- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮਨੋਹਰ ਸਿੰਘ ਨੇ ਸਿਆਸੀ ਗਤੀਵਿਧੀਆਂ ਲਈ ਹਲਕੇ ਨੂੰ 35 ਜ਼ੋਨਾਂ ’ਚ ਵੰਡਿਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਘੋਲ : ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਨੇ ਸਿਆਸੀ ਗਤੀਵਿਧੀਆਂ ਤੇਜ਼ ਕਰਦਿਆਂ ਹਲਕੇ ਨੂੰ 35 ਛੋਟੇ ਜ਼ੋਨਾਂ ’ਚ ਵੰਡਿਆ ਹੈ। ਪੰਜਾਬ ਇੰਟਕ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਜ਼ੋਨ ਇੰਚਾਰਜਾਂ ਤੇ ਸਾਥੀਆਂ ਨਾਲ ਸਲਾਹ-ਮਸ਼ਵਰੇ ਮਗਰੋਂ ਲਏ ਇਸ ਫ਼ੈਸਲੇ ਨਾਲ ਵਰਕਰਾਂ ਤੇ ਆਗੂਆਂ ਦਾ ਆਪਸੀ ਤਾਲਮੇਲ ਮਜ਼ਬੂਤ ਹੋਵੇਗਾ। ਓਮ ਪ੍ਰਕਾਸ਼ ਤਾਂਗੜੀ ਤੇ ਕਰਮਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਤਿਆਰੀ ਵਿਧਾਨ ਸਭਾ ਚੋਣਾਂ ’ਚ ਸਹਾਈ ਹੋਵੇਗੀ। ਵਰਿੰਦਰਪਾਲ ਸਿੰਘ ਵਿੰਕੀ, ਗੁਰਦੀਪ ਸਿੰਘ ਦੀਪਾ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ੋਨਾਂ ਦੇ ਇੰਚਾਰਜ ਅਤੇ 4-5 ਮੈਂਬਰੀ ਕਮੇਟੀਆਂ ਪਾਰਟੀ ਨੀਤੀਆਂ ਨੂੰ ਬੂਥ ਪੱਧਰ ਤੱਕ ਪਹੁੰਚਾਉਣ ਅਤੇ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ’ਚ ਲੋਕਾਂ ਦੀ ਮਦਦ ਕਰਨਗੇ। ਪਿਛਲੀਆਂ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜ ਚੁੱਕੇ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਪੁਰਾਣੇ ਤਜਰਬੇ ਨੂੰ ਮੁੱਖ ਰੱਖਦਿਆਂ ਇਸ ਵਾਰ 150 ਆਗੂਆਂ ਤੇ ਵਰਕਰਾਂ ਦੀ ਟੀਮ ਤਿਆਰ ਕੀਤੀ ਗਈ ਹੈ। ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕੀਤਾ ਜਾ ਸਕੇ। ਇਸ ਮੌਕੇ ਜਰਨੈਲ ਸਿੰਘ, ਹਜ਼ਾਰਾ ਸਿੰਘ ਮੁਕਾਰੋਂਪੁਰ, ਧਰਮਿੰਦਰ ਸਿੰਘ ਅਮਰਗੜ੍ਹ, ਗੁਰਸੇਵਕ ਸਿੰਘ ਪੁਵਾਲਾ, ਗੁਰਮੀਤ ਸਿੰਘ ਮੀਰਪੁਰ, ਜਸਦੀਪ ਸਿੰਘ ਬਹੇੜ, ਜਗਦੀਪ ਸਿੰਘ ਭਾਂਬਰੀ, ਕੇਸਰ ਸਿੰਘ ਹਵਾਰਾ ਕਲਾਂ, ਭੀਮ ਚੰਦ ਸ਼ੁਕਲਾ, ਕੁਲਵੀਰ ਸਿੰਘ ਸ਼ੇਰਗੜ੍ਹ ਬਾੜਾ, ਸ਼ਗਨਪ੍ਰੀਤ ਸਿੰਘ ਧਨੌਲਾ, ਹਰਮਨ ਸਿੱਧੂ, ਹਰਜਸ ਸਮਸ਼ਪੁਰ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਮਾਨਪੁਰ, ਹਰੀਸ਼ ਸ਼ਰਮਾ, ਬਰਿੰਦਰ ਸਿੰਘ ਮੋਹਣਮਾਜਰਾ, ਲੱਕੀ ਧੀਮਾਨ, ਕਿਸ਼ੋਰੀ ਪਾਲ ਚੁੱਘ, ਹੈਪੀ ਕਲੌਂਦੀ, ਅਵਤਾਰ ਸਿੰਘ ਕਲੌੜ, ਬਾਦਲ ਸਿੰਘ ਕਲੌੜ, ਜਸਵੀਰ ਸਿੰਘ ਕੱਜਲਮਾਜਰਾ, ਸਤੀਸ਼ ਕੁਮਾਰ ਪਿੰਕੂ ਰਾਣਾ, ਬਲਵਿੰਦਰ ਸਿੰਘ ਨਾਮਧਾਰੀ, ਬਹਾਦਰ ਸਿੰਘ, ਹਰਿੰਦਰ ਸਿੰਘ, ਗੁਰਜੀਤ ਸਿੰਘ ਕਾਲੇਵਾਲ, ਜਗਦੀਪ ਖੇੜੀ ਨੌਧ ਸਿੰਘ, ਗੁਰਮੀਤ ਸਿੰਘ ਬਹੇੜ, ਤਰਲੋਚਨ ਸਿੰਘ, ਹਰਜਿੰਦਰ ਸਿੰਘ ਬੌੜ, ਰਣਜੀਤ ਸਿੰਘ, ਸੁਖਦੇਵ ਭਾਂਬਰੀ, ਕੁਲਦੀਪ ਸਿੰਘ ਹਵਾਰਾ, ਜਗਤਾਰ ਸਿੰਘ ਲਾਂਬਾ, ਹਰਸ਼ਪ੍ਰੀਤ ਸਿੰਘ, ਮਾਹਣਾ ਖੇੜੀ, ਪਵਨ ਸ਼ਰਮਾ, ਸੰਦੀਪ ਸਿੰਘ ਟੋਡਰਪੁਰ, ਜਸਪ੍ਰੀਤ ਮਾਨਪੁਰ, ਰੁਪਿੰਦਰ ਸਿੰਘ ਰਮਲਾ, ਰਵਿੰਦਰ ਸੇਖੋਂ ਅਤੇ ਜਸਪਾਲ ਸਿੰਘ ਆਦਿ ਮੌਜੂਦ ਸਨ।