- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਛਲੇੜੀ ਕਲਾਂ ਦੀ ਪੰਚਾਇਤੀ ਜਮੀਨ ਦਾ ਉਲਝਿਆ ਮਾਮਲਾ ਸੁਲਝ ਗਿਆ ਹੈ, ਵਿਧਾਇਕ ਲਖਬੀਰ ਸਿੰਘ ਰਾਏ ਦੇ ਦਖਲ ਉਪਰੰਤ ਪੱਟਾਨਾਮਾ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਛਲੇੜੀ ਕਲਾਂ ਵਿਖੇ ਪਿੰਡ ਵਾਸੀਆਂ ਦੀ ਰੱਖੀ ਗਈ ਮੀਟਿੰਗ ਦੇ ਵਿੱਚ ਦਿੱਤੀ। ਇਸ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ।

ਪੱਤਰ ਪ੍ਰੇਰਕ, ਫਤਿਹਗੜ੍ਹ ਸਾਹਿਬ : ਪਿੰਡ ਛਲੇੜੀ ਕਲਾਂ ਦੀ ਪੰਚਾਇਤੀ ਜਮੀਨ ਦਾ ਉਲਝਿਆ ਮਾਮਲਾ ਸੁਲਝ ਗਿਆ ਹੈ, ਵਿਧਾਇਕ ਲਖਬੀਰ ਸਿੰਘ ਰਾਏ ਦੇ ਦਖਲ ਉਪਰੰਤ ਪੱਟਾਨਾਮਾ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਛਲੇੜੀ ਕਲਾਂ ਵਿਖੇ ਪਿੰਡ ਵਾਸੀਆਂ ਦੀ ਰੱਖੀ ਗਈ ਮੀਟਿੰਗ ਦੇ ਵਿੱਚ ਦਿੱਤੀ। ਇਸ ਉਪਰੰਤ ਵਿਧਾਇਕ ਲਖਬੀਰ ਸਿੰਘ ਰਾਏ ਨੂੰ ਸਿਰੋਪਾਓ ਦੇ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਪਿਛਲੇ ਦਿਨੀ ਛਲੇੜੀ ਕਲਾ ਦੀ ਜਮੀਨ ਨੂੰ ਲੈ ਕੇ ਜੋ ਝਗੜਾ ਚੱਲ ਰਿਹਾ ਸੀ ਪਰਮਾਤਮਾ ਦੀ ਕਿਰਪਾ ਸਦਕਾ ਉਹ ਮੁੱਕ ਗਿਆ ਹੈ। ਛਲੇੜੀ ਕਲਾ ਵਾਸੀ ਭਲੀ ਭਾਂਤ ਜਾਣਦੇ ਹਨ ਕਿ ਉਹਨਾਂ ਦਾ ਵਿਧਾਇਕ ਹਮੇਸ਼ਾ ਹੀ ਉਹਨਾਂ ਦੇ ਨਾਲ ਖੜਾ ਹੈ ਅਤੇ ਖੜਾ ਰਹੇਗਾ। ਉਹਨਾਂ ਦੇ ਹੱਕ ਬਚਾਉਣ ਖਾਤਰ ਹਰ ਸੰਭਵ ਉਪਰਾਲਾ ਕਰਦੇ ਰਹਾਂਗੇ। ਹਲਕਾ ਫਤਿਹਗੜ੍ਹ ਸਾਹਿਬ ਦੇ ਲੋਕ ਭਲੀ ਭਾਂਤ ਜਾਣਦੇ ਹਨ ਕਿ ਲਖਬੀਰ ਸਿੰਘ ਰਾਏ ਕਦੇ ਵੀ ਆਪਣੇ ਸਵਾਰਥ ਖਾਤਰ ਕਿਸੇ ਦਾ ਨੁਕਸਾਨ ਨਹੀਂ ਕਰਦਾ ਅਤੇ ਨਾ ਹੀ ਕਰੇਗਾ।
ਵਿਰੋਧੀ ਪਾਰਟੀਆਂ ਵੱਲੋਂ ਉਕਤ ਮਾਮਲੇ ਨੂੰ ਮੇਰੇ ਨਾਲ ਜੋੜ ਕੇ ਖੂਬ ਪ੍ਰਚਾਰ ਕੀਤਾ ਗਿਆ, ਜਦ ਕਿ ਉਸ ਦਿਨ ਮੈਂ ਨਗਰ ਕੌਂਸਲ ਸਰਹੰਦ ਦੀ ਪ੍ਰਧਾਨਗੀ ਵਾਲੇ ਮਾਮਲੇ ਦੇ ਵਿੱਚ ਲੱਗਿਆ ਹੋਇਆ ਸੀ। ਅਗਲੇ ਹੀ ਦਿਨ ਉਕਤ ਮਾਮਲੇ ਨੂੰ ਮੈਂ ਆਪਣੇ ਤੌਰ ਤੇ ਨਜਿੱਠਿਆ ਅਤੇ ਚਾਰ ਦਿਨਾਂ ਦੇ ਵਿੱਚ ਉਸਦਾ ਹੱਲ ਕਰ ਦਿੱਤਾ। ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਹੀ ਨਹੀਂ, ਜਿਸ ਦੇ ਆਧਾਰ ਤੇ ਵੋਟ ਮੰਗ ਸਕਣ। ਕੇਵਲ ਤੇ ਕੇਵਲ ਪੰਜਾਬ ਸਰਕਾਰ ਦੇ ਉਲਟ ਧਰਨੇ ਮੁਜਾਹਰੇ ਕਰਕੇ ਹੀ ਡੰਗ ਟਪਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਡਾ. ਗੁਰਦੀਪ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਮਨਦੀਪ ਸਿੰਘ ਪੋਲਾ ਆਦਿ ਵੀ ਹਾਜ਼ਰ ਸਨ