- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੀਡੀਓ ਮੁਤਾਬਿਕ ਲਾਸ਼ ਨੂੰ ਮੁਰਦਾਘਰ ਤੱਕ ਲਿਜਾਣ ਲਈ ਐਂਬੂਲੈਂਸ ਦੀ ਬਜਾਏ ਜੁਗਾੜੂ ਰੇਹੜੀ ਦੀ ਵਰਤੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ, ਪੂਰਾ ਪਤਾ ਲੱਗਣ ’ਤੇ ਹੀ ਉਹ ਇਸ ਸਬੰਧੀ ਕੁੱਝ ਕਹਿਣਗੇ।

ਜਾਗਰਣ ਟੀਮ, ਮੰਡੀ ਗੋਬਿੰਦਗੜ੍ਹ : ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਅਨੁਸਾਰ ਸਥਾਨਕ ਦੁਸਹਿਰਾ ਗਰਾਊਂਡ ਨੇੜੇ ਇੱਕ ਢੱਠੀ ਇਮਾਰਤ ’ਚੋਂ ਵੀਰਵਾਰ ਸ਼ਾਮ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੀ ਹਾਲਤ ਕਾਫੀ ਖ਼ਰਾਬ ਸੀ ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਸੀ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਵੀਡੀਓ ਮੁਤਾਬਿਕ ਲਾਸ਼ ਨੂੰ ਮੁਰਦਾਘਰ ਤੱਕ ਲਿਜਾਣ ਲਈ ਐਂਬੂਲੈਂਸ ਦੀ ਬਜਾਏ ਜੁਗਾੜੂ ਰੇਹੜੀ ਦੀ ਵਰਤੋਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ, ਪੂਰਾ ਪਤਾ ਲੱਗਣ ’ਤੇ ਹੀ ਉਹ ਇਸ ਸਬੰਧੀ ਕੁੱਝ ਕਹਿਣਗੇ।