- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਨਿਰੰਤਰ ਲਾਭ ਲੈਣ ਲਈ ਫਾਰਮਰ ਆਈਡੀ ਨੂੰ ਪੀਐੱਮ-ਕਿਸਾਨ ਡਾਟਾਬੇਸ ਨਾਲ ਜੋੜਨਾ ਲਾਜ਼ਮੀ ਹੈ, ਤਾਂ ਜੋ ਅਗਲੀ ਕਿਸ਼ਤ ਬਿਨਾਂ ਰੁਕਾਵਟ ਮਿਲ ਸਕੇ। ਆਈਡੀ ਨਾ ਹੋਣ ’ਤੇ ਕਿਸ਼ਤ ਰੁਕ ਸਕਦੀ ਹੈ।

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਐਗਰੀਸਟੈਕ ਫਾਰਮਰ ਰਜਿਸਟਰੀ ਸਕੀਮ ਤਹਿਤ ਜ਼ਿਲ੍ਹੇ ਦੇ ਯੋਗ ਕਿਸਾਨਾਂ ਦੀਆਂ ‘ਫਾਰਮਰ ਆਈਡੀ’ ਬਣਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਮੁੱਖ ਖੇਤੀਬਾੜੀ ਅਫ਼ਸਰ ਜਗਦੇਵ ਸਿੰਘ ਨੇ ਦੱਸਿਆ ਕਿ ਇਹ ਆਈਡੀ ਕਾਮਨ ਸਰਵਿਸ ਸੈਂਟਰਾਂ ਤੇ ਬਲਾਕ ਖੇਤੀਬਾੜੀ ਦਫ਼ਤਰਾਂ ਵਿਚ ਮੁਫ਼ਤ ਬਣਾਈ ਜਾ ਰਹੀ ਹੈ। ਵਿਭਾਗ ਦੇ ਕਰਮਚਾਰੀਆਂ ਵੱਲੋਂ ਪਿੰਡਾਂ ’ਚ ਕੈਂਪ ਵੀ ਲਗਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਨਿਰੰਤਰ ਲਾਭ ਲੈਣ ਲਈ ਫਾਰਮਰ ਆਈਡੀ ਨੂੰ ਪੀਐੱਮ-ਕਿਸਾਨ ਡਾਟਾਬੇਸ ਨਾਲ ਜੋੜਨਾ ਲਾਜ਼ਮੀ ਹੈ, ਤਾਂ ਜੋ ਅਗਲੀ ਕਿਸ਼ਤ ਬਿਨਾਂ ਰੁਕਾਵਟ ਮਿਲ ਸਕੇ। ਆਈਡੀ ਨਾ ਹੋਣ ’ਤੇ ਕਿਸ਼ਤ ਰੁਕ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਕਾਮਨ ਸਰਵਿਸ ਸੈਂਟਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਜਾ ਕੇ ਆਪਣੀ ਰਜਿਸਟਰਡ ਪ੍ਰਕਿਰਿਆ ਪੂਰੀ ਕਰਵਾਉਣ, ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਸਮੇਂ ਸਿਰ ਮਿਲ ਸਕੇ।