ਅਕਾਲੀ ਦਲ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲਗਾਏ ਮੋਰਚੇ : ਭੁੱਟਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲਗਾਏ ਮੋਰਚੇ: ਭੁੱਟਾ
Publish Date: Mon, 06 Jul 2026 05:32 PM (IST)
Updated Date: Mon, 06 Jul 2026 05:33 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਹਲਕਾ ਫਤਹਿਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਤੇ ਇਸਤਰੀ ਅਕਾਲੀ ਦਲ ਹਲਕਾ ਫਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਹਰਭਜਨ ਕੌਰ ਨੇ ਬੀਬੀ ਹਰਵਿੰਦਰ ਕੌਰ ਖਾਲਸਾ ਨੂੰ ਇਸਤਰੀ ਅਕਾਲੀ ਦਲ ਸਰਹਿੰਦ ਸ਼ਹਿਰ ਦੀ ਪ੍ਰਧਾਨ ਤੇ ਬੀਬੀ ਤਰੁਣ ਕੁਮਾਰੀ ਨੂੰ ਹਲਕਾ ਫਤਹਿਗੜ੍ਹ ਸਾਹਿਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਨੇ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੇ ਹੱਕਾਂ ਲਈ ਮੋਰਚੇ ਲਗਾਏ ਅਤੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਚੋਣਾਂ ’ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਸਿਆਸੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ। ਇਸ ਮੌਕੇ ਬੀਬੀ ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਹਲਕਾ ਫਤਹਿਗੜ੍ਹ ਸਾਹਿਬ, ਕੁਲਵਿੰਦਰ ਕੌਰ, ਸੁਰਿੰਦਰ ਕੌਰ, ਗੁਰਵਿੰਦਰ ਕੌਰ, ਹਰਵਿੰਦਰ ਸਿੰਘ ਬੱਬਲ ਸੀਨੀਅਰ ਅਕਾਲੀ ਆਗੂ, ਬਲਜੀਤ ਸਿੰਘ ਖਾਲਸਾ ਪ੍ਰਧਾਨ ਐਸਸੀ ਵਿੰਗ ਸਰਹਿੰਦ ਸ਼ਹਿਰ, ਹਰਜੀਤ ਸਿੰਘ ਵਿੱਕੀ ਬੀਸੀ ਵਿੰਗ ਪ੍ਰਧਾਨ ਸਰਹਿੰਦ, ਤੇਜਿੰਦਰ ਸਿੰਘ ਕੋਹਲੀ ਪ੍ਰਧਾਨ ਹੁਮਾਯੂੰਪੁਰ, ਸੁਖਵਿੰਦਰ ਸਿੰਘ ਪ੍ਰਧਾਨ ਸੈਣੀ ਸਭਾ ਸਰਹਿੰਦ, ਕੁਲਦੀਪ ਸਿੰਘ ਹਰਬੰਸਪੁਰਾ, ਪੰਕਜ ਸ਼ਰਮਾ ਪ੍ਰਧਾਨ ਵਪਾਰੀ ਵਿੰਗ, ਯਾਦਵਿੰਦਰ ਸਿੰਘ, ਦਮਨਜੋਤ ਸਿੰਘ ਯੂਥ ਪ੍ਰਧਾਨ ਜਲਵੇੜੀ ਗਹਿਲਾਂ, ਗੁਰਵੰਤ ਸਿੰਘ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਕਲੇਰ, ਵਿਸ਼ਵਜੀਤ ਸਿੰਘ ਲਾਡੀ, ਗੁਰਮੁਖ ਸਿੰਘ, ਹਰਪ੍ਰੀਤ ਸਿੰਘ ਤਲਾਨੀਆ, ਗੁਰਤੇਜ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਜਲਵੇੜੀ ਗਹਿਲਾਂ ਆਦਿ ਮੌਜੂਦ ਸਨ।