- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਸਰਹਿੰਦ ਵੱਲੋਂ ਡਾਕਟਰ ਅਤੇ ਚਾਰਟਡ ਅਕਾਊਂਟੈਂਟ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰੋਟਰੀ ਕਲੱਬ ਸਰਹਿੰਦ ਦੀ ਵਿਸ਼ੇਸ਼ ਮੀਟਿੰਗ ਆਮ ਖਾਸ ਬਾਗ ਸਰਹਿੰਦ ਵਿਖੇ ਹੋਈ, ਜਿਸ ਵਿੱਚ ਐਡਵੋਕੇਟ ਸੁਰੇਸ਼ ਭਾਰਦਵਾਜ ਨੂੰ ਸਾਲ 2026-27 ਲਈ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸ਼ੇਖ਼ਰ ਬਿੱਥਰ ਨੂੰ ਜਨਰਲ ਸਕੱਤਰ ਅਤੇ ਰਾਜੇਸ਼ ਚੋਪੜਾ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੂੰ ਰੋਟਰੀ ਕਲੱਬ ਦੇ ਮੈਂਬਰਾਂ ਨੇ ਹਾਰ ਪਹਿਨਾ ਕੇ ਵਧਾਈ ਦਿੱਤੀ। ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਇਹ 2026-27 ਸੈਸ਼ਨ ਦੀ ਪਹਿਲੀ ਮੀਟਿੰਗ ਕੀਤੀ ਗਈ ਹੈ, ਜਿਸ ਵਿਚ ਡਾਕਟਰ ਅਤੇ ਚਾਰਟਡ ਅਕਾਊਂਟੈਂਟ (ਸੀਏ) ਦਿਵਸ ਮਨਾਇਆ ਗਿਆ। ਇਸ ਦੌਰਾਨ 25 ਦੇ ਕਰੀਬ ਸਰਕਾਰੀ ਤੇ ਗੈਰ-ਸਰਕਾਰੀ ਡਾਕਟਰਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ, ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣਾ ਹੈ, ਜਿਸ ਦੇ ਲਈ ਸਮੇਂ-ਸਮੇਂ ’ਤੇ ਪ੍ਰੋਜੈਕਟ ਉਲੀਕੇ ਜਾਂਦੇ ਹਨ। ਇਸ ਤੋਂ ਇਲਾਵਾ ਖ਼ੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪਾਂ ਰਾਹੀਂ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਸਮਾਗਮ ਦੌਰਾਨ ਸਨਮਾਨਿਤ ਕੀਤੇ ਜਾਣ ਵਾਲੇ ਡਾਕਟਰਾਂ ਵਿੱਚ ਮੁੱਖ ਤੌਰ ’ਤੇ ਡਾ. ਹੇਤਿੰਦਰ ਸੂਰੀ, ਡਾ. ਮਹੇਸ਼ ਕੁਮਾਰ, ਡਾ. ਸਾਂਈਦੀਪ ਢੰਡ, ਡਾ. ਦੇਵਜੀਤ ਢਿੱਲੋਂ, ਡਾ. ਦੀਪਕ ਜੋਤ ਸਿੰਘ, ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਅਤੇ ਡਾ. ਸਰੀਤਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ, ਗੋਪਾਲ ਬਿੰਬਰਾ, ਅਸ਼ੋਕ ਬਿੰਬਰਾ, ਯੋਗੇਸ਼ ਬਿੰਬਰਾ, ਵਿਨੀਤ ਸ਼ਰਮਾ, ਸੁਨੀਲ ਬੈਕਟਰ, ਮਨੀਸ਼ ਸ਼ਰਮਾ, ਅਨਿਲ ਸੂਦ, ਦੀਪਕ ਵਰਮਾ, ਸੰਜੀਵ ਚੋਪੜਾ, ਵਰੁਣ ਮੈਂਗੀ ਤੇ ਵਿਵੇਕ ਵਰਮਾ ਵੀ ਹਾਜ਼ਰ ਸਨ।