- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੇਅ-ਕਮਿਸ਼ਨ ਅਤੇ ਡੀਏ ਦਾ ਬਕਾਇਆ ਤੁਰੰਤ ਰਿਲੀਜ਼ ਕਰਨ ਦੀ ਮੰਗ

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਪ੍ਰਧਾਨ ਸ਼ਮਸ਼ੇਰ ਸਿੰਘ ਰਿਟਾਇਰਡ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਹਾਜ਼ਰ ਮੈਂਬਰਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਲਿਬਾਸਾ ਹਸਪਤਾਲ ਮੋਹਾਲੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾ. ਰੋਬਨ, ਡਾ. ਕਾਮਿਨੀ ਅਤੇ ਡਾ. ਅੰਜਲੀ ਦੀ ਟੀਮ ਨੇ ਮੈਂਬਰਾਂ ਦਾ ਫ਼ਰੀ ਚੈੱਕਅਪ ਕੀਤਾ। ਇਸ ਮੌਕੇ ਸੰਸਥਾ ’ਚ ਸ਼ਾਮਲ ਹੋਏ ਨਵੇਂ ਰਿਟਾਇਰਡ ਮੈਂਬਰਾਂ ਡੀਐਸਪੀ ਰਾਜੇਸ਼ ਕੁਮਾਰ ਸੱਦੀ, ਇੰਸਪੈਕਟਰ ਜਸਵੀਰ ਸਿੰਘ, ਐਸਆਈ ਬੁੱਧ ਸਿੰਘ, ਏਐਸਆਈ ਕਰਮਜੀਤ ਸਿੰਘ, ਏਐਸਆਈ ਰਣਜੀਤ ਸਿੰਘ, ਏਐਸਆਈ ਗੁਰਦੀਪ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਨੂੰ ਦਾ ਸਨਮਾਨ ਕੀਤਾ ਗਿਆ। ਮੀਟਿੰਗ ’ਚ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਕੇਂਦਰ ਦੇ ਮੁਕਾਬਲੇ 18 ਫ਼ੀਸਦੀ ਡੀਏ ਘੱਟ ਦਿੱਤਾ ਜਾ ਰਿਹਾ ਹੈ ਅਤੇ ਕਲਾਸ 2, 3 ਤੇ 4 ਨਾਲ ਭੇਦਭਾਵ ਕੀਤਾ ਜਾ ਰਿਹਾ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਪੈਂਡਿੰਗ ਡੀਏ ਅਤੇ ਛੇਵਾਂ ਪੇਅ-ਕਮਿਸ਼ਨ ਤੁਰੰਤ ਮੁਕੰਮਲ ਤੌਰ ’ਤੇ ਲਾਗੂ ਕਰ ਕੇ ਬਕਾਇਆ ਰਿਲੀਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮੈਡੀਕਲ ਭੱਤਾ 2000 ਰੁਪਏ ਕਰਨ ਜਾਂ ਕੈਸ਼ਲੈੱਸ ਸਕੀਮ ਲਾਗੂ ਕਰਨ ਅਤੇ ਨਵੀਂ ਭਰਤੀ ’ਚ ਬੱਚਿਆਂ ਲਈ 5 ਫ਼ੀਸਦੀ ਰਾਖਵਾਂ ਕੋਟਾ ਰੱਖਣ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਸੰਤੋਖਪਾਲ ਸਿੰਘ, ਜਰਨਲ ਸਕੱਤਰ ਗੁਰਮੀਤ ਸਿੰਘ, ਕੈਸ਼ੀਅਰ ਜ਼ੋਰਾ ਸਿੰਘ, ਜਗਦੀਸ਼ ਸਿੰਘ ਬਹੇੜ, ਮਨਜੀਤ ਸਿੰਘ ਲਿਬੜਾ, ਅਸ਼ੋਕ ਕੁਮਾਰ, ਤੀਰਥ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ ਬਹੇੜ, ਫ਼ਤਹਿ ਸਿੰਘ, ਸੁਰਜੀਤ ਸਿੰਘ ਮੈੜਲੀ, ਪਾਲ ਸਿੰਘ, ਪਾਲ ਸਿੰਘ ਨਲਿਨੀ, ਬਲਵਿੰਦਰ ਸਿੰਘ, ਨਾਜ਼ਰਦੀਨ, ਬਹਾਦਰ ਸਿੰਘ, ਮੁਖ਼ਤਿਆਰ ਸਿੰਘ, ਗੁਰਮੁਖ ਸਿੰਘ, ਰਾਜਿੰਦਰ ਸਿੰਘ, ਜਸਬੀਰ ਸਿੰਘ, ਬਲਬੀਰ ਸਿੰਘ ਬਾਜਵਾ, ਸਾਧੂ ਖਾਂ, ਸੇਵਾ ਸਿੰਘ, ਲਖਵਿੰਦਰ ਸਿੰਘ, ਕਰਨੈਲ ਸਿੰਘ ਸੈਂਪਲਾ, ਹਰਪਾਲ ਸਿੰਘ ਤਰਖਾਣਮਾਜਰਾ, ਦਵਿੰਦਰ ਸਿੰਘ, ਪਰਮਪਾਲ ਸਿੰਘ ਅਤਾਪੁਰ, ਅਮਰੀਕ ਸਿੰਘ ਗੋਲਡਨ ਸਿਟੀ, ਸੰਜਣ ਸਿੰਘ, ਸੁਰਜੀਤ ਸਿੰਘ ਲਾਂਗਰੀ, ਕਸ਼ਮੀਰ ਸਿੰਘ, ਜਰਨੈਲ ਸਿੰਘ, ਪ੍ਰਦੀਪ ਸਿੰਘ, ਪਰਮਪਾਲ ਪਟਿਆਲਾ ਅਤੇ ਨਰੇਸ਼ ਕੁਮਾਰ ਆਦਿ ਮੌਜੂਦ ਸਨ।