- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦਾ ਜੱਥਾ ਸਵੇਰੇ ਸਾਢੇ ਛੇ ਵਜੇ ਤੋਂ ਬਾਅਦ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ। 1000 ਤੋਂ ਵੱਧ ਕਿਸਾਨਾਂ ਨੇ ਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਸਰਾ ਵਿੱਚ ਹੀ ਰਾਤ ਕੱਟੀ ਸੀ।

ਪੱਤਰ ਪ੍ਰੇਰਕ ,ਪੰਜਾਬੀ ਜਾਗਰਣ ਫਤਿਹਗੜ੍ਹ ਸਾਹਿਬ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਫਤਿਹਗੜ੍ਹ ਸਾਹਿਬ ਤੋਂ ਕਿਸਾਨਾਂ ਦੇ ਵੱਡੇ ਜੱਥੇ ਦੇ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਹਾ ਕਿ ਕਿਸਾਨ ਦਿੱਲੀ ਤੱਕ ਸ਼ਾਂਤੀਪੂਰਵਕ ਜਾਣਾ ਚਾਹੁੰਦੇ ਹਨ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਸ਼ੰਭੂ ਬਾਰਡਰ ਉੱਤੇ ਰੋਕ ਰਹੀ ਹੈ ਜਿਸ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਅਸਲੀ ਚਿਹਰਾ ਨੰਗਾ ਹੋਇਆ ਹੈ, ਜੋ ਅਕਸਰ ਪੰਜਾਬ ਆਉਂਦੇ ਹਨ ਅਤੇ ਪੰਜਾਬ ਦੇ ਲੋਕਾਂ ਨਾਲ ਬੜੀਆਂ ਬੜੀਆਂ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇੰਡੋ-ਯੂਐੱਸ ਵਪਾਰ ਸਮਝੌਤੇ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਹੋਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨਗੇ ਕਿ ਸ਼ੰਭੂ ਪੁੱਜ ਕੇ ਕਿਹੜੀ ਰਣਨੀਤੀ ਬਣਾਉਣੀ ਹੈ।
ਕਿਸਾਨਾਂ ਦਾ ਜੱਥਾ ਸਵੇਰੇ ਸਾਢੇ ਛੇ ਵਜੇ ਤੋਂ ਬਾਅਦ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਇਆ। 1000 ਤੋਂ ਵੱਧ ਕਿਸਾਨਾਂ ਨੇ ਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਸਰਾ ਵਿੱਚ ਹੀ ਰਾਤ ਕੱਟੀ ਸੀ।
ਗੁਰਦੁਆਰਾ ਸਾਹਿਬ ਤੋਂ ਕਿਸਾਨਾਂ ਦਾ ਮਾਰਚ ਜੀਟੀ ਰੋਡ ਸਰਹਿੰਦ ਦੇ ਨੇੜੇ ਮਾਧੋਪੁਰ ਪੁੱਜਾ ਅਤੇ ਇਸ ਤੋਂ ਬਾਅਦ ਸ਼ੰਬੂ ਵੱਲ ਰਵਾਨਾ ਹੋ ਗਿਆ। ਕੁਝ ਸਮਾਂ ਪਹਿਲਾਂ ਹੀ ਕਿਸਾਨਾਂ ਦੇ ਇਸ ਜੱਥੇ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਆਖਰੀ ਪਿੰਡ ਪਤਾਰਸੀ ਦੀ ਹੱਦ ਪਾਰ ਕੀਤੀ।