- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ 'ਚ ਫ਼ਰਜ਼ੀ ਬਿਲਿੰਗ ਅਤੇ ਜੀਐੱਸਟੀ ਚੋਰੀ ਦਾ ਇੱਕ ਵੱਡਾ ਨੈੱਟਵਰਕ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰੀਬ 3089.57 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਖ਼ੁਲਾਸਾ ਕੀਤਾ ਹੈ।

ਜਾਸ, ਫਤਹਿਗੜ੍ਹ ਸਾਹਿਬ : ਪੰਜਾਬ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ 'ਚ ਫ਼ਰਜ਼ੀ ਬਿਲਿੰਗ ਅਤੇ ਜੀਐੱਸਟੀ ਚੋਰੀ ਦਾ ਇੱਕ ਵੱਡਾ ਨੈੱਟਵਰਕ ਸਾਹਮਣੇ ਆਇਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਰੀਬ 3089.57 ਕਰੋੜ ਰੁਪਏ ਦੇ ਕਥਿਤ ਘੁਟਾਲੇ ਦਾ ਖ਼ੁਲਾਸਾ ਕੀਤਾ ਹੈ। ਦੋਸ਼ ਹੈ ਕਿ ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਕਾਗਜ਼ੀ ਲੈਣ-ਦੇਣ ਦਿਖਾ ਕੇ ਬੋਗਸ ਇਨਪੁੱਟ ਟੈਕਸ ਕ੍ਰੈਡਿਟ ਲਿਆ ਗਿਆ ਅਤੇ ਬੈਂਕਿੰਗ ਪ੍ਰਣਾਲੀ ਦੀ ਦੁਰਵਰਤੋਂ ਕਰ ਕੇ ਨਾਜਾਇਜ਼ ਧਨ ਨੂੰ ਜਾਇਜ਼ ਬਣਾਇਆ ਗਿਆ।
ਈਡੀ ਦੇ ਦਿੱਲੀ ਸਕੱਤਰੇਤ 'ਚ ਤਾਇਨਾਤ ਡਿਪਟੀ ਡਾਇਰੈਕਟਰ ਸੂਰਜ ਕੁਮਾਰ ਯਾਦਵੀ ਦੀ ਸ਼ਿਕਾਇਤ 'ਤੇ ਲੁਧਿਆਣਾ ਦੇ ਥਾਣਾ ਜਮਾਲਪੁਰ 'ਚ ਐੱਫ਼ਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ 'ਚ ਅਮਿਤ ਕੁਮਾਰ, ਮਨੀਸ਼ ਕੁਮਾਰ, ਗੌਰਵ ਅਗਰਵਾਲ, ਗੁਰਦੀਪ ਸਿੰਘ ਅਤੇ ਬਲੰਵਤ ਸਿੰਘ ਨਾਮਜ਼ਦ ਹਨ। ਕੁਝ ਅਣਪਛਾਤੇ ਵਿਅਕਤੀਆਂ ਨਾਲ ਬੈਂਕ ਅਧਿਕਾਰੀਆਂ ਅਤੇ ਚਾਰਟਡ ਅਕਾਊਂਟੈਂਟਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ 'ਚ ਹੈ।
ਮੰਡੀ ਗੋਬਿੰਦਗੜ੍ਹ 'ਚ ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਜੀਐੱਸਟੀ ਚੋਰੀ ਦੀ ਖੇਡ ਲੰਮੇਂ ਸਮੇਂ ਤੋਂ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਜੀਐੱਸਟੀ ਵਿਭਾਗ, ਸੀਜੀਐੱਸਟੀ, ਸੀਬੀਆਈ ਵਰਗੀਆਂ ਏਜੰਸੀਆਂ ਕਾਰਵਾਈ ਕਰ ਚੁੱਕੀਆਂ ਹਨ ਪਰ ਇਸ ਵਾਰ ਦਾ ਨੈੱਟਵਰਕ ਕਿਤੇ ਜ਼ਿਆਦਾ ਵਿਆਪਕ ਅਤੇ ਸੰਗਠਿਤ ਦੱਸਿਆ ਜਾ ਰਿਹਾ ਹੈ।
ਜਾਂਚ 'ਚ ਸਾਹਮਣੇ ਆਇਆ ਕਿ ਵੱਖ-ਵੱਖ ਫ਼ਰਜ਼ੀ ਕੰਪਨੀਆਂ ਸਿਰਫ਼ ਕਾਗਜ਼ਾਂ 'ਤੇ ਲੈਣ-ਦੇਣ ਦਿਖਾ ਕੇ ਕਰੋੜਾਂ ਦੇ ਬਿੱਲ ਜਾਰੀ ਕਰ ਰਹੀਆਂ ਸਨ। ਅਸਲ 'ਚ ਕੋਈ ਮਾਲ ਖਰੀਦਿਆ ਜਾਂ ਵੇਚਿਆ ਨਹੀਂ ਜਾ ਰਿਹਾ ਸੀ, ਪਰ ਦਸਤਾਵੇਜ਼ਾਂ 'ਚ ਵੱਡੇ ਪੱਧਰ 'ਤੇ ਵਪਾਰ ਦਰਸਾ ਕੇ ਬੋਗਸ ਆਈਟੀਸੀ ਦਾ ਲਾਭ ਲਿਆ ਜਾ ਰਿਹਾ ਸੀ। ਇਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ।
ਕੇਂਦਰ ਸਰਕਾਰ ਦੇ ਬਿਜਨਸ ਇੰਟੈਲੀਜੈਂਸ ਐੱਡ ਫਰਾਡ ਐਨਾਲਿਟਿਕਸ ਅਤੇ ਜੀਐੱਸਟੀ ਇੰਟੈਲੀਜੈਂਸ ਦੇ ਐਡਵਾਂਸ ਡਾਟਾ ਟੂਲਜ਼ ਨੇ ਸ਼ੱਕੀ ਲੈਣ-ਦੇਣ ਦਾ ਪੈਟਰਨ ਫੜਿਆ। ਕਰੋੜਾਂ ਰਿਕਾਰਡਾਂ ਦੇ ਵਿਸ਼ਲੇਸ਼ਣ 'ਚ ਸਾਹਮਣੇ ਆਇਆ ਕਿ ਪੰਜਾਬ ਦੀਆਂ ਕਈ ਕੰਪਨੀਆਂ ਆਪਸ 'ਚ ਅਸਾਧਾਰਨ ਮਾਤਰਾ 'ਚ ਲੈਣ-ਦੇਣ ਕਰ ਰਹੀਆਂ ਹਨ। ਜ਼ਿਆਦਾਤਰ ਮਾਮਲਿਆਂ 'ਚ ਸਿਰਫ਼ ਬਿਲਿੰਗ ਹੋ ਰਹੀ ਸੀ, ਅਸਲ ਵਪਾਰ ਦਾ ਕੋਈ ਸਬੂਤ ਨਹੀਂ ਸੀ।