀਆਈ ਅਧਿਕਾਰੀਆਂ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। ਫਿਲਹਾਲ ਛਾਪੇਮਾਰੀ ਦੇ ਕਾਰਨਾਂ ਅਤੇ ਜਾਂਚ ਦੇ ਨਤੀਜਿਆਂ ਬਾਰੇ ਅਧਿਕਾਰਤ ਵੇਰਵੇ ਸਾਹਮਣੇ ਨਹੀਂ ਆਏ।

ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ: ਮਾਨਸਾ ਦੇ ਬਹੁਚਰਚਿਤ ਝੋਟਾ ਕਤਲ ਕਾਂਡ ਨਾਲ ਜੁੜੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਨੇ ਅਬੋਹਰ ਦੇ ਸੀਤੋ ਰੋਡ ਸਥਿਤ ਵਿਸ਼ਵਾਸ ਸੁਭਾਸ਼ ਮਿੱਢਾ ਮੈਮੋਰੀਅਲ ਮਾਨਸਿਕ ਰੋਗ ਤੇ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ ਮਾਰਿਆ। ਕਮਾਂਡੋ ਪੁਲਿਸ ਨਾਲ ਪਹੁੰਚੀ ਟੀਮ ਨੇ ਦੇਰ ਰਾਤ ਜਾਂਚ ਸ਼ੁਰੂ ਕੀਤੀ, ਜੋ ਅਗਲੀ ਸਵੇਰ ਕਰੀਬ 10 ਵਜੇ ਤੱਕ ਚੱਲੀ। ਇਸ ਦੌਰਾਨ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਸਟਾਕ ਅਤੇ ਵੰਡ ਨਾਲ ਸਬੰਧਤ ਰਿਕਾਰਡ ਦੀ ਪੜਤਾਲ ਕੀਤੀ ਗਈ।
ਜਾਣਕਾਰੀ ਅਨੁਸਾਰ ਕੇਂਦਰ ਵਿੱਚ ਪਹੁੰਚਣ ਮਗਰੋਂ ਟੀਮ ਨੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਰਿਕਾਰਡ ਖੰਗਾਲਿਆ। ਜਾਂਚ ਦੌਰਾਨ ਮੌਜੂਦ ਪੱਤਰਕਾਰਾਂ ਨਾਲ ਸੀਬੀਆਈ ਅਧਿਕਾਰੀਆਂ ਨੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। ਫਿਲਹਾਲ ਛਾਪੇਮਾਰੀ ਦੇ ਕਾਰਨਾਂ ਅਤੇ ਜਾਂਚ ਦੇ ਨਤੀਜਿਆਂ ਬਾਰੇ ਅਧਿਕਾਰਤ ਵੇਰਵੇ ਸਾਹਮਣੇ ਨਹੀਂ ਆਏ।
ਸਥਾਨਕ ਪੁਲਿਸ ਨੂੰ ਨਹੀਂ ਸੀ ਜਾਣਕਾਰੀ
ਥਾਣਾ ਨੰਬਰ ਇਕ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਕੇਂਦਰ ਵਿਰੁੱਧ ਉਨ੍ਹਾਂ ਕੋਲ ਪਹਿਲਾਂ ਕੋਈ ਸ਼ਿਕਾਇਤ ਨਹੀਂ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਜਾਂ ਕਿਸੇ ਹੋਰ ਵਿਭਾਗ ਨੇ ਇਸ ਕਾਰਵਾਈ ਬਾਰੇ ਸਥਾਨਕ ਪੁਲਿਸ ਨਾਲ ਨਾ ਤਾਂ ਸੰਪਰਕ ਕੀਤਾ ਅਤੇ ਨਾ ਹੀ ਕੋਈ ਪੁੱਛਗਿੱਛ ਕੀਤੀ। ਉਨ੍ਹਾਂ ਮੁਤਾਬਕ ਇਹ ਉੱਚ ਪੱਧਰੀ ਜਾਂਚ ਦਾ ਮਾਮਲਾ ਹੈ, ਇਸ ਲਈ ਉਹ ਹੋਰ ਜਾਣਕਾਰੀ ਨਹੀਂ ਦੇ ਸਕਦੇ।
ਮੈਡੀਕਲ ਐਸੋਸੀਏਸ਼ਨ ਪਹਿਲਾਂ ਹੀ ਲੈ ਚੁੱਕੀ ਹੈ ਸਖ਼ਤ ਰੁਖ਼
ਅਬੋਹਰ ਮੈਡੀਕਲ ਐਸੋਸੀਏਸ਼ਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੇਕਰ ਕੋਈ ਮੈਡੀਕਲ ਕਾਰੋਬਾਰੀ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਜਾਂ ਕਿਸੇ ਹੋਰ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਐਸੋਸੀਏਸ਼ਨ ਉਸ ਦਾ ਸਮਰਥਨ ਨਹੀਂ ਕਰੇਗੀ।