- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਐਡ ਪਾਰਟੀ: ਸੋਫਤ

ਗਰਗ, ਪੰਜਾਬੀ ਜਾਗਰਣ, ਅਮਲੋਹ : ਮੰਡੀ ਗੋਬਿੰਦਗੜ੍ਹ ਤੋਂ ਵਾਰਡ ਨੰਬਰ 25 ਤੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਦਿਲਰਾਜ ਸੌਫਤ ਦੇ ਪਤੀ ਰਾਹੁਲ ਸੋਫਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਹਾਈ ਕਮਾਂਡ ਤੇ ਸਥਾਨਕ ਵਿਧਾਇਕ ਤੋਂ ਮੰਗ ਕੀਤੀ ਕਿ ਉਹ ਤੀਸਰੀ ਵਾਰ ਕੌਂਸਲਰ ਬਣੇ ਹਨ, ਉਨ੍ਹਾਂ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਹੁਲ ਸੋਫਤ ਨੇ ਕਿਹਾ ਕਿ ਉਹ 2015 ਵਿਚ ਪਹਿਲੀ ਵਾਰ ਆਜ਼ਾਦ ਤੌਰ ਤੇ ਕੌਂਸਲਰ ਬਣੇ ਦੂਸਰੀ ਵਾਰ 2021 ਵਿਚ ਆਮ ਆਦਮੀ ਪਾਰਟੀ ਦੇ ਟਿਕਟ ਤੇ ਉਨ੍ਹਾਂ ਦੀ ਪਤਨੀ ਦਿਲਰਾਜ ਸੋਫਤ ਅਤੇ ਹੁਣ 2026 ਵਿਚ ਉਨ੍ਹਾਂ ਦੀ ਪਤਨੀ ਦਿਲਰਾਜ ਸੋਫਤ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰ ਬਣੇ ਹਨ। ਉਹ ’ਤੇ ਉਨਾਂ ਦਾ ਪਰਿਵਾਰ ਪ੍ਰਧਾਨਗੀ ਦੇ ਲਈ ਹੱਕਦਾਰ ਹਨ। ਰਾਹੁਲ ਸੋਫਤ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਦਾ ਪੰਜ ਸਾਲ ਦਾ ਬਜਟ 300- 350 ਕਰੋੜ ਰੁਪਏ ਦਾ ਬਜਟ ਹੈ ਪ੍ਰੰਤੂ ਅਫਸਰਸ਼ਾਹੀ ਦੇ ਚਲਦੇ ਇਸ ਪੈਸੇ ਦਾ ਦੁਰਉਪਯੋਗ ਹੋ ਰਿਹਾ ਹੈ। ਵਿਕਾਸ ਕਾਰਜਾਂ, ਡੀਜ਼ਲ ਤੇ ਦਵਾਈਆਂ ਦੇ ਨਾਂ ਤੇ ਵੱਡੇ ਪੱਧਰ ਤੇ ਘਪਲੇਬਾਜ਼ੀ ਹੋ ਰਹੀ ਹੈ। ਸ਼ਹਿਰ ਵਿਚ ਜਗ੍ਹਾ ਜਗ੍ਹਾ ਟੁੱਟੀਆਂ ਸੜਕਾਂ ਬੰਦ ਪਏ ਸੀਵਰੇਜ ਕਾਰਨ ਸ਼ਹਿਰ ਨਿਵਾਸੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਅਫਸਰਸ਼ਾਹੀ ਦੇ ਚਲਦੇ ਸ਼ਹਿਰ ਨਿਵਾਸੀਆਂ ਨੂੰ ਐਨਓਸੀ ਲੈਣ ਲਈ ਜਾਂ ਨਕਸ਼ੇ ਪਾਸ ਕਰਵਾਉਣ ਲਈ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ 300-350 ਕਰੋੜ ਰੁਪਏ ਨਾਲ ਤਾਂ ਹਰ ਪੰਜ ਸਾਲ ਵਿੱਚ ਇੱਕ ਨਵਾਂ ਸ਼ਹਿਰ ਵਸ ਸਕਦਾ ਹੈ। ਪ੍ਰੰਤੂ ਸ਼ਹਿਰ ਨਿਵਾਸੀ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਰਾਹੁਲ ਸੋਫਤ ਨੇ ਕਿਹਾ ਕਿ ਵਿਕਾਸ ਕੰਮਾਂ ਨੂੰ ਲੈ ਕੇ ਵੀ ਸ਼ਹਿਰ ਨਿਵਾਸੀਆਂ ਨਾਲ ਭੇਦ ਭਾਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਗਲੀ ਮੁਹੱਲਿਆਂ ਵਿਚ ਤਿੰਨ ਸਾਢੇ ਤਿੰਨ ਸੌ ਰੁਪਏ ਦੀ ਸਟਰੀਟ ਲਾਈਟ ਲਗਾਈ ਜਾਂਦੀ ਹੈ ਜਦੋਂ ਕਿ ਇੱਕ ਵੀਆਈਪੀ ਮੁਹੱਲੇ ’ਚ ਇੱਕ ਇੱਕ ਲੱਖ ਰੁਪਏ ਦੀਆਂ ਲਾਈਟਾਂ ਲਗਾਈਆ ਗਈਆਂ ਹਨ। ਜਦੋਂ ਕਿ ਵੋਟਰ ਚਾਹੇ ਗਰੀਬ ਹੋਵੇ ਚਾਹੇ ਅਮੀਰ ਉਸਦੀ ਵੋਟ ਦੀ ਕੀਮਤ ਬਰਾਬਰ ਹੈ। ਰਾਹੁਲ ਸੋਫਤ ਨੇ ਕਿਹਾ ਕਿ ਅਗਰ ਹਾਈ ਕਮਾਂਡ ਉਨ੍ਹਾਂ ’ਤੇ ਭਰੋਸਾ ਕਰਕੇ ਉਨ੍ਹਾਂ ਨੂੰ ਪ੍ਰਧਾਨ ਬਣਾਉਂਦੇ ਹਨ ਤਾਂ ਉਹ ਪਾਰਦਰਸ਼ੀ ਢੰਗ ਨਾਲ ਕੰਮ ਕਰਨਗੇ। ਸ਼ਹਿਰ ਨਿਵਾਸੀਆਂ ਨੂੰ ਤਿੰਨ ਦਿਨਾਂ ਵਿਚ ਐਨਓਸੀ ਮਿਲੇਗੀ ਅਤੇ ਸੱਤ ਦਿਨਾਂ ਵਿਚ ਨਕਸ਼ਾ ਪਾਸ ਕੀਤਾ ਜਾਵੇਗਾ। ਵਿਕਾਸ ਕਾਰਜਾਂ, ਡੀਜ਼ਲ ਤੇ ਦਵਾਈਆਂ ਦਾ ਖਰਚਾ ਪਾਰਦਰਸ਼ੀ ਢੰਗ ਨਾਲ ਸ਼ਹਿਰ ਨਿਵਾਸੀਆਂ ਅੱਗੇ ਰੱਖਿਆ ਜਾਵੇਗਾ।