- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ’ਚ ਪਾਰਟੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਰਾਜੂ ਖੰਨੇ ਨੇ ਕਿਹਾ ਕਿ ਇਹ ਰੋਸ ਇਕ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਗਿਆ, ਜਿਸ ’ਚ ਕਥਿਤ ਤੌਰ ’ਤੇ ਭਗਵੰਤ ਮਾਨ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ’ਤੇ ਸ਼ਰਾਬ ਛਿੜਕਦੇ ਹੋਏ ਨਜ਼ਰ ਆ ਰਹੇ ਹਨ। ਇਸ ਮੌਕੇ ਰਾਜੂ ਖੰਨਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਇਸ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਭਗਵੰਤ ਮਾਨ ਨੂੰ ਪੰਥ ਵਿਰੋਧੀ ਤੇ ਗੁਰੂ ਦੋਖੀ ਕਰਾਰ ਦਿੱਤਾ ਹੈ। ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਮੁੱਖ ਮੰਤਰੀ ਦਾ ਬਾਈਕਾਟ ਕਰਨ। ਰਾਜੂ ਖੰਨਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗ ਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ’ਚ ਉਹ ਵੀ ਬੇਅਦਬੀ ਦੇ ਬਰਾਬਰ ਦੇ ਭਾਗੀਦਾਰ ਹਨ। ਪ੍ਰਦਰਸ਼ਨ ਦੌਰਾਨ ਭਾਈ ਰਵਿੰਦਰ ਸਿੰਘ ਖਾਲਸਾ, ਜੋਗਿੰਦਰ ਸਿੰਘ ਮੈਣੀ, ਕੁਲਦੀਪ ਸਿੰਘ ਮੁੱਢੜੀਆ, ਕਰਮਜੀਤ ਸਿੰਘ ਭਗੜਾਣਾ, ਜਤਿੰਦਰ ਸਿੰਘ ਧਾਲੀਵਾਲ, ਡਾ. ਅਰੁਜਨ ਸਿੰਘ ਸਮੇਤ ਵੱਡੀ ਗਿਣਤੀ ’ਚ ਆਗੂ ਤੇ ਸੰਗਤਾਂ ਮੌਜੂਦ ਸਨ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਕਰਮਜੀਤ ਸਿੰਘ ਭਗੜਾਣਾ, ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਭਿੰਦਰ ਸਿੰਘ ਮੰਡੀ, ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਡਾ. ਅਰੁਜਨ ਸਿੰਘ, ਜਥੇਦਾਰ ਹਰਬੰਸ ਸਿੰਘ ਬਡਾਲੀ, ਗੁਰਸੇਵਕ ਸਿੰਘ ਤੂਰਾਂ, ਜਗਤਾਰ ਸਿੰਘ ਜੱਗੀ, ਗੁਰਕੀਰਤ ਸਿੰਘ ਪਨਾਗ, ਜਥੇਦਾਰ ਜਰਨੈਲ ਸਿੰਘ ਮਾਜਰੀ, ਕੰਵਲਜੀਤ ਸਿੰਘ ਗਿੱਲ, ਗੁਰਵਿੰਦਰ ਸਿੰਘ ਸਲਾਣਾ, ਯਾਦਵਿੰਦਰ ਸਿੰਘ ਪਨਾਗ, ਸੁਖਦੇਵ ਸਿੰਘ ਅੱਤਲੀ, ਸ਼ਰਧਾ ਸਿੰਘ ਛੰਨਾ, ਗੁਰਮੀਤ ਸਿੰਘ ਰਾਮਗੜ, ਬਹਾਦਰ ਸਿੰਘ ਹੈਬਤਪੁਰ, ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਗੁਰਦੀਪ ਸਿੰਘ ਬੱਬੀ, ਜਸਵਿੰਦਰ ਸਿੰਘ ਜੱਸੀ, ਜਰਨੈਲ ਸਿੰਘ ਨੰਬਰਦਾਰ ਰਾਮਗੜ, ਰਾਜੇਸ਼਼ ਕੁਮਾਰ ਸ਼ਾਹੀ ਮੰਡੀ, ਸੇਵਾ ਸਿੰਘ ਤੂਰਾ, ਜਗਦੀਪ ਸਿੰਘ ਕੁੰਭ, , ਸੰਤੋਖ ਸਿੰਘ ਜੰਜੂਆ, ਨਿਰਭੈ ਸਿੰਘ ਵਿਰਕ, ਹਰਿੰਦਰ ਸਿੰਘ ਦੀਵਾ, ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਰਾਜੂ ਖਾਂ ਸਲਾਣਾ, ਕਰਮ ਸਿੰਘ ਘੁਟੀਡ, ਜ਼ਿਲ੍ਹਾ ਪ੍ਰਧਾਨ ਐਸ ਓ ਆਈ ਸਹਿਜਪ੍ਰੀਤ ਸਿੰਘ ਮੰਡੀ, ਬਲਤੇਜ਼ ਸਿੰਘ ਅਮਲੋਹ, ਡਾ. ਜਸਵੰਤ ਸਿੰਘ ਅਲਾਦਾਦਪੁਰ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਬਹਾਦਰ ਸਿੰਘ ਬੱਡਗੁੱਜਰਾ, ਸਵਰਨ ਸਿੰਘ, ਨਰਿੰਦਰ ਸਿੰਘ ਪਨਾਗ, ਮਨਜੀਤ ਸਿੰਘ ਕੈਂਥ, ਸਿਮਰਨਜੀਤ ਸਿੰਘ ਧਾਲੀਵਾਲ, , ਸੁਖਵਿੰਦਰ ਸਿੰਘ ਸੁੱਖੂ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਸਦੀਕ ਮੁਹੰਮਦ ਕਲਾਲਮਾਜਰਾ, ਸਾਧੂ ਸਿੰਘ ਰਤਨਪਾਲੋ, ਰੇਸ਼ਮ ਸਿੰਘ ਵਿਰਕ, , ਅੰਗਰੇਜ਼ ਸਿੰਘ ਲਾਡਪੁਰ, ਸੁਖਬੀਰ ਸਿੰਘ ਡਡਹੇੜੀ, ਅਮਨਦੀਪ ਕਪੂਰਗੜ੍ਹ, ਹਰਚੰਦ ਸਿੰਘ, ਬਿੱਟੂ ਕਪੂਰਗੜ੍ਹ, ਤਰਸੇਮ ਸਿੰਘ ਤੂਫਾਨ, ਅਮਨਦੀਪ ਸਿੰਘ ਭੱਦਲਥੂਹਾ, ਕਰਮਜੀਤ ਸਿੰਘ ਮਹਿਮੂਦਪੁਰ, ਅਮਰਜੀਤ ਅੰਬੀ, ਅਮੋਲਕ ਸਿੰਘ ਵਿਰਕ, ਰੁਪਿੰਦਰ ਸਿੰਘ ਕੁੰਜਾਰੀ, ਕਰਮਜੀਤ ਸਿੰਘ ਗਾਂਧੀ, ਗੁਰਮਿੰਦਰ ਸਿੰਘ ਬਿੱਟਾ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਕਰਮਜੀਤ ਸਿੰਘ ਮਿੱਠੂ, ਵਿਪਨ ਕੁਮਾਰ, ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਮਹਿੰਦਰ ਸਿੰਘ ਖਨਿਆਣ, ਜਰਨੈਲ ਸਿੰਘ ਸਲਾਣਾ, ਜਥੇਦਾਰ ਸੰਤੋਖ ਸਿੰਘ ਖਨਿਆਣ, ਵਰਿੰਦਰ ਸਿੰਘ ਟਿੰਕੂ, ਮਨਪ੍ਰੀਤ ਸਿੰਘ ਮਾਜਰੀ, ਲੱਖੀ ਨੂਰਪੁਰਾ, ਗੁਰਬਖ਼ਸ਼ ਸਿੰਘ ਬੈਣਾ, ਪਾਲ ਸਿੰਘ ਖੁੰਮਣਾ, ਸ਼ਿੰਦਰਪਾਲ ਸਿੰਘ ਜਮਲਾ, ਲਵਪ੍ਰੀਤ ਸਿੰਘ ਬੁੱਗਾ, ਗੁਰਦੀਪ ਸਿੰਘ ਬੱਬੀ, ਕਰਮਜੀਤ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਕੁਲਵਿੰਦਰ ਸਿੰਘ ਸਲਾਣੀ, ਸੁਖਦੇਵ ਸਿੰਘ ਬੈਣੀ, ਸ਼ਿੰਗਾਰਾ ਸਿੰਘ ਮਾਲੋਵਾਲ, ਮਾਹੀਪਾਲ ਅਮਲੋਹ, ਇੰਦਰਜੀਤ ਸਿੰਘ ਚਤੁਰਪੁਰਾ, ਮੋਹਨ ਸਿੰਘ ਧਰਮਗੜ੍ਹ, ਕੇਵਲ ਖਾਂ ਧਰਮਗੜ੍ਹ, ਸਰਵਣ ਸਿੰਘ ਮਹਿਮੀ, ਨਾਹਰ ਸਿੰਘ ਕਲਾਲਮਾਜਰਾ, ਨਾਜ਼ਰ ਸਿੰਘ, ਪ੍ਰਦੀਪ ਸਿੰਘ ਬਰੌਗਾ, ਹਰਮਿੰਦਰ ਸਿੰਘ ਦਨਖੇੜੀ, ਨਸ਼ੀਬ ਸਿੰਘ ਸੀਬਾ, ਜਗਦੇਵ ਸਿੰਘ ਜੱਗੀ, ਸ਼ੇਰ ਸਿੰਘ ਮਹਿਮੂਦਪੁਰ, ਡਾ. ਚਰਨਜੀਤ ਸਿੰਘ, ਗੁਰਮੇਲ ਸਿੰਘ ਮਰਾਰੜੂ, ਕਾਕਾ ਸਿੰਘ ਚੰਡੀਗੜੀਆ, ਜਰਨੈਲ ਸਿੰਘ ਕਲਾਲਮਾਜਰਾ, ਬਲਜੀਤ ਸਿੰਘ ਬਰੌਗਾ, ਗੁਰਨੂਰ ਸਿੰਘ, ਅਨਮੋਲ ਸਿੰਘ ਗਰੇਵਾਲ, ਅਰਪਿਤ ਮਹਿਤਾ, ਬਲਵਿੰਦਰ ਸਿੰਘ, ਜੁਝਾਰ ਸਿੰਘ ਮਛਰਾਏ, ਪ੍ਰਗਟ ਸਿੰਘ, ਗੁਰਜੰਟ ਸਿੰਘ ਮਛਰਾਈ, ਸਹਿਜ ਬਲਿੰਗ, ਰੌਕੀ ਭੱਟ, ਗੁਰਪ੍ਰੀਤ ਸਿੰਘ ਗੁਰੀ, ਪਰਮਿੰਦਰ ਸਿੰਘ ਨੀਟਾ ਸੰਧੂ, ਗੁਰਪ੍ਰੀਤ ਸਿੰਘ ਚਹਿਲਾਂ, ਗੁਰਪ੍ਰੀਤ ਸਿੰਘ ਮਾਲੋਵਾਲ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਜਗਦੇਵ ਸਿੰਘ ਸੌਟੀ, ਨਿਸ਼ਾਨ ਸਿੰਘ ਗੁਰਧਨਪੁਰ, ਲਖਵਿੰਦਰ ਸਿੰਘ ਆਦਿ ਮੌਜੂਦ ਸਨ।