ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਚੋਣਾਂ ਦਾ ਰਸਤਾ ਸਾਫ਼, ਹਾਈ ਕੋਰਟ ਨੇ ਸਾਰੀਆਂ ਪਟੀਸ਼ਨਾਂ ਕੀਤੀਆਂ ਖਾਰਜ
ਹਾਈ ਕੋਰਟ ਨੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਦੀ ਪੋਸਟ ਦੀ ਚੋਣ ਨਾਲ ਜੁੜੇ ਸਾਰੇ ਕੇਸ ਖਾਰਜ ਕਰ ਦਿੱਤੇ ਹਨ। ਇਸ ਫੈਸਲੇ ਨਾਲ ਚੋਣ ਪ੍ਰਕਿਰਿਆ ਪੂਰੀ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਅੱਜ ਦੁਪਹਿਰ 1 ਵਜੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਣ ਵਾਲੀ ਚੋਣ ਅਤੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦਫ਼ਤਰ ਦਾ ਮੁੱਖ ਗੇਟ ਬੰਦ ਹੈ। ਗੇਟ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ।
Publish Date: Fri, 26 Jun 2026 12:11 PM (IST)
Updated Date: Fri, 26 Jun 2026 12:13 PM (IST)
ਨਵਨੀਤ ਛਿੱਬਰ, ਜਾਗਰਣ, ਫ਼ਤਹਿਗੜ੍ਹ ਸਾਹਿਬ : ਹਾਈ ਕੋਰਟ ਨੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਦੀ ਪੋਸਟ ਦੀ ਚੋਣ ਨਾਲ ਜੁੜੇ ਸਾਰੇ ਕੇਸ ਖਾਰਜ ਕਰ ਦਿੱਤੇ ਹਨ। ਇਸ ਫੈਸਲੇ ਨਾਲ ਚੋਣ ਪ੍ਰਕਿਰਿਆ ਪੂਰੀ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ। ਅੱਜ ਦੁਪਹਿਰ 1 ਵਜੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਹੋਣ ਵਾਲੀ ਚੋਣ ਅਤੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦਫ਼ਤਰ ਦਾ ਮੁੱਖ ਗੇਟ ਬੰਦ ਹੈ। ਗੇਟ ਦੇ ਬਾਹਰ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ।
ਸੂਬੇ ਦੀ ਸਭ ਤੋਂ ਅਮੀਰ 'ਏ' ਕੈਟਾਗਰੀ ਦੀ ਇਸ ਨਗਰ ਕੌਂਸਲ ਦੀ ਪਹਿਲੀ ਬੈਠਕ ਹੰਗਾਮੇਦਾਰ ਹੋਣ ਦੇ ਆਸਾਰ ਹਨ। 29 ਕੌਂਸਲਰਾਂ ਵਾਲੀ ਇਸ ਨਗਰ ਕੌਂਸਲ 'ਚ 'ਆਪ' (AAP) ਦੇ 19 ਕੌਂਸਲਰ ਹਨ। ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਦੀ ਪੋਸਟ ਨੂੰ ਲੈ ਕੇ ਸਪੱਸ਼ਟ ਬਹੁਮਤ ਵਾਲੀ 'ਆਪ' ਪਾਰਟੀ 'ਚ ਬਗਾਵਤ ਹੋ ਚੁੱਕੀ ਹੈ।
ਪ੍ਰਧਾਨ ਦੇ ਅਹੁਦੇ ਲਈ ਪ੍ਰੈੱਸ ਕਾਨਫਰੰਸ ਕਰਕੇ ਦਾਅਵੇਦਾਰੀ ਜਤਾਉਣ ਵਾਲੀ ਕੌਂਸਲਰ ਦਿਲਰਾਜ ਸੋਫ਼ਤ ਨੇ ਮੰਗਲਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਬੈਠਕ ਦਾ ਏਜੰਡਾ 48 ਘੰਟੇ ਪਹਿਲਾਂ ਨਾ ਭੇਜੇ ਜਾਣ ਨੂੰ ਲੈ ਕੇ ਦਿਲਰਾਜ ਦੀ ਪਟੀਸ਼ਨ 'ਤੇ ਹੀ ਹਾਈ ਕੋਰਟ ਨੇ ਬੈਠਕ ਦੁਬਾਰਾ ਬੁਲਾਉਣ ਦੇ ਨਿਰਦੇਸ਼ ਦਿੱਤੇ ਸਨ।