ਝੋਨੇ ਦੇ ਸੀਜ਼ਨ ’ਚ ਬਿਜਲੀ ਦੇ ਕੱਟਾਂ ਕਾਰਨ ਕਿਸਾਨ ਪ੍ਰੇਸ਼ਾਨ
ਝੋਨੇ ਦੇ ਸੀਜ਼ਨ ’ਚ ਬਿਜਲੀ ਦੇ ਕੱਟਾਂ ਕਾਰਨ ਕਿਸਾਨ ਪ੍ਰੇਸ਼ਾਨ
Publish Date: Sun, 28 Jun 2026 06:18 PM (IST)
Updated Date: Sun, 28 Jun 2026 06:19 PM (IST)

--ਡਾ. ਮਨੋਹਰ ਸਿੰਘ ਨੇ 10 ਘੰਟੇ ਨਿਰਵਿਘਨ ਸਪਲਾਈ ਦੀ ਕੀਤੀ ਮੰਗ ਫ਼ੋਟੋ ਫ਼ਾਈਲ : 15 . ਮਨੋਹਰ ਸਿੰਘ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਸੂਬੇ ’ਚ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ ’ਤੇ ਹੈ, ਪਰ ਪਿਛਲੇ ਕਈ ਦਿਨਾਂ ਤੋਂ ਹਰ ਰੋਜ਼ ਸਿਰਫ਼ 3-4 ਘੰਟੇ ਬਿਜਲੀ ਮਿਲਣ ਕਾਰਨ ਝੋਨੇ ਦੀ ਲੱਗੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਟਕ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਮਨੋਹਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤ ਟਿਊਬਵੈੱਲਾਂ ਨੂੰ ਬਿਜਲੀ ਦੀ ਸਪਲਾਈ ਹਰ ਰੋਜ਼ 10 ਘੰਟੇ ਯਕੀਨੀ ਬਣਾਈ ਜਾਵੇ। ਡਾ. ਮਨੋਹਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਸਹੀ ਸਪਲਾਈ ਨਾ ਦੇਣਾ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇੱਕ ਪਾਸੇ ਮੀਂਹ ਨਹੀਂ ਪੈ ਰਿਹਾ ਅਤੇ ਦੂਜੇ ਪਾਸੇ ਮੋਟਰਾਂ ਦੀ ਬਿਜਲੀ ਨਾ ਆਉਣ ਕਾਰਨ ਖੇਤਾਂ ’ਚ ਝੋਨੇ ਦੀ ਨਵੀਂ ਫ਼ਸਲ ਸੁੱਕਣ ਕਿਨਾਰੇ ਹੈ। ਕਿਸਾਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਨੇ ਉਨ੍ਹਾਂ ਲਈ ਮਾਯੂਸੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਇਸ ਲਈ ਬਿਜਲੀ ਸਪਲਾਈ ’ਚ ਬਿਨਾਂ ਕਿਸੇ ਦੇਰੀ ਤੋਂ ਸੁਧਾਰ ਕੀਤਾ ਜਾਵੇ। ਇਲਾਕੇ ’ਚ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਲਗਾਤਾਰ ਪ੍ਰਭਾਵਿਤ ਹੋਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਹੈ। ਇਸ ਮਸਲੇ ’ਤੇ ਕਿਸਾਨ ਆਗੂ ਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਵਰਿੰਦਰਪਾਲ ਸਿੰਘ ਵਿੰਕੀ, ਸਾਬਕਾ ਸਰਪੰਚ ਯੂਨੀਅਨ ਪ੍ਰਧਾਨ ਗੁਰਦੀਪ ਸਿੰਘ ਦੀਪਾ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਕੇਸਰ ਸਿੰਘ ਹਵਾਰਾਂ ਕਲਾਂ, ਜ਼ਿਲ੍ਹਾ ਯੂਥ ਕਾਂਗਰਸ ਵਾਈਸ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਜਰਮਨ ਸਿੰਘ ਸਿੱਧੂਪੁਰ ਕਲਾਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਸੁਹਾਵੀ, ਜਗਦੀਪ ਸਿੰਘ ਭਾਂਬਰੀ, ਸੁਖਦੇਵ ਸਿੰਘ ਚੜ੍ਹੀ, ਇੰਟਕ ਫੈਡਰੇਸ਼ਨ ਸੂਬਾ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਗੁਰਜਾਪ ਸਿੰਘ ਭਾਂਬਰੀ, ਕਿਸਾਨ ਆਗੂ ਨਰਿੰਦਰ ਮੋਹਨਾਜਰਾ, ਜੋਗਾ ਸਿੰਘ ਕੋਟਲਾ ਮਸੂਦ, ਹਲਕਾ ਬਸੀ ਪਠਾਣਾਂ ਯੂਥ ਕਾਂਗਰਸ ਪ੍ਰਧਾਨ ਹਰਮਨ ਸਿੱਧੂ, ਰਵੀ ਥਾਬਲਾਂ, ਜਸ਼ਨ ਜੱਟਣਾ, ਗੁਰਪ੍ਰੀਤ ਸਿੰਘ ਪਨੈਚਾਂ, ਗੁਰਮੀਤ ਸਿੰਘ Mੀਰਪੁਰ, ਗੁਰਪ੍ਰੀਤ ਸਿੰਘ ਬਰਵਾਲੀ, ਅਵਤਾਰ ਸਿੰਘ ਹਿਮੇਸ਼ਪੁਰਾ, ਹਰੀਸ਼ ਸ਼ਰਮਾ ਸੰਘੋਲ ਅਤੇ ਸਰਪੰਚ ਜਸਵਿੰਦਰ ਸਿੰਘ ਮਨਸੂਰਪੁਰ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤੀ ਟਿਊਬਵੈਲਾਂ ਲਈ ਨਿਰਵਿਘਨ ਬਿਜਲੀ ਸਪਲਾਈ ਨਿਰੰਤਰ ਯਕੀਨੀ ਨਾ ਬਣਾਈ ਗਈ ਤਾਂ ਆਉਣ ਵਾਲੇ ਦਿਨਾਂ ’ਚ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਤਿੱਖੇ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਵੇਗਾ।