ਗੁਰਪ੍ਰੀਤ ਸਿੰਘ ਮਹਿਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨ ਤੇ ਸੰਤ ਜਰਨੈਲ ਸਿੰਘ ਦੀਆਂ ਫੋਟੋਆਂ ਦੀ ਕਥਿਤ ਬੇਅਦਬੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਨੇ ਜ਼ਿਲ੍ਹੇ ਦੀਆਂ ਸਿੱਖ ਸੰਗਤਾਂ ਨਾਲ ਮੀਟਿੰਗ ਕੀਤੀ। ਇਸ ਕਮੇਟੀ ’ਚ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਅਵਤਾਰ ਸਿੰਘ ਰੀਆ, ਰਵਿੰਦਰ ਸਿੰਘ ਖਾਲਸਾ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਲਕਾ ਬੱਸੀ ਪਠਾਣਾਂ ਇੰਚਾਰਜ ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਹਲਕਾ ਫਤਹਿਗੜ੍ਹ ਸਾਹਿਬ ਇੰਚਾਰਜ ਬਲਜੀਤ ਸਿੰਘ ਭੁੱਟਾ ਆਦਿ ਵੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸਰਵਉੱਚ ਅਸਥਾਨ ਹੈ ਜਿੱਥੇ ਵੱਡੇ-ਵੱਡੇ ਹੰਕਾਰੀਆਂ ਨੂੰ ਝੁਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦੇ ਪਰਿਵਾਰ ਨੂੰ ਵੀ ਇੱਥੇ ਮੁਆਫ਼ੀ ਮੰਗਣੀ ਪਈ ਸੀ ਅਤੇ ਰਾਹੁਲ ਗਾਂਧੀ ਵੀ ਚਾਰ ਵਾਰ ਇੱਥੇ ਨਤਮਸਤਕ ਹੋ ਚੁੱਕੇ ਹਨ। ਭੂੰਦੜ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਧਾਰਮਿਕ ਸਥਾਨਾਂ, ਵਿਧਾਨ ਸਭਾ ਤੇ ਹਵਾਈ ਜਹਾਜ਼ਾਂ ’ਚ ਜਾਂਦਾ ਰਿਹਾ ਹੋਵੇ, ਉਸ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਸ ’ਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ, ਇਸ ਹੰਕਾਰ ਦੀ ਭਾਗੀਦਾਰ ਹੈ। ਭੂੰਦੜ ਨੇ ਦਾਅਵਾ ਕੀਤਾ ਕਿ ਆਖ਼ਰਕਾਰ ਗੁਰੂ ਘਰ ਦੀ ਜਿੱਤ ਹੋਵੇਗੀ ਅਤੇ ਹੰਕਾਰੀਆਂ ਦੀ ਹਾਰ ਯਕੀਨੀ ਹੈ। ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਮੁਜ਼ਾਹਰੇ ਕਰਵਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ ਹੈ ਜਿਸ ’ਚ ਕੈਬਨਿਟ ਮੰਤਰੀਆਂ ਨੇ 15 ਤੋਂ 30 ਬੰਦਿਆਂ ਨਾਲ ਆਪ ਅਗਵਾਈ ਕੀਤੀ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਹੰਕਾਰ ਅਜੇ ਲੱਥਾ ਨਹੀਂ ਹੈ ਪਰ ਆਉਣ ਵਾਲੇ ਦਿਨਾਂ ’ਚ ਖ਼ਾਲਸਾ ਪੰਥ ਦੀ ਤਾਕਤ ਉਨ੍ਹਾਂ ਦਾ ਇਹ ਹੰਕਾਰ ਤੋੜ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਵਾਇਰਲ ਹੋਏ ਵੀਡੀਓ ਦੇ ਮਾਮਲੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਸੀ ਪਰ ਉਨ੍ਹਾਂ ਨੇ ਵੀਡੀਓ ਦੀ ਜਾਂਚ ਨਹੀਂ ਕਰਵਾਈ ਅਤੇ ਨਾ ਦੋ ਵਾਰ ਮੰਗੇ ਜਾਣ ’ਤੇ ਵੀ ਦੋ ਲੈਬਾਂ ਦੇ ਨਾ ਸੁਝਾਏ ਗਏ। ਬਾਅਦ ’ਚ ਜਥੇਦਾਰ ਵੱਲੋਂ ਕਰਵਾਏ ਗਏ ਟੈਸਟ ’ਚ ਉਹ ਵੀਡੀਓ ਸਹੀ ਪਾਈ ਗਈ। ਪਾਰਟੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਚੀਮਾ ਨੇ ਦੱਸਿਆ ਕਿ ਪੰਜਾਬ ਭਰ ’ਚ ਸੰਗਤ ਤੇ ਧਾਰਮਿਕ ਸ਼ਖ਼ਸੀਅਤਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ, ਲੁਧਿਆਣਾ ਵਿਖੇ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜਲੰਧਰ ਅਤੇ 26 ਤਰੀਕ ਨੂੰ ਜਗਰਾਊਂ ਵਿਖੇ ਵੀ ਧਾਰਮਿਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸਿੱਖ ਸੰਗਤਾਂ ਨਾਲ ਹੋ ਰਹੀਆਂ ਕਥਿਤ ਵਧੀਕੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਚੀਮਾ ਨੇ ਕਿਹਾ ਕਿ ਇਹ ਬਹੁਤ ਗ਼ਲਤ ਸੰਦੇਸ਼ ਹੈ ਅਤੇ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਮਾਮਲੇ ’ਚ ਜਾਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹਮੇਸ਼ਾ ਬਾਹਰੋਂ ਆਉਣ ਵਾਲਿਆਂ ਦਾ ਸਵਾਗਤ ਕਰਦੇ ਹਨ ਇਸ ਲਈ ਸਿੱਖ ਸ਼ਰਧਾਲੂਆਂ ਨਾਲ ਹੁੰਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਜੋਗਿੰਦਰ ਸਿੰਘ ਸੈਣੀ, ਜਤਿੰਦਰ ਸਿੰਘ ਧਾਲੀਵਾਲ, ਡਾ ਅਰਜਨ ਸਿੰਘ, ਕੁਲਦੀਪ ਸਿੰਘ ਮਛਰਾਈ, ਹਰਬੰਸ ਸਿੰਘ ਵਡਾਲੀ, ਜਰਨੈਲ ਸਿੰਘ ਮਾਜਰੀ, ਗੁਰਸੇਵਕ ਸਿੰਘ ਤੂਰਾਂ, ਜਗਤਾਰ ਸਿੰਘ, ਗੁਰਕੀਰਤ ਸਿੰਘ ਪਨਾਗ, ਗੁਰਿੰਦਰ ਸਿੰਘ ,ਇਸ ਮੌਕੇ ਦਿਲਬਾਗ ਸਿੰਘ ਬਧੋਛੀ, ਦਵਿੰਦਰ ਸਿੰਘ ਬਹਿਲੋਲਪੁਰ, ਜਰਨੈਲ ਸਿੰਘ ਖਾਲਸਾ, ਹਰਭਜਨ ਕੌਰ, ਬਲਜੀਤ ਸਿੰਘ ਖਾਲਸਾ, ਕੁਲਦੀਪ ਸਿੰਘ ਪੋਲਾ, ਪੰਕਜ ਸ਼ਰਮਾ, ਅਮਰਜੀਤ ਕੌਰ, ਤਰੁਣ ਕੁਮਾਰੀ, ਤੇਜਿੰਦਰ ਸਿੰਘ ਕੋਹਲੀ, ਜਗਦੀਪ ਸਿੰਘ ਹੁਸੈਨਪੁਰਾ, ਪਲਵਿੰਦਰ ਸਿੰਘ, ਲਖਬੀਰ ਸਿੰਘ ਸਰਾਣਾ, ਜਗਤਾਰ ਸਿੰਘ ਗੁਣੀਆਂ ਮਾਜਰਾ, ਸਰਬਜੀਤ ਸਿੰਘ ਢੰਗੇੜੀਆਂ, ਅਵਤਾਰ ਸਿੰਘ ਹੱਲੋਤਾਲੀ, ਹਰਵਿੰਦਰ ਸਿੰਘ ਬੱਬਲ, ਵਰਿੰਦਰ ਸਿੰਘ ਬੱਬਲ ਭਮਾਰਸੀ, ਸੁਖਵਿੰਦਰ ਸਿੰਘ ਬਰਾਸ, ਧਰਮਿੰਦਰ ਸਿੰਘ ਮੂਲੇਪੁਰ, ਮਨਪ੍ਰੀਤ ਸਿੰਘ ਸ਼ਾਹਪੁਰ, ਬਲਜਿੰਦਰ ਸਿੰਘ ਬਰਾਸ, ਸਰਤਾਜ ਸਿੰਘ ਸਰਹਿੰਦ, ਗੁਰਜਸਜੀਤ ਸਿੰਘ ਸਰਹਿੰਦ, ਤਜਿੰਦਰ ਸਿੰਘ ਸੋਂਡਾ, ਬਲਵਿੰਦਰ ਸਿੰਘ ਬਾੜਾ, ਪਲਵਿੰਦਰ ਸਿੰਘ ਰਾਮਦਾਸ ਨਗਰ, ਰਕੇਸ਼ ਕੁਮਾਰ, ਬਲਵਿੰਦਰ ਸਿੰਘ ਬਰਕਤ, ਅਤਿੰਦਰ ਸਿੰਘ ਖੱਟੜਾ, ਰਣਜੀਤ ਸਿੰਘ ਹਲੋਤਾਲੀ, ਜਸਵੀਰ ਸਿੰਘ ਜਲਵੇੜੀ ਗਹਿਲਾਂ, ਹਰਪ੍ਰੀਤ ਸਿੰਘ ਤਲਾਣੀਆਂ, ਬਿਕਰਮਜੀਤ ਸਿੰਘ ਬਾਜਵਾ, ਪਿਰਤਪਾਲ ਸਿੰਘ, ਜੋਗਿੰਦਰ ਸਿੰਘ ਮੈਣੀ, ਕਰਮਜੀਤ ਸਿੰਘ ਭਗੜਾਣਾ, ਜਤਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਮਛਰਾਈ, ਭਿੰਦਰ ਸਿੰਘ ਮੰਡੀ, ਅਰੁਜਨ ਸਿੰਘ, ਹਰਬੰਸ ਸਿੰਘ ਬਡਾਲੀ, ਗੁਰਸੇਵਕ ਸਿੰਘ ਤੂਰਾ ਵੀ ਮੌਜੂਦ ਸਨ।