- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਯਾਤਰਾ ਹੰਸਾਲੀ ਸਾਹਿਬ ਤੋਂ ਵਡਾਲੀ ਵਿਖੇ ਰੈਲੀ ਵਿੱਚ ਪਹੁੰਚੀ। ਇਸ ਮੌਕੇ ਭਾਰੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਲੀਡਰ ਅਤੇ ਮੈਂਬਰ ਲੋਕ ਸਭਾ ਮਨੋਜ ਤਿਵਾੜੀ ਨੇ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਂ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੇ ਵਿਰੁੱਧ ਲੜਾਈ ਲੜ ਰਿਹਾ ਹਾਂ।

ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਪੰਜਾਬ ' ਚ ਸੁਰੂ ਕੀਤੀਆਂ ਗਈਆਂ 4 ਯਾਤਰਾਵਾਂ ਵਿਚੋਂ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਅੱਜ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਵਿਖੇ ਅਰਦਾਸ ਕਰਕੇ ਰਵਾਨਾ ਹੋਈ। ਇਸ ਮੌਕੇ ' ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਯਾਤਰਾ ਦਾ ਸਵਾਗਤ ਕੀਤਾ।
ਇਹ ਯਾਤਰਾ ਹੰਸਾਲੀ ਸਾਹਿਬ ਤੋਂ ਵਡਾਲੀ ਵਿਖੇ ਰੈਲੀ ਵਿੱਚ ਪਹੁੰਚੀ। ਇਸ ਮੌਕੇ ਭਾਰੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਲੀਡਰ ਅਤੇ ਮੈਂਬਰ ਲੋਕ ਸਭਾ ਮਨੋਜ ਤਿਵਾੜੀ ਨੇ ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੈਂ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੇ ਵਿਰੁੱਧ ਲੜਾਈ ਲੜ ਰਿਹਾ ਹਾਂ। ਉਹਨਾਂ ਕਿਹਾ ਕਿ ਮੇਰਾ ਜਨਮ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ ਅਤੇ ਅੱਜ ਮੈਂ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਧਰਤੀ 'ਤੇ ਖੜ੍ਹਾ ਹਾਂ। ਆਮ ਆਦਮੀ ਪਾਰਟੀ ' ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਰਨੀ ਅਤੇ ਕਥਨੀ ਵਿੱਚ ਬਹੁਤ ਅੰਤਰ ਹੈ। ਆਮ ਆਦਮੀ ਪਾਰਟੀ ਸਾਲ ਦਰ ਸਾਲ ਨਸ਼ਾ ਖਤਮ ਕਰਨ ਦਾ ਵਾਅਦਾ ਕਰ ਰਹੀ ਹੈ ਪਰ ਤੁਸੀਂ ਜਾਣਦੇ ਹੀ ਹੋ ਕਿ ਨਸ਼ਾ ਖਤਮ ਹੋਣ ਦੀ ਥਾਂ ਵੱਧ ਗਿਆ ਹੈ। ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਦਿੱਲੀ ਵਿੱਚ ਮੈਟਰੋ ਸਟੇਸ਼ਨ ਦਾ ਨਾਨਕਸਰ ਰੱਖਣ ਤੋਂ ਸਾਫ ਮਨਾ ਕਰ ਦਿੱਤਾ ਸੀ । ਇਸ ਲਈ ਹੁਣ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਸ ਮੈਟਰੋ ਰੇਲਵੇ ਸਟੇਸ਼ਨ ਦਾ ਨਾਂ ਨਾਨਕਸਰ ਸੋਨੀਆ ਵਿਹਾਰ ਰੱਖਿਆ ਗਿਆ ਹੈ। ਉਹਨਾ ਨੇ ਇੱਕ ਗੀਤ ਗਾ ਕੇ ਲੋਕਾਂ ਨੁੰ ਨਸ਼ਾ ਖਤਮ ਕਰਨ ਭਾਜਪਾ ਦਾ ਸਾਥ ਦਿਉ ਅਤੇ ਅਸੀਂ ਪੰਜਾਬ. ਨੂੰ ਨਸ਼ਾ ਮੁਕਤ ਕਰਕੇ ਦਿਖਾਵਾਂਗੇ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਫਤਿਹਗੜ ਸਾਹਿਬ ਦੀ ਪੁਲਿਸ ਨੂੰ ਭਾਜਪਾ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਪੁਲਿਸ ਅਫਸਰਾਂ ਨੂੰ ਨਿਰਪੱਖ ਹੋ ਕੇ ਕੰਮ ਕਰਨ ਦਿਓ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਤਾਂ ਕਿ ਛੋਟੀ ਛੋਟੀ ਉਮਰ ਦੇ ਸਕੂਲੀ ਬੱਚੇ ਵੀ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ।
ਰਾਜ ਸਭਾ ਮੈਂਬਰ ਸਤਨਾਮ ਸਿੰਘ ਨੇ ਕਿਹਾ ਇਸ ਰੈਲੀ 'ਚ ਹੋਏ ਭਰਵੇਂ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਅਣਖੀਲੇ ਲੋਕ ਹੁਣ ਨਸ਼ਾ ਖਤਮ ਕਰਕੇ ਹੀ ਦਮ ਲੈਣਗੇ। ਉਹਨਾਂ ਨੇ ਸਾਫ ਕੀਤਾ ਕਿ ਪੰਜਾਬ ਦੇ 7 ਲੱਖ 10 ਤੋਂ 17 ਸਾਲਾਂ ਦੇ ਨੌਜਵਾਨ ਅੱਜ ਨਸ਼ੇ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਸੰਧੂ ਨੇ ਕਿਹਾ ਕਿ ਅਮਿਤ ਸ਼ਾਹ ਪ੍ਰਾਪਰਟੀ ਰੈਲੀ ਵਿਖੇ 2 ਸਾਲਾ ਵਿੱਚ ਨਸ਼ਾ ਖਤਮ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਭਰੋਸੇ ਨੂੰ ਪੂਰਾ ਕਰਨ ਲਈ ਹੁਣ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਸ਼੍ਰੀ ਗੇਜਾ ਰਾਮ ਵਾਲਮੀਕੀ, ਰਾਕੇਸ਼ ਕੁਮਾਰ ਸ਼ਰਮਾ, ਮੀਨੂ ਸੇਠੀ,ਕਵਰਵੀਰ ਸਿੰਘ ਟੌਹੜਾ,ਇਕਬਾਲ ਸਿੰਘ ਚੰਨੀ, ਰਮਰੀਸ਼ ਵਿਜ,jਜਸਵਿੰਦਰ ਸਿੰਘ ਬਰਾਸ, ਸਿਕੰਦਰ ਸਿੰਘ, ਹਰੀਸ਼ ਅੱਗਰਵਾਲ, ਅਜੈਬ ਸਿੰਘ ਜਖਵਾਲੀ, ਸਤਨਾਮ ਸਿੰਘ ਨਿਆਮੂ ਮਾਜਰਾ, ਗੁਰਮੀਤ ਸਿੰਘ ਬਖਸ਼ੀ, ਗੁਰਮੀਤ ਸਿੰਘ ਹੰਸਾਲੀ , ਸੰਦੀਪ ਬਾਘਾ ਅਤੇ ਪਰਮਜੀਤ ਸਿੰਘ ਪੰਮਾ ਹਾਜ਼ਰ ਸਨ।