- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਝੂਠ ਹੋਇਆ ਬੇਨਕਾਬ : ਭੁੱਟਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਿੰਡ ਜੱਲ੍ਹਾ ਦੇ ਕਿਸਾਨਾਂ ਨੇ ਬਿਜਲੀ ਸਪਲਾਈ ਨਾ ਮਿਲਣ ਦੇ ਵਿਰੋਧ ਵਿਚ ਪਿੰਡ ਦੇ ਗਰਿੱਡ ਵਿਖੇ ਧਰਨਾ ਲਗਾਇਆ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਸਟੇਜਾਂ ਤੋਂ ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਆ ਰਹੇ ਹਨ ਜਦੋਂ ਕਿ ਉਨ੍ਹਾਂ ਲਾਰਿਆਂ ਦੀ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਸਟੇਜਾਂ ਤੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਝੂਠ ਵੀ ਬੜੀ ਸਫ਼ਾਈ ਨਾਲ ਬੋਲਦੇ ਹਨ ਜਦੋਂ ਕਿ ਜੱਲ੍ਹਾ ਪਿੰਡ ਦੇ ਕਿਸਾਨ ਖੇਤੀ ਲਈ ਬਿਜਲੀ ਨਾ ਮਿਲਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨੀਆਂ ਝੱਲ ਰਹੇ ਹਨ। ਭੁੱਟਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਝੂਠ ਬੇਨਕਾਬ ਹੋ ਚੁੱਕਿਆ ਹੈ ਜਿਸ ਦਾ ਖਾਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਝੂਠ ਜ਼ਿਆਦਾ ਲੰਮਾ ਸਮਾਂ ਨਹੀਂ ਬੋਲਿਆ ਜਾ ਸਕਦਾ ਅਤੇ ਅੱਜ ਦੇ ਇਸ ਦੌਰ ਵਿਚ ਜਦੋਂ ਕਿ ਹਰ ਵਿਅਕਤੀ ਸੋਸ਼ਲ ਮੀਡੀਆ ਉੱਤੇ ਪੂਰੀ ਤਰ੍ਹਾਂ ਐਕਟਿਵ ਹੈ ਤਾਂ ਅਜਿਹੇ ਝੂਠ ਮਿੰਟਾਂ ਸਕਿੰਟਾਂ ਵਿਚ ਲੋਕਾਂ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਜੱਲ੍ਹਾ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਲੋਕ ਸਰਕਾਰ ਵਿਰੁੱਧ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਮੌਕੇ ਦਵਿੰਦਰ ਸਿੰਘ ਐਸਡੀਓ ਮੌਕੇ ਤੇ ਆ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਤੇ ਜਲਦੀ ਬਿਜਲੀ ਚਾਲੂ ਕੀਤੀ ਜਾਵੇਗੀ। ਇਸ ਮੌਕੇ ਬਰਿੰਦਰ ਸਿੰਘ ਬੱਬਲ ਭਮਾਰਸੀ ਜ਼ੇਰ, ਰਣਧੀਰ ਸਿੰਘ ਭਮਾਰਸੀ, ਕੁਲਦੀਪ ਸਿੰਘ ਭਮਾਰਸੀ, ਰਵਿੰਦਰ ਸਿੰਘ, ਕਮਲਜੀਤ ਸਿੰਘ, ਦਲਵੀਰ ਸਿੰਘ, ਮਨਦੀਪ ਸਿੰਘ, ਸੁਰਜੀਤ ਸਿੰਘ ਜੱਲਾ ਗੁਰਿੰਦਰ ਸਿੰਘ ਜੱਲਾ, ਅਮਨਦੀਪ ਸਿੰਘ ਜੱਲਾ ਪਰਵਿੰਦਰ ਸਿੰਘ, ਨਿਰਭੈ ਸਿੰਘ, ਪਰਮਿੰਦਰ ਸਿੰਘ, ਕੁਮਾਰ ਰਜੇਸ਼਼ ਕੁਮਾਰ ਜੱਲਾ, ਹਰਿੰਦਰ ਸਿੰਘ ਜੱਲਾ, ਕਰਮਜੀਤ ਸਿੰਘ ਜੱਲਾ, ਦਵਿੰਦਰ ਸਿੰਘ ਬੱਬੀ ਜੱਲਾ, ਅਮਨਦੀਪ ਸਿੰਘ ਜਲਾ, ਪਰਵਿੰਦਰ ਸਿੰਘ ਨੋਨੀ, ਨਿਰਭੈ ਸਿੰਘ ਭਮਾਰਸੀ, ਗੁਰਿੰਦਰ ਸਿੰਘ ਭਮਾਰਸੀ, ਰਮੇਸ਼ ਕੁਮਾਰ ਜੱਲ੍ਹਾ, ਦਿਵਯਾਂਸ਼ ਅਰੋੜਾ ਸਰਹਿੰਦ, ਬਲਜਿੰਦਰ ਸਿੰਘ ਜਲਵੇੜੀ, ਹਰਿੰਦਰ ਸਿੰਘ ਜੱਲਾ, ਕਰਮਜੀਤ ਸਿੰਘ ਜੱਲਾ, ਦਵਿੰਦਰ ਸਿੰਘ ਜੱਲਾ ਤੇ ਅਮਨਦੀਪ ਸਿੰਘ ਭਮਾਰਸੀ ਆਦਿ ਮੌਜੂਦ ਸਨ।