- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕੀਲ ਗੁਲਕਰਨ ਸਿੰਘ ਸੰਧੂ ਨੇ ਦੱਸਿਆ ਕਿ 18 ਸਤੰਬਰ 2019 ਦੀ ਰਾਤ ਮਾਰਵਾ ਰੋਡ ’ਤੇ ਅਮਨਦੀਪ ਦਾ ਨੁਕਸਾਨਿਆ ਮੋਟਰਸਾਈਕਲ ਮਿਲਿਆ ਸੀ। ਬੱਸੀ ਪਠਾਣਾ ਥਾਣੇ ਦੀ ਪੁਲਿਸ ਨੇ ਸ਼ੁਰੂ ਵਿਚ ਇਸ ਨੂੰ ਸੜਕ ਹਾਦਸਾ ਮੰਨਦਿਆਂ ਕੇਸ ਦਰਜ ਕੀਤਾ।

ਸੰਵਾਦ ਸਹਿਯੋਗੀ, ਜਾਗਰਣ, ਫਤਹਿਗੜ੍ਹ ਸਾਹਿਬ : ਸਤੰਬਰ 2019 ਵਿਚ 28 ਸਾਲਾ ਅਮਨਦੀਪ ਸਿੰਘ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਫਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਉਸ ਦੇ ਮੌਸੇਰੇ ਭਰਾ ਸਮੇਤ ਦੋ ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ’ਤੇ ਇਕ-ਇਕ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਮ੍ਰਿਤਕ ਪਿੰਡ ਸੈਂਪਲਾ ਦਾ ਰਹਿਣ ਵਾਲਾ ਸੀ।
ਵਕੀਲ ਗੁਲਕਰਨ ਸਿੰਘ ਸੰਧੂ ਨੇ ਦੱਸਿਆ ਕਿ 18 ਸਤੰਬਰ 2019 ਦੀ ਰਾਤ ਮਾਰਵਾ ਰੋਡ ’ਤੇ ਅਮਨਦੀਪ ਦਾ ਨੁਕਸਾਨਿਆ ਮੋਟਰਸਾਈਕਲ ਮਿਲਿਆ ਸੀ। ਬੱਸੀ ਪਠਾਣਾ ਥਾਣੇ ਦੀ ਪੁਲਿਸ ਨੇ ਸ਼ੁਰੂ ਵਿਚ ਇਸ ਨੂੰ ਸੜਕ ਹਾਦਸਾ ਮੰਨਦਿਆਂ ਕੇਸ ਦਰਜ ਕੀਤਾ। ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਕਿ ਅਮਨਦੀਪ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੇ ਮੌਸੇਰੇ ਭਰਾ ਜਸਪ੍ਰੀਤ ਸਿੰਘ ਵਾਸੀ ਲੁਹਾਰ ਮਾਜਰਾ ਅਤੇ ਉਸ ਦੇ ਸਾਥੀ ਗੁਰਦੀਪ ਸਿੰਘ ਵਾਸੀ ਨੰਦਪੁਰ ਕਲੌੜ ਨੂੰ ਹਿਰਾਸਤ ਵਿਚ ਲਿਆ।
ਪਰਿਵਾਰਕ ਰੰਜਿਸ਼ ਕਾਰਨ ਕੀਤੀ ਹੱਤਿਆ
ਪੁਲਿਸ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਵੱਲੋਂ ਜੁਰਮ ਕਬੂਲ ਕਰਨ ਦੀ ਗੱਲ ਸਾਹਮਣੇ ਆਈ। ਅਦਾਲਤ ਨੇ ਗਵਾਹਾਂ, ਤਕਨੀਕੀ ਸਬੂਤਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਦੋਵਾਂ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ।
ਜਾਂਚ ਮੁਤਾਬਕ ਹੱਤਿਆ ਪਿੱਛੇ ਪਰਿਵਾਰਕ ਰੰਜਿਸ਼ ਸੀ। ਜਸਪ੍ਰੀਤ ਸਿੰਘ ਨੇ ਅਮਨਦੀਪ ਦੀ ਭੈਣ ਦਾ ਰਿਸ਼ਤਾ ਕਰਵਾਇਆ ਸੀ, ਪਰ ਬਾਅਦ ਵਿਚ ਰਿਸ਼ਤੇ ਵਿਚ ਅਣਬਣ ਹੋ ਗਈ। ਅਮਨਦੀਪ ਇਸ ਲਈ ਅਕਸਰ ਜਸਪ੍ਰੀਤ ਨੂੰ ਉਲਾਂਭਾ ਦਿੰਦਾ ਸੀ। ਘਟਨਾ ਵਾਲੇ ਦਿਨ ਵੀ ਇਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਦੋਵਾਂ ਨੇ ਪਹਿਲਾਂ ਉਸ ਦਾ ਮੋਟਰਸਾਈਕਲ ਤੋੜਿਆ ਅਤੇ ਫਿਰ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।