- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਵੱਲੋਂ ਹਾਦਸੇ ਦੇ ਚਾਰ ਪੀੜਤਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਇਨ੍ਹਾ ਵਿੱਚੋਂ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਇਨ੍ਹਾਂ ਦੇ ਸਾਥੀ ਮੁਕੇਸ਼ ਕੁਮਾਰ ਵਾਸੀ ਕੋਟਕਪੂਰਾ ਨੂੰ ਇਲਾਜ਼ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਦੀ ਸੂਚਨਾ ਹੈ।

ਗੁਰਪ੍ਰੀਤ ਮਹਿਕ, ਫ਼ਤਹਿਗੜ੍ਹ ਸਾਹਿਬ: ਬੀਤੀ ਰਾਤ ਕਰੀਬ ਸਵਾ ਦੋ ਵਜੇ ਸਰਹਿੰਦ ਜੀ.ਟੀ. ਰੋਡ ਤੇ ਟੋਇਟਾ ਕਾਰ ਏਜੰਸੀ ਨਜ਼ਦੀਕ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਗੰਗੋਤਰੀ (ਉਤਰਾਖੰਡ) ਤੋਂ ਪਵਿੱਤਰ ਜਲ ਲੈ ਕੇ ਪੰਜਾਬ ਦੇ ਕੋਟਕਪੁਰਾ ਸ਼ਹਿਰ ਨੂੰ ਪਰਤ ਰਹੇ ਤਿੰਨ ਕਾਂਵੜੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ । ਹਾਦਸੇ ਦੀ ਸੂਚਨਾ ਮਿਲਣ 'ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ 'ਤੇ ਪਹੁੰਚੇ। ਜਿਨ੍ਹਾਂ ਵੱਲੋਂ ਹਾਦਸੇ ਦੇ ਚਾਰ ਪੀੜਤਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਇਨ੍ਹਾ ਵਿੱਚੋਂ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਇਨ੍ਹਾਂ ਦੇ ਸਾਥੀ ਮੁਕੇਸ਼ ਕੁਮਾਰ ਵਾਸੀ ਕੋਟਕਪੂਰਾ ਨੂੰ ਇਲਾਜ਼ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਦੀ ਸੂਚਨਾ ਹੈ। ਮ੍ਰਿਤਕਾਂ ਦੀ ਪਛਾਣ ਮਹਿੰਦਰਪਾਲ ਉਰਫ ਗਗਨ (43) ਵਾਸੀ ਪਰਸ਼ੂਰਾਮ ਨਗਰ ਕੋਟਕਪੂਰਾ,ਦੀਪਕ ਕੁਮਾਰ(42) ਵਾਸੀ ਨੇੜੇ ਸ਼ਾਮ ਮੰਦਰ ਕੋਟਕਪੂਰਾ ਅਤੇ ਜਗਦੀਸ਼ ਮਿੱਤਲ ਉਰਫ ਕਾਲੂ (40) ਵਾਸੀ ਡਾ. ਹਰਪਾਲ ਸਟ੍ਰੀਟ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ।ਸਿਵਲ ਹਸਪਤਾਲ ਦੀ ਮੌਰਚਰੀ ਦੇ ਬਾਹਰ ਮੌਜੂਦ ਜਗਸੀਰ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਕੋਟਕਪੂਰਾ ਨਾਲ ਸਬੰਧਿਤ ਛੇ ਕਾਂਵੜੀਏ ਜਿਨ੍ਹਾਂ ਵਿੱਚ ਉਹ ਖ਼ੁਦ ਵੀ ਸ਼ਾਮਲ ਸੀ ਬੀਤੀ 4 ਤਰੀਕ ਨੂੰ ਗੰਗੋਤਰੀ (ਉਤਰਾਖੰਡ) ਤੋਂ ਕਾਂਵੜ ਲੈ ਕੇ ਕੋਟਕਪੂਰਾ ਲਈ ਰਵਾਨਾ ਹੋਏ ਸਨ।ਬੀਤੀ ਰਾਤ ਕਰੀਬ ਦੋ ਵਜੇ ਉਹ ਛੇ ਕਾਂਵੜੀਏ ਜਦੋਂ ਸਰਹਿੰਦ ਜੀ.ਟੀ. ਰੋਡ ਤੋਂ ਗੁਜ਼ਰ ਰਹੇ ਸਨ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆਈ ਇੱਕ ਗੱਡੀ ਨੇ ਉਸ ਤੋਂ ਅੱਗੇ ਤੁਰੇ ਜਾ ਰਹੇ ਚਾਰ ਕਾਂਵੜੀਆਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੇ ਤਿੰਨ ਸਾਥੀ ਕਾਂਵੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਗਸੀਰ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹਨਾਂ ਦਾ ਇੱਕ ਸਾਥੀ ਬੁੜਕ ਕੇ ਸੜਕ 'ਤੇ ਲੱਗੀ ਰੇਲਿੰਗ ਤੋਂ ਪਾਰ ਜਾ ਡਿੱਗਿਆ ਜਿਸ ਦੀ ਹਨੇਰੇ ਵਿੱਚ ਕਾਫ਼ੀ ਭਾਲ ਕਰਨ ਤੇ ਉਨ੍ਹਾਂ ਨੂੰ ਉਸਦੀ ਲਾਸ਼ ਕਰੀਬ ਅੱਧੇ ਘੰਟੇ ਬਾਅਦ ਲੱਭੀ।ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਰਹਿੰਦ ਵਿਖੇ ਕੇਸ ਦਰਜ ਕਰਵਾ ਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਹਾਦਸੇ ਨੂੰ ਅੰਜਾਮ ਦੇ ਕੇ ਫਰਾਰ ਹੋਏ ਵਾਹਨ ਚਾਲਕ ਨੂੰ ਵੀ ਜਲਦ ਹੀ ਟਰੇਸ ਕਰ ਲਿਆ ਜਾਵੇਗਾ।