- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਕੁਮਾਰ ਵਰਮਾ, ਵਾਈਸ ਪ੍ਰਧਾਨ ਗੁਰਦੀਪ ਕੌਰ ਵਾਲੀਆ, ਖ਼ਜ਼ਾਨਚੀ ਰਚੀ ਸਿੰਗਲਾ, ਜੁਆਇੰਟ ਸਕੱਤਰ ਗਗਨਦੀਪ ਸਿੰਘ ਧਮਾਨ, ਲਾਇਬ੍ਰੇਰੀਅਨ ਸੰਦੀਪ ਕੌਰ ਸਮੇਤ ਸਮੁੱਚੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਪੰਜਾਬੀ ਜਾਗਰਣ ਬਿਊਰੋ, ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਵਕੀਲ ਸਾਹਿਬਾਨ ਲਈ ਹਰ ਸ਼ਨੀਵਾਰ ਛੁੱਟੀ ਦੀ ਮੰਗ ਨੂੰ ਲੈ ਕੇ ਅੱਜ ਮੁੜ ਹੜਤਾਲ ਕੀਤੀ ਗਈ। ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਉਠਾਈ ਜਾ ਰਹੀ ਹੈ ਅਤੇ ਹਰ ਸ਼ਨੀਵਾਰ ਵਕੀਲ ਸਾਹਿਬਾਨ ਵੱਲੋਂ ਹੜਤਾਲ ਕਰਕੇ ਆਪਣੀ ਮੰਗ ਨੂੰ ਉੱਚ ਪੱਧਰ ’ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ ਸਾਊ ਨੇ ਕਿਹਾ ਕਿ ਵਕੀਲ ਭਾਈਚਾਰੇ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਹਫ਼ਤੇ ਵਿੱਚ ਪੰਜ ਦਿਨ ਕੰਮ ਹੋਵੇ ਅਤੇ ਹਰ ਸ਼ਨੀਵਾਰ ਛੁੱਟੀ ਦਾ ਪ੍ਰਬੰਧ ਕੀਤਾ ਜਾਵੇ। ਇਸ ਮੰਗ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਾਹਿਬਾਨ ਕੋਲ ਵੀ ਮੰਗ ਰੱਖੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵਕੀਲ ਸਾਹਿਬਾਨ ਦੀ ਇਸ ਮੰਗ ਨੂੰ ਲਗਾਤਾਰ ਉਠਾਇਆ ਜਾਂਦਾ ਰਹੇਗਾ ਅਤੇ ਜਦੋਂ ਤੱਕ ਮੰਗ ’ਤੇ ਢੁਕਵਾਂ ਫ਼ੈਸਲਾ ਨਹੀਂ ਹੁੰਦਾ, ਸੰਘਰਸ਼ ਜਾਰੀ ਰੱਖਣ ਲਈ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਸੰਦੀਪ ਕੁਮਾਰ ਵਰਮਾ, ਵਾਈਸ ਪ੍ਰਧਾਨ ਗੁਰਦੀਪ ਕੌਰ ਵਾਲੀਆ, ਖ਼ਜ਼ਾਨਚੀ ਰਚੀ ਸਿੰਗਲਾ, ਜੁਆਇੰਟ ਸਕੱਤਰ ਗਗਨਦੀਪ ਸਿੰਘ ਧਮਾਨ, ਲਾਇਬ੍ਰੇਰੀਅਨ ਸੰਦੀਪ ਕੌਰ ਸਮੇਤ ਸਮੁੱਚੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਪੀ.ਸੀ. ਜੋਸ਼ੀ, ਬ੍ਰਿਜਮੋਹਨ ਸਿੰਘ, ਤਜਿੰਦਰ ਸਿੰਘ ਧਮਾਨ ਅਤੇ ਗੁਰਪ੍ਰੀਤ ਸੈਣੀ ਸਮੇਤ ਹੋਰ ਵਕੀਲ ਸਾਹਿਬਾਨ ਵੀ ਮੌਜੂਦ ਸਨ।