- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਬਸੀ ਪਠਾਣਾਂ ਵਿੱਚ 13 ਨਵੰਬਰ 2024 ਨੂੰ ਦਰਜ ਮਾਮਲੇ ਅਨੁਸਾਰ, ਪਿੰਡ ਹੁਸੈਨਪੁਰਾ ਵਾਸੀ ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸ ਦਾ ਵੱਡਾ ਭਰਾ ਸੁਖਦੇਵ ਸਿੰਘ ਪਰਿਵਾਰ ਤੋਂ ਵੱਖ ਘਰ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਕੁਲਦੀਪ ਕੌਰ ਦੇ ਗੁਰਪ੍ਰੀਤ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਦੋਵੇਂ ਸੁਖਦੇਵ ਸਿੰਘ ਨੂੰ ਆਪਣੇ ਰਿਸ਼ਤੇ ਵਿੱਚ ਰੋੜਾ ਸਮਝਦੇ ਸਨ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਕਰੀਬ ਦੋ ਸਾਲ ਪਹਿਲਾਂ ਪਿੰਡ ਹੁਸੈਨਪੁਰਾ ਦੇ ਸੁਖਦੇਵ ਸਿੰਘ ਦਾ ਕਤਲ ਕਰ ਕੇ ਲਾਸ਼ ਖਤਾਨਾਂ ਵਿੱਚ ਸੁੱਟਣ ਦੇ ਮਾਮਲੇ ’ਚ ਸਥਾਨਕ ਅਦਾਲਤ ਨੇ ਉਸ ਦੀ ਪਤਨੀ ਕੁਲਦੀਪ ਕੌਰ, ਉਸ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਦੇ ਭਰਾ ਹਰਜਸਪ੍ਰੀਤ ਸਿੰਘ ਨੂੰ ਉਮਰ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿੰਨਾਂ ’ਤੇ ਜੁਰਮਾਨਾ ਵੀ ਲਾਇਆ ਹੈ।
ਥਾਣਾ ਬਸੀ ਪਠਾਣਾਂ ਵਿੱਚ 13 ਨਵੰਬਰ 2024 ਨੂੰ ਦਰਜ ਮਾਮਲੇ ਅਨੁਸਾਰ, ਪਿੰਡ ਹੁਸੈਨਪੁਰਾ ਵਾਸੀ ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸ ਦਾ ਵੱਡਾ ਭਰਾ ਸੁਖਦੇਵ ਸਿੰਘ ਪਰਿਵਾਰ ਤੋਂ ਵੱਖ ਘਰ ਵਿੱਚ ਰਹਿੰਦਾ ਸੀ। ਉਸ ਦੀ ਪਤਨੀ ਕੁਲਦੀਪ ਕੌਰ ਦੇ ਗੁਰਪ੍ਰੀਤ ਸਿੰਘ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਦੋਵੇਂ ਸੁਖਦੇਵ ਸਿੰਘ ਨੂੰ ਆਪਣੇ ਰਿਸ਼ਤੇ ਵਿੱਚ ਰੋੜਾ ਸਮਝਦੇ ਸਨ।
ਸ਼ਿਕਾਇਤ ਅਨੁਸਾਰ, 12 ਤੇ 13 ਨਵੰਬਰ ਦੀ ਦਰਮਿਆਨੀ ਰਾਤ ਨੂੰ ਕੁਲਦੀਪ ਕੌਰ ਨੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਭਰਾ ਹਰਜਸਪ੍ਰੀਤ ਸਿੰਘ ਨੂੰ ਘਰ ਬੁਲਾਇਆ। ਜਦੋਂ ਸੁਖਦੇਵ ਸਿੰਘ ਸੁੱਤਾ ਪਿਆ ਸੀ ਤਾਂ ਕੁਲਦੀਪ ਕੌਰ ਨੇ ਉਸ ਦੀਆਂ ਬਾਹਾਂ ਅਤੇ ਹਰਜਸਪ੍ਰੀਤ ਨੇ ਲੱਤਾਂ ਫੜ ਲਈਆਂ। ਇਸ ਦੌਰਾਨ ਗੁਰਪ੍ਰੀਤ ਨੇ ਸਿਰ੍ਹਾਣੇ ਨਾਲ ਉਸ ਦਾ ਨੱਕ ਤੇ ਮੂੰਹ ਦੱਬ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਵਾਰਦਾਤ ਤੋਂ ਬਾਅਦ ਗੁਰਪ੍ਰੀਤ ਅਤੇ ਹਰਜਸਪ੍ਰੀਤ ਲਾਸ਼ ਨੂੰ ਸੁਖਦੇਵ ਸਿੰਘ ਦੇ ਹੀ ਪਲਟੀਨਾ ਮੋਟਰਸਾਈਕਲ ’ਤੇ ਲੱਦ ਕੇ ਲੈ ਗਏ ਅਤੇ ਪਿੰਡ ਆਲਮਪੁਰ ਦੇ ਸੂਆ ਪੁਲ ਨੇੜੇ ਖਤਾਨਾਂ ਵਿੱਚ ਸੁੱਟ ਦਿੱਤਾ। ਅਗਲੀ ਸਵੇਰ ਲਾਸ਼ ਬਰਾਮਦ ਹੋਈ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਕੀਤੀਆਂ ਗਈਆਂ ਗਵਾਹੀਆਂ, ਸਬੂਤਾਂ ਅਤੇ ਦਲੀਲਾਂ ’ਤੇ ਵਿਚਾਰ ਕਰਨ ਤੋਂ ਬਾਅਦ ਸੈਸ਼ਨ ਜੱਜ ਫਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਬਾਮੁਸ਼ੱਕਤ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ।