- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ (ਸਾਬਕਾ ਸਿੱਖਿਆ ਮੰਤਰੀ ਦਿੱਲੀ) ਨੇ ਸਰਹਿੰਦ ਦੇ ਸੋਹਣ ਫਾਰਮ ਵਿਖੇ ਵਲੰਟੀਅਰ ਮਿਲਣੀ ਕੀਤੀ। ਇਸ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਆਮ ਲੋਕਾਂ ਦੀ ਰਾਏ ਲਈ ਗਈ ਅਤੇ ਆਉਣ ਵਾਲੀ ਵਿਧਾਨ ਸਭਾ 2027 ਦੀਆਂ ਚੋਣਾਂ ਲੜਨ ਦੀ ਰਣਨੀਤੀ ਉਲੀਕੀ ਗਈ।

ਪੰਜਾਬੀ ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ (ਸਾਬਕਾ ਸਿੱਖਿਆ ਮੰਤਰੀ ਦਿੱਲੀ) ਨੇ ਸਰਹਿੰਦ ਦੇ ਸੋਹਣ ਫਾਰਮ ਵਿਖੇ ਵਲੰਟੀਅਰ ਮਿਲਣੀ ਕੀਤੀ। ਇਸ ਵਿੱਚ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਆਮ ਲੋਕਾਂ ਦੀ ਰਾਏ ਲਈ ਗਈ ਅਤੇ ਆਉਣ ਵਾਲੀ ਵਿਧਾਨ ਸਭਾ 2027 ਦੀਆਂ ਚੋਣਾਂ ਲੜਨ ਦੀ ਰਣਨੀਤੀ ਉਲੀਕੀ ਗਈ।
ਇਸ ਮੌਕੇ ਮਨੀਸ਼ ਸਿਸੋਦੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਦੌਰਾਨ ਪੰਜਾਬ ਨੇ ਤਰੱਕੀ ਕੀਤੀ ਹੈ। ਜਿੱਥੇ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਉੱਤੇ ਆਇਆ ਹੈ, ਉੱਥੇ ਹੀ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਦੇ ਕਾਰਡਾਂ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇੱਥੇ ਹੀ ਬੱਸ ਨਹੀਂ ਜਿੱਥੇ ਆਮ ਲੋਕਾਂ ਨੂੰ ਬਿਜਲੀ ਦੇ ਵੱਡੇ ਵੱਡੇ ਬਿੱਲਾਂ ਤੋਂ ਛੁਟਕਾਰਾ ਮਿਲਿਆ, ਉੱਥੇ ਹੀ ਸੂਬੇ ਦੇ ਵਿੱਚ ਨਹਿਰੀ ਪਾਣੀ ਪਿੰਡਾਂ ਦੀਆਂ ਟੇਲਾਂ ਤੱਕ ਪਹੁੰਚਿਆ। ਜਿਸ ਦੀ ਬਦੌਲਤ ਪੰਜਾਬ ਦੇ ਵਿੱਚ 78 ਫੀਸਦੀ ਨਹਿਰੀ ਪਾਣੀ ਇਸਤੇਮਾਲ ਹੋ ਰਿਹਾ ਹੈ। ਧਰਤੀ ਹੇਠਲਾ ਪਾਣੀ ਬਚਿਆ ਹੈ, ਕੇਂਦਰ ਦੀਆਂ ਰਿਪੋਰਟਾਂ ਮੁਤਾਬਕ ਡੇਢ ਤੋਂ ਦੋ ਮੀਟਰ ਤੱਕ ਪਾਣੀ ਦਾ ਲੇਵਲ ਉੱਪਰ ਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਭਰ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਹੈ, ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਵਲੰਟੀਅਰ ਹਰ ਘਰ ਤੱਕ ਪਹੁੰਚ ਕਰਨਗੇ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੁਵਿਧਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਗੇ, ਉਹਨਾਂ ਦੇ ਦੁੱਖ ਦਰਦ ਸੁਣਨਗੇ। ਇਸ ਲਈ ਵਲੰਟੀਅਰਾਂ ਨੂੰ ਅੱਜ ਤੋਂ ਹੀ ਮੈਦਾਨ ਦੇ ਵਿੱਚ ਕੁੱਦ ਜਾਣਾ ਚਾਹੀਦਾ ਹੈ ਅਤੇ ਹਰ ਉਸ ਘਰ ਤੱਕ ਪਹੁੰਚ ਕਰਨੀ ਚਾਹੀਦੀ ਹੈ, ਜਿਸ ਘਰ ਤੱਕ ਹੁਣ ਤੱਕ ਪਹੁੰਚ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਭਾਵੇਂ ਉਹ ਕਾਂਗਰਸ ਦੀ ਹੋਵੇ, ਭਾਵੇਂ ਅਕਾਲੀ ਦਲ ਭਾਜਪਾ ਗੱਠਜੋੜ ਦੀ, ਦੋਵਾਂ ਨੇ ਹੀ ਪੰਜਾਬ ਨੂੰ ਰਲ ਕੇ ਲੁੱਟਿਆ ਹੈ ਅਤੇ ਕੁੱਟਿਆ ਹੈ। ਉਨ੍ਹਾਂ ਦੀਆਂ ਗਲਤ ਨੀਤੀਆਂ ਤੋਂ ਤੰਗ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲਾਂ ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਕੀਤੇ ਹਨ ਜਿਹੜੇ ਉਹਨਾਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਕੀਤੇ ਸਨ। ਇਹਨਾਂ ਵਾਅਦਿਆਂ ਨੂੰ ਪੂਰਾ ਕਰਕੇ ਪੰਜਾਬ ਨੇ ਵਿਕਾਸ ਕੀਤਾ ਹੈ ਜੇਕਰ ਅਸੀਂ ਦੁਬਾਰਾ ਚਾਹੁੰਦੇ ਹਾਂ ਕਿ ਪੰਜਾਬ ਹੋਰ ਤਰੱਕੀ ਕਰੇ ਤਾਂ ਦੁਬਾਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਲੜਾਈ ਲੜਨੀ ਹੋਵੇਗੀ।
ਇਸ ਮੌਕੇ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਜਿੱਥੇ ਹਲਕੇ ਦੇ ਵਲੰਟੀਅਰਾਂ ਨੂੰ ਜੀ ਆਇਆਂ ਆਖਿਆ, ਉੱਥੇ ਹੀ ਸਾਰਿਆਂ ਦਾ ਧੰਨਵਾਦ ਵੀ ਕੀਤਾ। ਅੰਤ ਵਿੱਚ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 21 ਜੂਨ ਨੂੰ ਪਿੰਡ ਚਨਾਰਥਲ ਕਲਾਂ ਵਿਖੇ ਕੀਤੀ ਜਾਣ ਵਾਲੀ ਪਿੰਡ ਮਿਲਣੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਪ੍ਰਦੀਪ ਮਲੋਤਰਾ, ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਐਡਵੋਕੇਟ ਕੰਵਰਵੀਰ ਸਿੰਘ ਰਾਏ, ਗੁਰਵਿੰਦਰ ਢਿੱਲੋਂ, ਰਸ਼ਪਿੰਦਰ ਰਾਜਾ, ਦੀਪਕ ਬਾਤਿਸ਼, ਰਮੇਸ਼ ਕੁਮਾਰ ਸੋਨੂੰ, ਅਸੀਸ ਅਤਰੀ, ਕੌਂਸਲਰ ਆਸ਼ਾ ਰਾਣੀ, ਕੌਂਸਲਰ ਜਤਿੰਦਰ ਕੌਰ ਬਾਤੀਸ, ਕੌਂਸਲਰ ਗੁਰਵਿੰਦਰ ਕੌਰ, ਨਵਜੋਤ ਜਰਗ, ਗੁਰਪ੍ਰੀਤ ਭਿੰਡਰ, ਮਨਦੀਪ ਪੋਲਾ, ਮਾਸਟਰ ਸੰਤੋਖ ਸਿੰਘ, ਸੰਦੀਪ ਭੱਲਮਾਜਰਾ, ਗੁਰਮੁੱਖ ਬ੍ਰਾਹਮਣ ਮਾਜਰਾ, ਰਾਜ ਦਵਿੰਦਰ ਲਾਡੀ, ਸਰਪੰਚ ਸਤਪਾਲ ਸਿੰਘ, ਦਵਿੰਦਰ ਸਿੰਘ, ਨੰਬਰਦਾਰ ਬੰਟੀ ਸੈਣੀ, ਸਨੀ ਚੋਪੜਾ, ਐਡਵੋਕੇਟ ਰੀਨਾ ਰਾਣੀ, ਜਸਵੀਰ ਕੌਰ ਰਾਮਦਾਸ ਨਗਰ, ਬਲਜਿੰਦਰ ਕੌਰ ਰਾਮਦਾਸ ਨਗਰ, ਗੁਰਬਚਨ ਕੌਰ ਫਤਿਹਗੜ ਸਾਹਿਬ, ਅਮਰਦੀਪ ਸਿੰਘ, ਸੰਦੀਪ ਵੈਦ, ਐਡਵੋਕੇਟ ਗੌਰਵ ਅਰੋੜਾ, ਮੋਹਿਤ ਸੂਦ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।