- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ ਦੇਰ ਰਾਤ ਫਾਜ਼ਿਲਕਾ ਬੱਸ ਸਟੈਂਡ ਨੇੜੇ ਇੱਕ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੱਸ ਸਟੈਂਡ ਦੇ ਬਾਹਰ ਸਥਿਤ ਸ਼ਰਾਬ ਦੇ ਠੇਕੇ ਤੋਂ ਬੀਅਰ ਲੈਣ ਲਈ ਆਪਣੀ ਕਾਰ ਤੋਂ ਉਤਰੇ ਸਨ।

ਕਪਿਲ ਜਸੂਜਾ.ਪੰਜਾਬੀ ਜਾਗਰਣ,ਫਾਜ਼ਿਲਕਾ। ਬੀਤੀ ਦੇਰ ਰਾਤ ਫਾਜ਼ਿਲਕਾ ਬੱਸ ਸਟੈਂਡ ਨੇੜੇ ਇੱਕ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਬੱਸ ਸਟੈਂਡ ਦੇ ਬਾਹਰ ਸਥਿਤ ਸ਼ਰਾਬ ਦੇ ਠੇਕੇ ਤੋਂ ਬੀਅਰ ਲੈਣ ਲਈ ਆਪਣੀ ਕਾਰ ਤੋਂ ਉਤਰੇ ਸਨ।
ਇਸ ਦੌਰਾਨ ਉਨ੍ਹਾਂ ਦੀ ਕਾਰ ਸਟਾਰਟ ਹਾਲਤ ਵਿੱਚ ਖੜੀ ਸੀ। ਰਾਜੇਸ਼ ਕੁਮਾਰ ਅਨੁਸਾਰ, ਜਿਵੇਂ ਹੀ ਉਹ ਠੇਕੇ 'ਤੇ ਗਏ, ਇੱਕ ਅਣਪਛਾਤਾ ਵਿਅਕਤੀ ਪਿੱਛੋਂ ਆਇਆ ਅਤੇ ਮੌਕਾ ਦੇਖਦੇ ਹੀ ਕਾਰ ਲੈ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।