ਪੰਜਾਬ ਸਰਕਾਰ ਦੀ ਖਸਤਾ ਹਾਲਤ : ਕੇਵਲ ਢਿੱਲੋਂ
ਜਰੂੁਰੀ : ਪੰਜਾਬ ਸਰਕਾਰ ਦੀ ਖਸਤਾ ਹਾਲਤ : ਭਾਜਪਾ ਪੰਜਾਬ ਪ੍ਰਧਾਨ
Publish Date: Mon, 15 Jun 2026 08:22 PM (IST)
Updated Date: Tue, 16 Jun 2026 04:09 AM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਖਸਤਾ ਹਾਲਤ ਹੈ। ਪੰਜਾਬ ਦੇ ਹਾਲਾਤ ਲਗਾਤਾਰ ਮਾੜੇ ਹੁੰਦੇ ਜਾ ਰਹੇ ਹਨ। ਭਾਰਤੀ ਜਨਤਾ ਪਾਰਟੀ ਫਤਿਹਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (ਡੀਏ) ਰੋਕ ਕੇ ਮੁਲਾਜ਼ਮ ਵਰਗ ਨਾਲ ਧੱਕਾ ਕੀਤਾ ਗਿਆ ਹੈ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ਵਿੱਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਭਾਜਪਾ ਪੰਜਾਬ ਪ੍ਰਧਾਨ ਨੇ ਕਿਹਾ ਕਿ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਕਿਸੇ ਵੀ ਹੋਰ ਸਿਆਸੀ ਦਲ ਨਾਲ ਗੱਠਜੋੜ ਕਰਨ ਦੇ ਹੱਕ ਵਿੱਚ ਨਹੀਂ ਹੈ ਅਤੇ ਭਾਜਪਾ ਆਪਣੇ ਦਮ ਤੇ ਚੋਣ ਮੈਦਾਨ ਵਿੱਚ ਉਤਰੇਗੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਲੋਕਾਂ ਵਿਚ ਜਾ ਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਭਾਜਪਾ ਦੇ ਕਈ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਪਰਮਿੰਦਰ ਸਿੰਘ ਬਰਾੜ ਜਨਰਲ ਸਕੱਤਰ ਭਾਜਪਾ ਪੰਜਾਬ, ਦੀਦਾਰ ਸਿੰਘ ਭੱਟੀ ਜਿਲ੍ਹਾ ਪ੍ਰਧਾਨ, ਸੀਨੀਅਰ ਭਾਜਪਾ ਨੇਤਾ ਗੇਜਾ ਰਾਮ, ਕੰਵਰਵੀਰ ਸਿੰਘ ਟੌਹੜਾ, ਜਗਦੀਪ ਸਿੰਘ ਚੀਮਾ, ਸੰਦੀਪ ਸਿੰਘ ਬੱਲ, ਡਾਕਟਰ ਹਰਬੰਸ ਲਾਲ, ਸਰਬਜੀਤ ਸਿੰਘ ਮੱਖਣ, ਰਸ਼ਪਿੰਦਰ ਸਿੰਘ ਢਿੱਲੋ, ਰਾਜਵੀਰ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਬਖਸ਼ੀ, ਦਵਿੰਦਰ ਭੱਟ, ਕੁਲਦੀਪ ਸਿੰਘ ਸਿੱਧੂਪੁਰ, ਜਸਵਿੰਦਰ ਸਿੰਘ ਬਰਾਸ, ਸੁਭਾਸ਼ ਪੰਡਿਤ , ਸੁਰਿੰਦਰ ਸਿੰਘ ਛਿੰਦੀ, ਸਿਕੰਦਰ ਸਿੰਘ ਚੋਲਟੀ ਖੇੜੀ, ਤਰਲੋਚਨ ਸਿੰਘ ਲਾਲੀ, ਰਜੀਵ ਵਰਮਾ, ਪੁਨੀਤ ਗੋਇਲ, ਕਮਲਜੀਤ ਸਿੰਘ ਸਾਨੀਪੁਰ, ਹਰਚਰਨ ਸਿੰਘ ਬਧੌਛੀ, ਸ਼ਾਮ ਸੁੰਦਰ ਭਾਰਦਵਾਜ, ਕੁਲਦੀਪ ਸਿੰਘ ਸਹੋਤਾ, ਗੁਰਮੁਖ ਸਿੰਘ, ਪ੍ਰੀਤਮ ਸਿੰਘ ਤਰਖਾਣਮਾਜਰਾ, ਪਰਵਿੰਦਰ ਸਿੰਘ ਦਿਉਲ, ਸੰਦੀਪ ਗਾਬਾ, ਗੁਰਵਿੰਦਰ ਸਿੰਘ ਸੋਹੀ, ਸਨੀ ਗੋਇਲ, ਪੁਨੀਤ ਮਹਾਵਰ ਜਸਵਿੰਦਰ ਸਿੰਘ ਜੱਸੀ, ਪੁਨੀਤ ਗੋਇਲ, ਅਕਾਸ਼ ਬੱਤਾ ਆਦਿ ਮੌਜੂਦ ਸਨ। ਸਮਾਗਮ ਦੋ ਪਹਿਲਾਂ ਭਾਜਪਾ ਪ੍ਰਧਾਨ ਕੇਵਲ ਢਿੱਲੋ ਦਾ ਮੰਡੀ ਗੋਬਿੰਦਗੜ੍ਹ ਵਿਖੇ ਭਾਜਪਾ ਆਗੂ ਕੰਵਰਵੀਰ ਸਿੰਘ ਟੌਹੜਾ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਸਮਾਗਮ ਦੋ ਬਾਅਦ ਕੇਵਲ ਢਿੱਲੋ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨਤਮਸਤਕ ਹੋਣ ਗਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਿਆਨ ਬਾਰੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਅਤੇ ਇਸ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਸਿੱਖ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਢਿੱਲੋਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾਵੇਗੀ। ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਉਣ ਵਾਲੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਇਹ ਹਰ ਪਾਰਟੀ ਦੀ ਵੱਖਰੀ ਵਿਚਾਰਧਾਰਾ ਹੈ ਤੇ ਭਾਜਪਾ ਹਮੇਸ਼ਾਂ ਲੋਕਤੰਤਰਿਕ ਰਹੀ ਹੈ।